CTU ਨੂੰ ਕਿਰਾਏ ਤੋਂ ਵੱਧ ਕਮਾਈ ਇਸ਼ਤਿਹਾਰਾਂ ਤੋਂ, ਆਮਦਨ ਵਧਾਉਣ ਲਈ ਸੇਵਾਵਾਂ ਬਿਹਤਰ ਕਰਨ ਦਾ ਸੁਝਾਅ

Monday, Sep 18, 2023 - 05:46 PM (IST)

ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਨੇ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਤੇ ਚੰਡੀਗੜ੍ਹ ਸਿਟੀ ਬੱਸ ਸਰਵਿਸਿਜ਼ ਸੋਸਾਇਟੀ ਦੇ ਮਾਲੀਆ ਨੂੰ ਵਧਾਉਣ ਲਈ ਬੱਸਾਂ ’ਤੇ ਇਸ਼ਤਿਹਾਰ ਲਾਉਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਸੀ। ਅਗਸਤ 2021 ਵਿਚ ਕੰਮ ਅਲਾਟ ਕੀਤਾ ਗਿਆ ਸੀ। ਹੁਣ ਤਕ ਵਿਭਾਗ ਇਸ਼ਤਿਹਾਰਾਂ ਤੋਂ 4.49 ਕਰੋੜ ਮਾਲੀਆ ਹਾਸਲ ਕਰ ਚੁੱਕਿਆ ਹੈ। ਅੱਗੇ ਮਾਲੀਆ ਵਧਾਉਣ ਲਈ ਵੀ ਵਿਭਾਗ ਯਤਨ ਕਰ ਰਿਹਾ ਹੈ ਕਿਉਂਕਿ ਕੁਝ ਰੂਟਾਂ ’ਤੇ ਬੱਸਾ ਘਾਟੇ ਵਿਚ ਚੱਲ ਰਹੀਆਂ ਹਨ। ਇਹੀ ਕਾਰਨ ਹੈ ਕਿ ਇਸ਼ਤਿਹਾਰਾਂ ਰਾਹੀਂ ਵਿਭਾਗ ਉਸ ਘਾਟੇ ਨੂੰ ਪੂਰਾ ਕਰਨ ਦਾ ਯਤਨ ਕਰ ਰਿਹਾ ਹੈ, ਤਾਂ ਕਿ ਸਾਰੇ ਰੂਟਾਂ ’ਤੇ ਉੱਚਿਤ ਗਿਣਤੀ ਵਿਚ ਬੱਸ ਸਰਵਿਸ ਮੁਹੱਈਆ ਕਰਵਾਈ ਜਾ ਸਕੇ।

ਇਹ ਵੀ ਪੜ੍ਹੋ- ਸੱਪ ਦੇ ਡੰਗਣ ਦਾ ਝਾੜ-ਫੂਕ ਕਰ ਕੇ ਇਲਾਜ ਕਰਨ ਵਾਲੇ ਤਾਂਤਰਿਕ ਦੀ ਹੋਈ ਛਿੱਤਰ-ਪਰੇਡ

ਦੱਸਣਯੋਗ ਹੈ ਕਿ ਲੋਕਲ ਰੂਟ ’ਤੇ ਇਸ਼ਤਿਹਾਰ ਲਾਉਣ ਲਈ ਵਿਭਾਗ ਨੇ ਦੋ ਸਾਲ ਪਹਿਲਾਂ ਦਿੱਲੀ ਦੀ ਇਕ ਕੰਪਨੀ ਨੂੰ ਕੰਮ ਅਲਾਟ ਕੀਤਾ ਸੀ। ਇਸ ਸਬੰਧੀ ਨਿਰਦੇਸ਼ਕ ਟਰਾਂਸਪੋਰਟ ਪ੍ਰਦੁਮਨ ਸਿੰਘ ਨੇ ਦੱਸਿਆ ਕਿ ਸੀ. ਟੀ. ਯੂ. ਲਈ ਪ੍ਰਤੀ ਮਹੀਨਾ 11.50 ਲੱਖ ਰੁਪਏ ਇਸ਼ਤਿਹਾਰਾਂ ਤੋਂ ਮਿਲ ਰਹੇ ਹਨ, ਜਦਕਿ ਸੋਸਾਇਟੀ ਦੀਆਂ ਬੱਸਾਂ ਤੋਂ ਹਰ ਮਹੀਨੇ 12.50 ਲੱਖ ਰੁਪਏ ਪ੍ਰਾਪਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਮਾਲੀਏ ਨੂੰ ਵਧਾਉਣ ਲਈ ਹੋਰ ਯਤਨ ਵੀ ਕਰ ਰਹੇ ਹਨ, ਜਿਸ ਦੇ ਜਲਦੀ ਹੀ ਚੰਗੇ ਨਤੀਜੇ ਸਾਹਮਣੇ ਆਉਣਗੇ। ਇਸ ਤੋਂ ਇਲਾਵਾ ਸੈਕਟਰ-17 ਤੇ 43 ਆਈ. ਐੱਸ. ਬੀ. ਟੀ. ’ਤੇ ਵੀ ਇਸ਼ਤਿਹਾਰ ਤੋਂ ਮਾਲੀਆ ਪ੍ਰਾਪਤ ਕਰਨ ਦਾ ਯਤਨ ਕਰ ਰਿਹਾ ਹੈ। ਦੱਸਣਯੋਗ ਹੈ ਕਿ ਉਮੀਦ ਮੁਤਾਬਿਕ ਵਿਭਾਗ ਨੂੰ ਫਿਲਹਾਲ ਘੱਟ ਮਾਲੀਆ ਮਿਲ ਰਿਹਾ ਹੈ। ਇਹੀ ਕਾਰਨ ਹੈ ਕਿ ਵਿਭਾਗ ਇਸ਼ਤਿਹਾਰਾਂ ਤੋਂ ਮਾਲੀਆ ਪ੍ਰਾਪਤ ਕਰਨ ਲਈ ਬਦਲ ਵੀ ਲੱਭ ਰਿਹਾ ਹੈ। ਦੱਸਣਯੋਗ ਹੈ ਕਿ ਰੇਲ ਇੰਡੀਆ ਤਕਨੀਕੀ ਤੇ ਆਰਥਿਕ ਸੇਵਾ (ਰਾਈਟਸ) ਨੇ ਮੋਬਿਲਟੀ ਪਲਾਨ ਤਿਆਰ ਕੀਤਾ ਹੈ, ਜਿਸ ਵਿਚ ਲੋਕਾਂ ਦੇ ਸੁਝਾਅ ਸਨ ਕਿ ਯੂ. ਟੀ. ਪ੍ਰਸ਼ਾਸਨ ਨੂੰ ਆਪਣੀ ਟਰਾਂਸਪੋਰਟ ਸੇਵਾ ਬਿਹਤਰ ਕਰਨੀ ਚਾਹੀਦੀ ਹੈ, ਤਾਂ ਕਿ ਟ੍ਰੈਫਿਕ ਸਮੱਸਿਆ ਨੂੰ ਘੱਟ ਕੀਤਾ ਜਾ ਸਕੇ।

 

PunjabKesari

 

ਇਹ ਵੀ ਪੜ੍ਹੋ- ਭਾਰਤੀ ਹਵਾਈ ਸੈਨਾ ਮੰਗਵਾਏਗੀ 100 ਹੋਰ ਤੇਜਸ ਮਾਰਕ-1ਏ ਜਹਾਜ਼

ਰਿਪੋਰਟ ਅਨੁਸਾਰ ਸ਼ਹਿਰ ਦੇ 88 ਫੀਸਦੀ ਲੋਕ ਨਿੱਜੀ ਵਾਹਨਾਂ ਨੂੰ ਛੱਡਣ ਲਈ ਤਿਆਰ ਹਨ ਪਰ ਬਿਹਤਰ ਪਬਲਿਕ ਟਰਾਂਸਪੋਰਟ ਸਿਸਟਮ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ 80 ਫੀਸਦੀ ਤੋਂ ਜ਼ਿਆਦਾ ਲੋਕ ਵਧੀਆ ਜਨਤਕ ਟਰਾਂਸਪੋਰਟ ਲਈ ਵਾਧੂ ਕਿਰਾਇਆ ਦੇਣ ਲਈ ਵੀ ਤਿਆਰ ਹਨ। ਰਿਪੋਰਟ ਮੁਤਾਬਿਕ ਚੰਡੀਗੜ੍ਹ ਦੀ ਵਰਤਮਾਨ ਜਨਸੰਖਿਆ 12.95 ਲੱਖ ਹੈ, ਜੋ 2051 ਵਿਚ 22.10 ਲੱਖ ਹੋ ਜਾਵੇਗੀ। ਜਿੰਨੀ ਜਨਸੰਖਿਆ ਲਈ ਸ਼ਹਿਰ ਵਸਾਇਆ ਗਿਆ ਸੀ, ਉਸ ਤੋਂ ਚਾਰ ਗੁਣਾ ਜ਼ਿਆਦਾ ਆਬਾਦੀ ਹੋ ਜਾਵੇਗੀ। ਸ਼ਹਿਰ ਵਿਚ ਪਾਰਕਿੰਗ ਦੀ ਸਮੱਸਿਆ ਵਿਕਰਾਲ ਹੁੰਦੀ ਜਾ ਰਹੀ ਹੈ। ਔਸਤਨ ਹਰ ਤਿੰਨ ਮਿੰਟ ਵਿਚ ਸ਼ਹਿਰ ਦੀ ਸੜਕ ’ਤੇ ਇਕ ਵਾਹਨ ਉੱਤਰ ਰਿਹਾ ਹੈ।

ਇਹ ਵੀ ਪੜ੍ਹੋ- ਅਨੰਤਨਾਗ ਦੇ ਜੰਗਲ 'ਚ ਲੁਕੇ ਅੱਤਵਾਦੀਆਂ ਦੇ ਅੱਡੇ ਨੂੰ ਭਾਰਤੀ ਫੌਜ ਨੇ ਕੀਤਾ ਤਬਾਹ

ਇਨ੍ਹਾਂ ਥਾਵਾਂ ਤੇ ਲਾਏ ਜਾ ਰਹੇ ਹਨ ਇਸ਼ਤਿਹਾਰ- ਦੱਸਣਯੋਗ ਹੈ ਕਿ ਯੂ. ਟੀ. ਦੇ ਪ੍ਰਸਤਾਵ ਅਨੁਸਾਰ ਚੰਡੀਗੜ੍ਹ ਸਮੇਤ ਟ੍ਰਾਈਸਿਟੀ ਦੀਆਂ 358 ਬੱਸਾਂ ’ਤੇ ਇਸ਼ਤਿਹਾਰ ਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਵਿਚ ਐੱਸ. ਐੱਮ. ਐੱਲ. ਦੀਆਂ 170, ਟਾਟਾ ਮਿੱਡੀ 49 ਤੋਂ ਇਲਾਵਾ ਵੱਡੀਆਂ ਬੱਸਾਂ ਵਿਚ ਟਾਟਾ ਦੀਆਂ 100 ਤੇ ਕੋਰੋਨਾ ਦੀਆਂ 39 ਬੱਸਾਂ ਸ਼ਾਮਲ ਹਨ, ਜੋ ਵੱਖ-ਵੱਖ ਡਿਪੂਆਂ ਤੋਂ ਚੱਲਦੀਆਂ ਹਨ। ਇਸ ਤੋਂ ਇਲਾਵਾ ਵਿਭਾਗ ਨੇ ਕੁਝ ਸਮੇਂ ਵਿਚ 80 ਇਲੈਕਟ੍ਰਿਕ ਬੱਸਾਂ ਨੂੰ ਵੀ ਹਾਇਰ ਕੀਤਾ ਹੈ। ਇਨ੍ਹਾਂ ਬੱਸਾਂ ਵਿਚ ਜਿਹੜੀਆਂ ਥਾਵਾਂ ’ਤੇ ਇਸ਼ਤਿਹਾਰ ਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਉਨ੍ਹਾਂ ਵਿਚ ਲੈਫ਼ਟ ਹੈਂਡ ਸਾਈਡ ਪੈਨਲ, ਰਾਈਟ ਹੈਂਡ ਸਾਈਡ ਪੈਨਲ, ਬੈਕ ਪੈਨਲ, ਮਿਡਲ ਆਫ਼ ਬੱਸ, ਡਰਾਈਵਰ ਬੈਕ, ਗ੍ਰੈਬ ਹੈਂਲਡਜ਼ ਤੇ ਸਾਈਡ ਅਪਰ ਬ੍ਰੈਂਡਿੰਗ ਆਦਿ ਸ਼ਾਮਲ ਹਨ। ਇਸ ਸਬੰਧੀ ਵਿਭਾਗ ਵਲੋਂ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਨੇ ਸਟੱਡੀ ਤੋਂ ਬਾਅਦ ਹੀ ਇਹ ਥਾਵਾਂ ਚੁਣੀਆਂ ਸਨ।

 

PunjabKesari

 

‘ਸੇਪਟ’ ਦੀ ਰਿਪੋਰਟ ’ਚ ਕਮੀਆਂ ਆਈਆਂ ਸਨ ਸਾਹਮਣੇ- ‘ਸੇਪਟ’ ਯੂਨੀਵਰਸਿਟੀ ਵਲੋਂ ਕੁਝ ਸਾਲ ਪਹਿਲਾਂ ਇਕ ਸਰਵੇ ਕਰਵਾਇਆ ਗਿਆ ਸੀ, ਜਿਸ ਵਿਚ ਟਰਾਂਸਪੋਰਟ ਸਿਸਟਮ ਵਿਚ ਕਈ ਕਮੀਆਂ ਸਾਹਮਣੇ ਆਈਆਂ ਸਨ। ਰਿਪੋਰਟ ਅਨੁਸਾਰ ਸਰਵਿਸ ਦਾ ਲੋਡ ਫੈਕਟਰ (ਬੱਸਾਂ ਵਿਚ ਕਿੰਨੀਆਂ ਸੀਟਾਂ ਭਰੀਆਂ) 22 ਫੀਸਦੀ ਹਨ, ਜੋ ਕਾਫ਼ੀ ਘੱਟ ਹੈ। ਜਦਕਿ ਅੰਤਰਰਾਸ਼ਟਰੀ ਮਾਪਦੰਡਾਂ ਅਨਸਾਰ 65 ਤੋਂ 75 ਫੀਸਦੀ ਹੋਣੀ ਚਾਹੀਦੀ ਹੈ। ਇਸ ਨੂੰ ਵੀ ਵਧਾਉਣ ਦੀ ਲੋੜ ਹੈ। ਟਰਾਂਸੋਪਰਟ ਵਿਭਾਗ ਦੇ ਇੰਟੈਲੀਜੈਂਟ ਟਰਾਂਸਪੋਰਟ ਸਿਸਟਮ (ਆਈ. ਅੀ. ਐੱਸ.) ਦਾ ਵੀ ਜ਼ਿਕਰ ਕੀਤਾ ਗਿਆ ਸੀ। ਕਿਹਾ ਗਿਆ ਸੀ ਕਿ ਇਸ ਨਾਲ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਪਰ ਬੱਸਾਂ ਦੀ ਗਿਣਤੀ ਵਧੇਗੀ ਤਾਂ ਹੀ ਲੋਕ ਸਹੀ ਲਾਭ ਲੈ ਸਕਣਗੇ। ਇਸ ਤੋਂ ਇਲਾਵਾ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਹੋਵੇਗਾ। ਰਿਪੋਰਟ ਵਿਚ ਕਿਹਾ ਗਿਆ ਸੀ ਕਿ ਸਿਰਫ਼ ਕੁਝ ਰੂਟਾਂ ’ਤੇ ਹੀ ਵੱਧ ਫੋਕਸ ਹੋਣ ਕਾਰਨ ਬੱਸਾਂ ਦੀ ਓਵਰ ਸਪਲਾਈ ਹੋ ਰਹੀ ਹੈ, ਜਿਸ ਕਾਰਨ ਬੱਸਾਂ ਵਿਚ ਰੈਗੂਲਰ ਰੂਪ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ਵਿਚ ਉਲਝਣ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


Anuradha

Content Editor

Related News