ਕਰਜ਼ਾ ਪੀੜਤ ਕਿਸਾਨ ਨੇ ਨਹਿਰ ''ਚ ਛਾਲ ਮਾਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

02/22/2020 10:35:32 AM

ਫਤਿਹਗੜ੍ਹ ਸਾਹਿਬ (ਵਿਪਨ): ਚਮਕੌਰ ਸਾਹਿਬ ਸਬ-ਡਵੀਜ਼ਨ ਦੇ ਪਿੰਡ ਕੰਧੋਲਾ ਦੇ ਕਰਜ਼ੇ ਦੇ ਸਤਾਏ ਬਜ਼ੁਰਗ ਕਿਸਾਨ ਵਲੋਂ ਨਹਿਰ 'ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੋਕਾਂ ਨੇ ਨਹਿਰ 'ਚੋਂ ਕੱਢ ਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਪੰਹੁਚਾਇਆ। ਕਿਸਾਨ ਹਰਨੇਕ ਸਿੰਘ (60) ਵਾਸੀ ਕੰਧੋਲਾ ਨੇ ਦੱਸਿਆ ਕਿ ਉਸ ਕੋਲ ਤਿੰਨ ਏਕੜ ਜ਼ਮੀਨ ਹੈ ਉਸ ਨੇ ਕਈ ਸਾਲ ਪਹਿਲਾਂ 20 ਲੱਖ ਦਾ ਕਰਜ਼ਾ ਲਿਆ ਸੀ ਜੋ ਮੌਜੂਦਾ ਸਮੇਂ 'ਚ ਵਧ ਕੇ 40 ਲੱਖ ਹੋ ਚੁੱਕਾ ਹੈ, ਜਿਸ ਕਰਕੇ ਉਹ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ ਜਿਸ ਕਰਕੇ ਉਹ ਘਰੋਂ ਸ਼ੁੱਕਰਵਾਰ ਨੂੰ ਤੜਕੇ ਕਰੀਬ 4 ਵਜੇ ਬਿਨਾਂ ਦੱਸੇ ਸਾਈਕਲ 'ਤੇ ਆਇਆ ਸੀ ਤੇ ਪਿੰਡ ਰਾਮਗੜ੍ਹ ਨੇੜਿਓਂ ਲੰਘਦੀ ਭਾਖੜਾ ਨਹਿਰ ਕਿਨਾਰੇ ਸਾਈਕਲ ਖੜ੍ਹਾ ਕੇ ਅਤੇ ਸਾਰੇ ਕੱਪੜੇ ਨਹਿਰ 'ਚ ਸੁੱਟਕੇ ਨਹਿਰ 'ਚ ਛਾਲ ਮਾਰ ਦਿੱਤੀ ਸੀ। ਐਂਬੂਲੈਂਸ108 ਦੇ ਪਾਇਲਟ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕਰਵਾਰ ਸਵੇਰੇ ਕਰੀਬ 8:30 ਵਜੇ ਫੋਨ ਆਇਆ ਸੀ ਕਿ ਨਹਿਰ 'ਚ ਇਕ ਜਿਊਂਦਾ ਵਿਅਕਤੀ ਤੈਰਦਾ ਆ ਰਿਹਾ ਹੈ ਜਿਸ 'ਤੇ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਈ.ਐੱਮ.ਟੀ. ਵਿਪਨ ਕੁਮਾਰ ਅਤੇ ਲੋਕਾਂ ਦੀ ਮਦਦ ਨਾਲ ਸਟੈਕਚਰ ਦੀ ਸਹਾਇਤ ਨਾਲ ਜ਼ਿਲਾ ਫਤਿਹਗੜਵ੍ਹ ਸਾਹਿਬ ਦੇ ਪਿੰਡ ਨੌਗਾਵਾਂ ਨੇੜਿਓਂ ਲੰਘਦੀ ਨਹਿਰ 'ਚੋਂ  ਬਾਹਰ ਕੱਢਕੇ ਹਸਪਤਾਲ ਪਹੁੰਚਾਇਆ।

ਹਸਪਤਾਲ ਪਹੁੰਚੇ ਹਰਨੇਕ ਸਿੰਘ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਲੱਗਦੇ ਪਿੰਡ ਦੀ ਲੜਕੀ ਹਸਪਤਾਲ 'ਚ ਨੌਕਰੀ ਕਰਦੀ ਹੈ ਜਿਸ ਨੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਜਿਸ ਉਪਰੰਤ ਉਹ ਹਸਪਤਾਲ ਪਹੁੰਚੇ। ਉਨ੍ਹਾਂ ਦੱਸਿਆ ਕਿ ਹਰਨੇਕ ਸਿੰਘ ਸਿਰ ਕਰਜ਼ਾ ਹੈ ਜਿਸ ਕਰਕੇ ਉਹ ਕਾਫੀ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਹੈ। ਸਿਤਮ ਜ਼ਰੀਫੀ ਦੀ ਗੱਲ ਹੈ ਕਿ ਜਿਸ ਥਾਂ ਤੋਂ ਹਰਨੇਕ ਸਿੰਘ ਨੇ ਨਹਿਰ 'ਚ ਛਾਲ ਮਾਰੀ ਉਸ ਥਾਂ ਤੋਂ ਜਿੱਥੋਂ ਹਰਨੇਕ ਸਿੰਘ ਨੂੰ ਨਹਿਰ 'ਚੋਂ ਬਾਹਰ ਕੱਢਿਆ ਹੈ ਉਸ ਦਾ ਫਾਸਲਾ ਕਰੀਬ 18-25  ਕਿੱਲੋਮੀਟਰ ਹੈ ਅਤੇ ਹਰਨੇਕ ਸਿੰਘ ਨੇ 5 ਵਜੇ ਛਾਲ ਮਾਰੀ ਤੇ ਉਸ ਨੂੰ 9 ਵਜੇ ਬਾਹਰ ਕੱਢਿਆ ਗਿਆ ਆਖਰ ਹਰਨੇਕ ਸਿੰਘ 20-25 ਕਿੱਲਮੀਟਰ ਤੇ 4 ਘੰਟੇ ਕਿਵੇਂ ਨਹਿਰ 'ਚ ਤੈਰਦਾ ਰਿਹਾ।


Shyna

Content Editor

Related News