ਬੀਮਾਰੀ ਤੋਂ ਤੰਗ ਆ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ
Saturday, Oct 21, 2017 - 04:07 AM (IST)
ਬੀਜਾ(ਬਿਪਨ)-ਪਿੰਡ ਭੁਮੱਦੀ ਦੇ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਇਕ ਵਿਅਕਤੀ ਵਲੋਂ ਖ਼ੁਦਕਸ਼ੀ ਕਰ ਲਈ ਗਈ ਹੈ। ਮ੍ਰਿਤਕ ਦੀ ਪਛਾਣ ਪ੍ਰਕਾਸ਼ ਪਾਖਰ (42) ਵਜੋਂ ਹੋਈ ਹੈ। ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ਤੋਂ ਬਾਅਦ 174 ਦੀ ਕਾਰਵਾਈ ਕਰ ਕੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਜਾਂਚ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪਾਖਰ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸੀ। ਰੋਜ਼ਾਨਾ ਦਵਾਈਆਂ ਤੇ ਟੀਕਿਆਂ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਸੀ, ਜਿਸ ਤੋਂ ਉਹ ਬਹੁਤ ਤੰਗ ਤੇ ਪ੍ਰੇਸ਼ਾਨ ਸੀ। ਦੀਵਾਲੀ ਦੀ ਰਾਤ ਕਰੀਬ 8 ਵਜੇ ਉਹ ਘਰੋਂ ਸੈਰ ਕਰਨ ਦੇ ਬਹਾਨੇ ਨਿਕਲਿਆ ਤੇ ਇਕ ਕਿਸਾਨ ਦੀ ਮੋਟਰ 'ਤੇ ਖ਼ੁਦਕਸ਼ੀ ਕਰ ਲਈ। ਪ੍ਰਕਾਸ਼ ਜਦੋਂ ਕਾਫ਼ੀ ਰਾਤ ਤਕ ਘਰ ਨਾ ਪਰਤਿਆ ਤਾਂ ਘਰਦਿਆਂ ਨੇ ਤਾਲਾਸ਼ ਕੀਤੀ ਤੇ ਉਸਦੀ ਲਾਸ਼ ਮੋਟਰ 'ਤੇ ਦਰੱਖ਼ਤ ਨਾਲ ਲਟਕ ਰਹੀ ਸੀ, ਜਿਸ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਲਿਆਂਦਾ ਗਿਆ ਤੇ ਡਾਕਟਰਾਂ ਨੇ ਪ੍ਰਕਾਸ਼ ਪਾਖਰ ਨੂੰ ਮ੍ਰਿਤਕ ਕਰਾਰ ਕੀਤਾ।
