ਮੰਤਰੀ ਰੰਧਾਵਾ ਵੱਲੋਂ ਭੋਗਪੁਰ ਵਿਖੇ ਖੰਡ ਮਿੱਲ ਦੇ ਨਵੇਂ ਪਲਾਂਟ ਦਾ ਉਦਘਾਟਨ

11/23/2020 5:38:58 PM

ਭੋਗਪੁਰ (ਰਾਜੇਸ਼ ਸੂਰੀ,ਰਾਣਾ)— ਸਹਿਕਾਰੀ ਖੰਡ ਮਿੱਲ ਭੋਗਪੁਰ ਵਿਖੇ ਲਗਾਏ ਗਏ ਨਵੇਂ ਪਲਾਂਟ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਕਰ ਦਿੱਤਾ ਗਿਆ। ਬੀਤੇ ਸ਼ਨੀਵਾਰ ਇਸ ਉਦਘਾਟਨੀ ਸਮਾਗਮ ਸਬੰਧੀ ਮਿੱਲ ਦੇ ਗੁਰਦੁਆਰਾ ਸਾਹਿਬ 'ਚ ਸ਼੍ਰੀ ਆਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਸਨ। ਅੱਜ ਸਵੇਰੇ ਗੁਰਦੁਆਰਾ ਸਾਹਿਬ 'ਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਮੁੜ 'ਕੋਰੋਨਾ ਦਾ ਵੱਡਾ ਧਮਾਕਾ, ਵੱਡੀ ਗਿਣਤੀ 'ਚ ਨਵੇਂ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ

ਇਸ ਸਮਾਗਮ 'ਚ ਹਲਕਾ ਆਦਮਪੁਰ ਤੋਂ ਕਾਂਗਰਸ ਇੰਚਾਰਜ ਅਤੇ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ. ਪੀ., ਸਾਬਕਾ ਮੰਤਰੀ ਕਮਲਜੀਤ ਸਿੰਘ ਲਾਲੀ, ਹਲਕਾ ਟਾਂਡਾ ਦੇ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ, ਹਲਕਾ ਕਰਤਾਰਪੁਰ ਦੇ ਵਿਧਾਇਕ ਸੁਰਿੰਦਰ ਸਿੰਘ, ਮਿੱਲ ਬੋਰਡ ਦੇ ਚੇਅਰਮੈਨ ਪਰਮਵੀਰ ਸਿੰਘ ਪੰਮਾ, ਹਰਜਿੰਦਰ ਸਿੰਘ, ਮਨਜੀਤ ਸਿੰਘ ਕਿਸ਼ਨਗ੍ਹੜ, ਗੁਰਦਾਰਵਰ ਰਾਮ, ਸਤਪਾਲ ਸਿੰਘ ਸੁਖਜਿੰਦਰ ਸਿੰਘ, ਪਰਮਜੀਤ ਸਿੰਘ ਕਾਲੂਬਾਰ, ਪਰਮਿੰਦਰ ਸਿੰਘ (ਸਾਰੇ ਡਾਇਰੈਕਟਰਜ਼) ਹਾਜ਼ਰ ਹੋਏ।
ਇਹ ਵੀ ਪੜ੍ਹੋ: ਜਲੰਧਰ: ਜਦੋਂ ਫੈਕਟਰੀ 'ਚ ਵੜੇ ਸਾਂਬਰ ਨੇ ਪੁਲਸ ਤੇ ਜੰਗਲਾਤ ਮਹਿਕਮੇ ਨੂੰ ਪਾਈਆਂ ਭਾਜੜਾਂ

PunjabKesari

ਭੋਗ ਉਪਰੰਤ ਮਿੱਲ ਪ੍ਰਬੰਧਕਾਂ ਵੱਲੋਂ ਮਿੱਲ ਦੇ ਖੁੱਲ੍ਹੇ ਆਹਤੇ 'ਚ ਦੀਵਾਨ ਸਜੇਏ ਗਏ ਜਿੱਥੇ ਰਾਗੀ ਜੱਥੇ ਵੱਲੋਂ ਇਲਾਹੀ ਗੁਰਬਾਣੀ ਕੀਰਤਨ ਰਾਹੀਂ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਖੰਡ ਮਿੱਲ ਦੇ ਨਵੇਂ ਪਲਾਂਟ ਦਾ ਉਦਘਾਟਨ ਕੀਤਾ।

ਇਹ ਵੀ ਪੜ੍ਹੋ: ਕਾਰ ਚਾਲਕ ਵੱਲੋਂ ਅਚਾਨਕ ਦਰਵਾਜ਼ਾ ਖੋਲ੍ਹਣਾ ਰਾਹਗੀਰ ਲਈ ਬਣਿਆ ਕਾਲ, ਮਿਲੀ ਦਰਦਨਾਕ ਮੌਤ

ਆਪਣੇ ਸੰਬੋਧਨ 'ਚ ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਦੁਆਬੇ ਦੇ ਕਿਸਾਨਾਂ ਅਤੇ ਦੁਆਬੇ ਦੀ ਸਿਰਮੌਰ ਕਿਸਾਨ ਜੱਥੇਬੰਦੀ ਦੁਆਬਾ ਕਿਸਾਨ ਸੰਘਰਸ਼ ਕਮੇਟੀ ਅਤੇ ਹੋਰ ਕਿਸਾਨ ਜੱਥੇਬੰਦੀਆਂ ਵੱਲੋਂ ਦੇਸ਼ ਦੀਆਂ ਪੁਰਾਣੀਆਂ ਖੰਡ ਮਿੱਲ 'ਚ ਇਕ ਅਤੇ ਭਾਫ ਨਾਲ ਚੱਲਣ ਵਾਲੀ ਇਸ ਉਮਰ ਹੰਢਾ ਚੁੱਕੀ ਖੰਡ ਮਿੱਲ 'ਚ ਨਵੀਂ ਮਿੱਲ ਦਾ ਪਲਾਂਟ ਲਗਾਏ ਜਾਣ ਸਬੰਧੀ ਮੰਗ ਕੀਤੀ ਜਾਂਦੀ ਰਹੀ ਹੈ। ਪੰਜਾਬ ਸਰਕਾਰ ਵੱਲੋਂ 109 ਕਰੋੜ ਦੀ ਲਗਾਤ ਨਾਲ ਇਸ ਮਿੱਲ 'ਚ ਨਵਾਂ ਪਲਾਂਟ ਲਗਾਇਆ ਗਿਆ ਹੈ। ਪੁਰਾਣੀ ਮਿੱਲ ਦੀ ਸਮਰੱਥਾ 1000 ਟਨ ਗੰਨਾ ਪ੍ਰਤੀ ਦਿਨ ਪੀੜਨ ਦੀ ਸਮਰੱਥਾ ਸੀ। ਮਿੱਲ ਦੇ ਨਵੇਂ ਪਲਾਂਟ ਦੀ ਪਿੜਾਈ ਸਮਰੱਥਾ 3000 ਟਨ ਗੰਨਾ ਪ੍ਰਤੀ ਦਿਨ ਹੈ।

PunjabKesari


ਇਹ ਵੀ ਪੜ੍ਹੋ:ਆਕਾਸ਼ਵਾਣੀ ਦਾ ਜਲੰਧਰ ਕੇਂਦਰ ਬੰਦ ਹੋਣ ਦੀ ਖਬਰ ਵਾਇਰਲ, ਜਾਣੋ ਸੱਚਾਈ

ਇਸ ਦੇ ਨਾਲ ਹੀ ਇਸ ਪਲਾਂਟ ਰਾਹੀਂ 15 ਮੈਗਾਵਾਟ ਬਿਜਲੀ ਦਾ ਉਤਪਾਦਨ ਵੀ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿੱਲ ਦੇ ਮੁੱਖ ਪੰ੍ਰਬੰਧਕ ਅਰੁਣ ਕੁਮਾਰ ਅਰੋੜਾ, ਸਹਿਕਾਰਤਾ ਮਹਿਕਮਾ ਜਲੰਧਰ ਦੀ ਜੁਆਇਟ ਰਜਿਸਟਰਾਰ ਪਲਵਿੰਦਰ ਸਿੰਘ ਬੱਲ, ਡਵੀਜ਼ਨਲ ਰਜਿਸਟਰਾਰ ਨਵਨੀਤ ਕੌਰ, ਸਹਾਇਕ ਰਜਿਸਟਰਾਰ ਗੁਰਵਿੰਦਰਜੀਤ ਸਿੰਘ, ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਕੋਹਜ਼ਾ, ਮਾਰਕੀਟ ਕਮੇਟੀ ਚੇਅਰਮੈਨ ਸਰਬਜੀਤ ਸਿੰਘ, ਸੀਨੀਅਰ ਯੂਥ ਕਾਂਗਰਸੀ ਆਗੂ ਅਸ਼ਵਨ ਭੱਲਾ, ਭੁਪਿੰਦਰ ਸਿੰਘ ਸੈਣੀ, ਮਾਰਕੀਟ ਕਮੇਟੀ ਟਾਂਡਾ ਦੇ ਚੇਅਰਮੈਟ, ਉਪ ਚੇਅਰਮੈਨ ਵਿਕਾਸ ਵੋਹਰਾ, ਮਨਦੀਪ ਮੰਨਾ ਕਾਲਾ ਬੱਕਰਾ ਆਦਿ ਹਾਜ਼ਰ ਸਨ।

PunjabKesari
ਇਹ ਵੀ ਪੜ੍ਹੋ: ਦਕੋਹਾ ਰੇਲਵੇ ਫਾਟਕ 'ਤੇ ਵੱਡਾ ਹਾਦਸਾ, 3 ਬੱਚਿਆਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ

2014 'ਚ ਵਿਧਾਇਕ ਟੀਨੂੰ ਨੇ ਅਕਾਲੀਆਂ ਪਾਸੋਂ ਭੋਗਪੁਰ ਮਿੱਲ ਦੇ ਨਵੀਨੀਕਰਨ ਨੂੰ ਲੈ ਕੇ ਦਿੱਤੀ ਸੀ ਮੰਜ਼ੂਰੀ
ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਨਵੀਨੀਕਰਨ ਸਿਹਰਾ ਲੈਣ ਲਈ ਹਰ ਕੋਈ ਪੱਬਾਂ ਭਾਰ ਨਜ਼ਰ ਆ ਰਿਹਾ ਹੈ। ਹਲਕਾ ਆਮਦਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਜੋ ਕਿ 2012 'ਚ ਪਹਿਲੀ ਵਾਰ ਵਿਧਾਇਕ ਬਣੇ ਸਨ। ਉਨ੍ਹਾਂ ਨੇ ਭੋਗਪੁਰ ਖੰਡ ਮਿੱਲ ਦੇ ਨਵੀਨੀਕਰਨ ਦਾ ਮੁੱਦਾ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿੰਘ ਅੱਗੇ ਜੋਰਸ਼ੋਰ ਨਾਲ ਉਠਾਇਆ ਸੀ। ਪੰਜਾਬ ਸਰਕਾਰ ਵੱਲੋਂ ਜੂਨ 2014 'ਚ ਭੋਗਪੁਰ ਖੰਡ ਮਿੱਲ ਦੇ ਨਵੀਨੀਕਰਨ ਨੂੰ ਮਨਜ਼ੂਰੀ ਦੇ ਦਿੱਤੀ। ਇਸ ਮਨਜ਼ੂਰੀ ਤਹਿਤ ਭੋਗਪੁਰ ਖੰਡ ਮਿੱਲ ਪ੍ਰਤੀ ਦਿਨ ਗੰਨਾ ਪੀੜਨ ਦੀ ਸਮਰੱਥਾ 1000 ਟਨ ਤੋਂ 3000 ਟਨ ਕੀਤੇ ਜਾਣ ਅਤੇ ਸਰਕਾਰ ਵੱਲੋਂ ਭੋਗਪੁਰ ਮਿੱਲ ਨੂੰ 67 ਕਰੋੜ ਰੁਪਏ ਦਿੱਤੇ ਜਾਣ ਅਤੇ ਸਹਿਕਾਰਤਾ ਮਹਿਕਮੇ ਦੀ ਫਰੀਦਕੋਟ 'ਚ ਬੰਦ ਪਈ ਖੰਡ ਮਿੱਲ ਦਾ ਪਲਾਂਟ ਭੋਗਪੁਰ ਖੰਡ ਮਿੱਲ ਨੂੰ ਦਿੱਤੇ ਜਾਣ ਨੂੰ ਮਨਜ਼ੂਰੀ ਦਿੱਤੀ ਗਈ ਸੀ। ਅਪ੍ਰੈਲ 2015 'ਚ ਜੇ. ਪੀ. ਮੁਖਰਜੀ ਐਸੋਸੀਏਟ ਨਾਮੀ ਫਰਮ ਨੂੰ ਭੋਗਪੁਰ ਖੰਡ ਮਿੱਲ ਦਾ ਠੇਕਾ ਦੇ ਦਿੱਤਾ ਗਿਆ ਪਰ ਕੁਝ ਕਾਰਨਾਂ ਕਾਰਨ ਇਹ ਠੇਕਾ ਰੱਦ ਕਰਕੇ ਉਤਮ Âੈਨਰਜ਼ੀ ਨਾਮੀ ਫਰਮ ਨੂੰ ਦੇ ਦਿੱਤਾ ਗਿਆ ਸੀ।
ਬਠਿੰਡਾ 'ਚ ਦਿਲ ਕੰਬਾਊ ਵਾਰਦਾਤ, ਪਤੀ-ਪਤਨੀ ਤੇ ਧੀ ਦਾ ਸਿਰ 'ਚ ਗੋਲ਼ੀਆਂ ਮਾਰ ਕੇ ਕਤਲ (ਤਸਵੀਰਾਂ)


shivani attri

Content Editor

Related News