ਖੇਤ ਮਜ਼ਦੂਰ ਨੇ ਸਪਰੇਅ ਪੀ ਕੇ ਕੀਤੀ ਜੀਵਨ ਲੀਲਾ ਸਮਾਪਤ
Tuesday, Sep 12, 2017 - 06:26 AM (IST)
ਪੱਖੋ ਕਲਾਂ(ਜ.ਬ.)-ਇਕ ਖੇਤ ਮਜ਼ਦੂਰ ਵੱਲੋਂ ਦੁਪਹਿਰ ਤੋਂ ਬਾਅਦ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਸੂਚਨਾ ਮੁਤਾਬਕ ਅੰਮ੍ਰਿਤ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਪੱਖੋ ਕਲਾਂ ਜੋ ਖੇਤ ਵਿਚ ਸੀਰੀ ਦੇ ਤੌਰ 'ਤੇ ਕੰਮ ਕਰਦਾ ਸੀ। ਉਹ ਅੱਜ ਖੇਤ ਵਿਚ ਸਪਰੇਅ ਕਰਨ ਦੀ ਤਿਆਰੀ ਕਰ ਰਿਹਾ ਸੀ ਪਰ ਪਤਾ ਨਹੀਂ ਮਨ ਵਿਚ ਕੀ ਆਇਆ ਤੇ ਉਸਨੇ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
