ਘਰ ''ਚ ਮੌਜੂਦ ਇਕੱਲੀ ਭੈਣ ਨੇ ਕੀਤੀ ਖ਼ੁਦਕੁਸ਼ੀ, ਅੱਠ ਪੰਨ੍ਹਿਆ ਦਾ ਸੁਸਾਈਡ ਨੋਟ ਪੜ੍ਹ ਉੱਡੇ ਪਰਿਵਾਰ ਦੇ ਹੋਸ਼

Friday, Jul 19, 2024 - 06:34 PM (IST)

ਮੋਗਾ (ਕਸ਼ਿਸ਼) : ਕੋਟ ਈਸੇ ਖਾਂ ਦੇ ਨੇੜਲੇ ਪਿੰਡ ਬ੍ਰਹਮ ਕੇ 'ਚ ਉਸ ਸਮੇਂ ਮਾਹੋਲ ਬੇਹੱਦ ਗਮਗੀਨ ਹੋ ਗਿਆ ਜਦੋਂ ਸਵਰਗਵਾਸੀ ਚਾਨਣ ਸਿੰਘ ਬ੍ਰਹਮਕੇ ਦੀ ਧੀ ਨੇ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਵੀਰਪਾਲ ਕੌਰ ਪੁੱਤਰੀ ਚਾਨਣ ਸਿੰਘ ਵਾਸੀ ਬ੍ਰਹਮਕੇ ਦਾ ਵਿਆਹ ਕਰੀਬ ਪੰਜ ਸਾਲ ਪਹਿਲਾਂ ਜਸਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਖਰੜ ਨਾਲ ਹੋਇਆ ਸੀ। ਮ੍ਰਿਤਕ ਵੀਰਪਾਲ ਕੌਰ ਦੇ ਭਰਾ ਸੁਖਵਿੰਦਰ ਸਿੰਘ ਵੱਲੋਂ ਪੁਲਸ ਨੂੰ ਦਿੱਤੇ ਗਏ ਬਿਆਨਾਂ ਅਨੁਸਾਰ ਵੀਰਪਾਲ ਕੌਰ ਦੇ ਪਤੀ ਅਤੇ ਉਸਦੇ ਸਹੁਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਕਰਦਿਆਂ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਲਗਾਤਾਰ ਵੀਰਪਾਲ ਕੌਰ ਨੂੰ ਹੱਦੋਂ ਵੱਧ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਕਈ ਵਾਰ ਤਾਂ ਕੁੱਟਮਾਰ ਵੀ ਕੀਤੀ ਜਾਂਦੀ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਆਪਣੇ ਹੀ ਮੁਲਾਜ਼ਮ ਨੂੰ ਮਹਿਲਾ ਸਮੇਤ ਕੀਤਾ ਗ੍ਰਿਫ਼ਤਾਰ, ਹੈਰਾਨ ਕਰਨ ਵਾਲਾ ਹੈ ਮਾਮਲਾ

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਵੀਰਪਾਲ ਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਤੇ ਉਹ ਆਪਣੇ ਪੇਕੇ ਪਿੰਡ ਬ੍ਰਹਮ ਕੇ ਵਿਖੇ ਆਈ ਸੀ। ਵੀਰਪਾਲ ਕੌਰ ਦੇ ਸਹੁਰੇ ਪਰਿਵਾਰ ਵੱਲੋਂ ਮੋਹਾਲੀ ਵੁਮਨ ਸੈੱਲ 'ਚ ਬੁਲਾ ਕੇ ਸਾਨੂੰ ਰਾਜ਼ੀਨਾਮਾ ਕਰਕੇ ਵੀਰਪਾਲ ਨੂੰ ਤਲਾਕ ਦੇਣ ਦੀ ਗੱਲ ਕਹੀ ਪਰ ਵੀਰਪਾਲ ਕੌਰ ਤਲਾਕ ਦੇਣ ਲਈ ਨਾ ਮੰਨੀ ਤਾਂ ਸਹੁਰੇ ਵਾਲਿਆਂ ਨੇ ਉਸ ਦੀ ਚਾਰ ਸਾਲ ਦੀ ਬੱਚੀ ਸਰਗਣ ਨੂੰ ਵੀ ਉਸ ਕੋਲੋਂ ਖੋਹ ਲਿਆ ਤੇ ਉਲਟਾ ਧਮਕੀਆਂ ਦਿੱਤੀਆਂ। ਲੜਕੀ ਦੇ ਭਰਾ ਨੇ ਕਿਹਾ ਕਿ ਅਸੀਂ ਆਪਣੀ ਲੜਕੀ ਨੂੰ ਆਪਣੇ ਬ੍ਰਹਮ ਕੇ ਪਿੰਡ ਲੈ ਆਏ ਭਰਾ ਨੇ ਕਿਹਾ ਕਿ ਮੈਂ ਆਪਣੇ ਲੜਕੇ ਨੂੰ ਮੋਗਾ ਤੋਂ ਦਵਾਈ ਦਵਾਉਣ ਲਈ ਗਿਆ ਸੀ ਜਦ ਮੇਰੀ ਭੈਣ ਵੀਰਪਾਲ ਕੌਰ ਘਰ ਵਿਚ ਇਕੱਲੀ ਸੀ। ਇਸ ਦੌਰਾਨ ਉਸ ਨੇ ਅੱਠ ਪੰਨ੍ਹਿਆ ਦਾ ਖੁਦਕੁਸ਼ੀ ਨੋਟ ਲਿਖ ਕੇ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮੌਕੇ ਜਦੋਂ ਥਾਣਾ ਕੋਟ ਈਸੇ ਖਾਂ ਦੇ ਇੰਸਪੈਕਟਰ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਮ੍ਰਿਤਕਾ ਵੀਰਪਾਲ ਕੌਰ ਦੇ ਭਰਾ ਦੇ ਬਿਆਨਾਂ 'ਤੇ ਪੰਜ ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ ਅਤੇ ਅਲਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। 

ਇਹ ਵੀ ਪੜ੍ਹੋ : ਪੰਜਾਬ 'ਚ ਰੇਲ ਗੱਡੀ 'ਤੇ ਫਿਰ ਹੋਇਆ ਪਥਰਾਅ, ਸ਼ੀਸ਼ਾ ਤੋੜ ਨੌਜਵਾਨ ਦੇ ਮੂੰਹ 'ਤੇ ਵੱਜਾ ਪੱਥਰ

ਕੀ ਲਿਖਿਆ ਖੁਦਕੁਸ਼ੀ ਨੋਟ ਵਿਚ

ਸੁਸਾਈਡ ਨੋਟ ਵਿਚ ਮ੍ਰਿਤਕਾ ਨੇ ਲਿਖਿਆ ਕਿ ਉਸ ਦਾ ਸਹੁਰਾ ਪਰਿਵਾਰ ਰੋਜ਼ਾਨਾ ਉਸ ਦੀ ਕੁੱਟਮਾਰ ਕਰਦਾ ਸੀ। ਮੇਰਾ ਪਰਿਵਾਰ ਗਰੀਬ ਸੀ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਦਾਜ ਨਹੀਂ ਦੇ ਸਕਦੇ ਪਰ ਇਸ ਦੇ ਬਾਵਜੂਦ ਮੇਰੀ ਮਾਂ ਨੇ ਪੈਲੇਸ ਵਿਚ ਵਿਆਹ ਕੀਤਾ। ਦਾਜ ਦੀ ਮੰਗ ਨੂੰ ਲੈ ਕੇ ਮੈਨੂੰ ਮੰਦਾ-ਚੰਗਾ ਬੋਲਿਆ ਜਾਂਦਾ ਸੀ। ਮੇਰੇ ਜੇਠ ਨੇ ਮੈਨੂੰ ਮਰਵਾਇਆ ਹੈ। ਮੇਰਾ ਉਨਾ ਚਿਰ ਸਸਕਾਰ ਨਾ ਕੀਤਾ ਜਾਵੇ ਜਦੋਂ ਤਕ ਮੇਰੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ। ਮੈਂ ਆਪਣੀ ਜ਼ਿੰਦਗੀ ਦੀ ਲੜਾਈ ਖ਼ਤਮ ਕਰ ਦਿੱਤੀ। ਜੇਠ, ਜੇਠਾਣੀ ਅਤੇ ਸੱਸ, ਸਹੁਰੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੇਠਾਣੀ ਅਤੇ ਜੇਠ ਨੇ ਮੇਰਾ ਘਰ ਤੋੜਿਆ ਹੈ। ਮੇਰੀ ਬੱਚੀ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੁਖਬੀਰ ਬਾਦਲ ਦੀ ਪੇਸ਼ੀ ਨੂੰ ਲੈ ਕੇ ਦੇਖੋ ਕੀ ਬੋਲੇ ਬਿਕਰਮ ਮਜੀਠੀਆ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News