ਪੰਜਾਬ ''ਚ ਵੱਡਾ ਹਾਦਸਾ! ਸ਼ਰਧਾਲੂਆਂ ਨਾਲ ਭਰੀ ਬੱਸ ਦੇ ਉੱਡੇ ਪਰਖੱਚੇ
Tuesday, Sep 03, 2024 - 09:59 AM (IST)
ਲੁਧਿਆਣਾ (ਅਨਿਲ): ਨੈਸ਼ਨਲ ਹਾਈਵੇਅ 'ਤੇ ਅੱਜ ਤੜਕਸਾਰ ਭਿਆਨਕ ਹਾਦਸਾ ਵਾਪਰ ਗਿਆ। ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਐਲਡੀਕੋ ਅਸਟੇਟ ਨੇੜੇ ਟਾਇਰ ਪੰਚਰ ਹੋਣ ਕਾਰਨ ਖੜ੍ਹੀ ਬੱਸ ਨੂੰ ਪਿੱਛਿਓਂ ਤੇਜ਼ ਰਫ਼ਤਾਰ ਟਰਾਲੇ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ 1 ਸ਼ਰਧਾਲੂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ 3 ਸ਼ਰਧਾਲੂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਦੇਰ ਰਾਤ ਵਾਪਰਿਆ ਭਿਆਨਕ ਹਾਦਸਾ! 8 ਸ਼ਰਧਾਲੂਆਂ ਦੀ ਮੌਤ
ਮੌਕੇ 'ਤੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਹਰਿਦੁਆਰ ਤੋਂ ਮੱਥੇ ਟੇਕ ਕੇ ਜੰਮੂ ਵੱਲ ਕਠੂਆ ਜਾ ਰਹੇ ਸਨ। ਰਾਤ ਨੂੰ 3 ਵਜੇ ਦੇ ਕਰੀਬ ਉਨ੍ਹਾਂ ਦੀ ਬੱਸ ਦਾ ਟਾਇਰ ਪੰਚਰ ਹੋ ਗਿਆ, ਜਿਸ ਕਾਰਨ ਡਰਾਈਵਰ ਨੇ ਟਾਇਰ ਬਦਲਣ ਲਈ ਬੱਸ ਨੂੰ ਸੜਕ ਕਿਨਾਰੇ ਖੜ੍ਹੀ ਕਰ ਦਿੱਤਾ। ਇਸ ਦੌਰਾਨ ਲੁਧਿਆਣਾ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਰਾਲੇ ਨੇ ਖੜ੍ਹੀ ਬੱਸ ਨੂੰ ਟੱਕਰ ਮਾਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਮੁਖੀ ਨਾਲ ਵਾਰਿਸ ਦੀ ਪਹਿਲੀ ਤਸਵੀਰ ਆਈ ਸਾਹਮਣੇ
ਇਸ ਹਾਦਸੇ ਵਿਚ ਬੱਸ ਵਿਚ ਸ਼ਰਧਾਲੂਆਂ ਲਈ ਲੰਗਰ ਬਣਾਉਣ ਦਾ ਕੰਮ ਕਰਨ ਵਾਲੇ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ 3 ਹੋਰ ਸ਼ਰਧਾਲੂ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਟਰਾਲਾ ਚਾਲਕ ਮੌਕੇ ਤੋਂ ਵਾਹਨ ਛੱਡ ਕੇ ਫ਼ਰਾਰ ਹੋ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8