ਸ਼ੱਕੀ ਹਾਲਾਤ ''ਚ ਟੀਚਰ ਨੇ ਲਿਆ ਫਾਹਾ

Tuesday, Jul 11, 2017 - 03:44 AM (IST)

ਸ਼ੱਕੀ ਹਾਲਾਤ ''ਚ ਟੀਚਰ ਨੇ ਲਿਆ ਫਾਹਾ

ਲੁਧਿਆਣਾ(ਰਿਸ਼ੀ)-ਥਾਣਾ ਡਵੀਜ਼ਨ ਨੰ. 8 ਦੇ ਇਲਾਕੇ ਕ੍ਰਿਸ਼ਨਾ ਨਗਰ ਵਿਚ ਪ੍ਰਾਈਵੇਟ ਸਕੂਲ ਦੀ ਟੀਚਰ ਨੇ ਐਤਵਾਰ ਰਾਤ ਘਰ ਵਿਚ ਸ਼ੱਕੀ ਹਾਲਾਤ ਵਿਚ ਪੱਖੇ ਨਾਲ ਚੁੰਨੀ ਦੇ ਸਹਾਰੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਕੁਲਵੰਤ ਕੌਰ (26) ਵਜੋਂ ਹੋਈ ਹੈ। ਸੋਮਵਾਰ ਨੂੰ ਪੁਲਸ ਨੇ ਮਾਂ ਅਮਰਜੀਤ ਕੌਰ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਦੇ ਸਪੁਰਦ ਕਰ ਦਿੱਤੀ। ਜਾਂਚ ਅਧਿਕਾਰੀ ਸੁਰਜੀਤ ਸਿੰਘ ਮੁਤਾਬਕ ਪੁਲਸ ਨੂੰ ਦਿੱਤੇ ਬਿਆਨ ਵਿਚ ਮਾਂ ਨੇ ਦੱਸਿਆ ਕਿ ਬੇਟੀ ਘਰ ਦੇ ਕੋਲ ਸਥਿਤ ਪ੍ਰਾਈਵੇਟ ਸਕੂਲ ਵਿਚ ਪੜ੍ਹਾਉਂਦੀ ਸੀ। ਐਤਵਾਰ ਰਾਤ ਨੂੰ ਦੋਵਾਂ ਨੇ ਇਕੱਠੇ ਖਾਣਾ ਖਾਧਾ ਜਿਸ ਤੋਂ ਬਾਅਦ ਸੈਰ ਕਰਨ ਲਈ ਮੁਹੱਲੇ ਵਿਚ ਚਲੇ ਗਏ। ਬੇਟੀ ਪਹਿਲਾਂ ਵਾਪਸ ਆ ਗਈ ਅਤੇ ਲਗਭਗ 30 ਮਿੰਟ ਬਾਅਦ ਜਦੋਂ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਲਾਸ਼ ਪੱਖੇ ਨਾਲ ਝੂਲ ਰਹੀ ਸੀ। ਪੁਲਸ ਮੁਤਾਬਕ ਘਰ ਵਿਚ ਮਾਂ-ਬੇਟੀ ਇਕੱਲੀਆਂ ਸਨ, ਜਦੋਂਕਿ ਮ੍ਰਿਤਕਾ ਦਾ ਭਰਾ ਤੇ ਭਰਜਾਈ ਰਿਸ਼ਤੇਦਾਰਾਂ ਕੋਲ ਗਏ ਹੋਏ ਸਨ।


Related News