ਵਿਆਹ ਸਮਾਰੋਹ ''ਚ ਪੈ ਗਿਆ ਰੌਲਾ, ਆਪਸ ''ਚ ਹੀ ਲੜ ਪਏ ਪਰਿਵਾਰ ਦੇ ਲੋਕ

Monday, Sep 02, 2024 - 10:10 AM (IST)

ਵਿਆਹ ਸਮਾਰੋਹ ''ਚ ਪੈ ਗਿਆ ਰੌਲਾ, ਆਪਸ ''ਚ ਹੀ ਲੜ ਪਏ ਪਰਿਵਾਰ ਦੇ ਲੋਕ

ਅਬੋਹਰ (ਸੁਨੀਲ) : ਇੱਥੇ ਉਪ-ਮੰਡਲ ਦੇ ਪਿੰਡ ਬਹਾਵਵਾਲਾ 'ਚ ਬੀਤੀ ਰਾਤ ਇਕ ਵਿਆਹ ਸਮਾਗਮ 'ਚ ਪਰਿਵਾਰ ਦੀਆਂ ਹੀ 2 ਧਿਰਾਂ ਦੀ ਆਪਸੀ ਲੜਾਈ ਹੋ ਗਈ। ਇਸ ਕਾਰਨ ਅੱਧੀ ਦਰਜਨ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਹਸਪਤਾਲ ’ਚ ਜ਼ੇਰੇ ਇਲਾਜ ਗੁਰਜੀਤ ਸਿੰਘ ਪੁੱਤਰ ਮੇਜਰ ਸਿੰਘ, ਪ੍ਰੇਮ ਪੁੱਤਰ ਪਲਕੁਰਾਮ, ਰਜਿੰਦਰ ਪੁੱਤਰ ਰੰਗਾਰਾਮ ਅਤੇ ਗੁਰਦੀਪ ਪੁੱਤਰ ਬਾਬੂਰਾਮ ਨੇ ਦੱਸਿਆ ਕਿ ਘਰ ’ਚ ਵਿਆਹ ਸਮਾਗਮ ਚੱਲ ਰਿਹਾ ਸੀ ਕਿ ਇਸ ਦੌਰਾਨ ਉਨ੍ਹਾਂ ਦੇ ਕੁੱਝ ਪਰਿਵਾਰਕ ਮੈਂਬਰਾਂ ਨੇ ਘਰ ’ਚ ਵੜ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਵਿਰੋਧ ਕਰਨ ’ਤੇ ਉਨ੍ਹਾਂ ਸਾਰਿਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ। ਦੂਜੇ ਪਾਸੇ ਜ਼ਖਮੀ ਰਾਜ ਕੁਮਾਰ ਪੁੱਤਰ ਰਾਮ ਕੁਮਾਰ ਅਤੇ ਸੰਦੀਪ ਪੁੱਤਰ ਗੋਮਤੀ ਰਾਮ ਨੇ ਦੱਸਿਆ ਕਿ ਉਨ੍ਹਾਂ ਦਾ ਮਾਮਾ ਘਰ ’ਚ ਬੈਠਾ ਸੀ ਤਾਂ ਉਕਤ ਲੋਕਾਂ ਨੇ ਘਰ ’ਚ ਆ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਦੋਂ ਉਨ੍ਹਾਂ ਉਸ ਦਾ ਬਚਾਅ ਕੀਤਾ ਤਾਂ ਉਨ੍ਹਾਂ ਨੇ ਸਾਨੂੰ ਕੁੱਟਮਾਰ ਕੇ ਜ਼ਖਮੀ ਕਰ ਦਿੱਤਾ। ਸਾਰੇ ਜ਼ਖਮੀ ਹਸਪਤਾਲ ’ਚ ਇਲਾਜ ਅਧੀਨ ਹਨ। ਥਾਣਾ ਬਹਾਵਵਾਲਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
 


author

Babita

Content Editor

Related News