ਸੁੱਚਾ ਸਿੰਘ ਲੰਗਾਹ ਦੇ ਅਸਤੀਫੇ ਦੇ ਮਾਮਲੇ ''ਚ ਪ੍ਰੋ. ਬਡੂੰਗਰ ਨੇ ਤੋੜੀ ਚੁੱਪ, ਦਿੱਤਾ ਇਹ ਪ੍ਰਤੀਕਰਮ

Wednesday, Oct 04, 2017 - 11:07 AM (IST)

ਸੁੱਚਾ ਸਿੰਘ ਲੰਗਾਹ ਦੇ ਅਸਤੀਫੇ ਦੇ ਮਾਮਲੇ ''ਚ ਪ੍ਰੋ. ਬਡੂੰਗਰ ਨੇ ਤੋੜੀ ਚੁੱਪ, ਦਿੱਤਾ ਇਹ ਪ੍ਰਤੀਕਰਮ

ਪਟਿਆਲਾ (ਇੰਦਰਜੀਤ ਬਕਸ਼ੀ) — ਸੁੱਚਾ ਸਿੰਘ ਲੰਗਾਹ ਵਲੋਂ ਐੱਸ. ਜੀ. ਪੀ. ਸੀ. ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਚਰਚਾ ਛਿੜ ਗਈ ਸੀ ਕਿ ਐੱਸ. ਜੀ. ਪੀ. ਸੀ. ਪ੍ਰਧਾਨ ਨੇ ਇਨ੍ਹੇ ਦਿਨ ਬਾਅਦ ਵੀ ਲੰਗਾਹ ਦਾ ਅਸਤੀਫਾ ਮੰਜੂਰ ਨਹੀਂ ਕੀਤਾ, ਜਿਸ 'ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਹ ਬਿਲਕੁਲ ਗਲਤ ਹੈ ਕਿਉਂਕਿ ਐੱਸ. ਜੀ. ਪੀ. ਸੀ. ਦੇ ਆਪਣੇ ਨਿਯਮ ਹਨ ਤੇ ਗੁਰਦੁਆਰਾ ਐਕਟ 1925 ਦੇ ਤਹਿਤ ਕਿਸੇ ਮੈਂਬਰ ਵਲੋਂ ਅਸਤੀਫਾ ਦੇਣ ਤੋਂ ਬਾਅਦ ਉਸ ਨੂੰ ਅੰਤ੍ਰਿਗ ਕਮੇਟੀ ਵਲੋਂ ਪ੍ਰਵਾਨ ਕੀਤਾ ਜਾਂਦਾ ਹੈ, ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਨੇ ਸੋਸ਼ਲ ਮੀਡੀਆ ਰਾਹੀ ਆਪਣਾ ਅਸਤੀਫਾ ਦੇ ਦਿੱਤਾ ਸੀ, ਜਿਸ ਨੂੰ 5 ਮਿੰਟਾਂ 'ਚ ਪ੍ਰਵਾਨ ਵੀ ਕਰ ਲਿਆ ਗਿਆ ਤੇ ਇਸ ਸੰਬੰਧੀ ਉਨ੍ਹਾਂ ਆਪਣੇ ਦਫਤਰ ਨੂੰ ਜਾਣਕਾਰੀ ਵੀ ਦੇ ਦਿੱਤੀ ਸੀ ਤੇ ਹੁਣ ਇਸ ਨੂੰ ਅੰਤ੍ਰਿਗ ਕਮੇਟੀ ਦੀ ਮੀਟਿੰਗ ਤੋਂ ਸਪਸ਼ਟੀਕਰਨ ਕਰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ 5 ਕਕਾਰਾਂ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਗੱਲ ਸਾਹਮਣੇ ਆਈ ਹੈ। ਉਸ 'ਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਨੇ ਪਹਿਲਾਂ ਹੀ ਕਮੇਟੀ ਬਣਾ ਦਿੱਤੀ ਹੈ, ਜੋ ਆਪਣਾ ਫੈਸਲਾ ਸੁਣਾਵੇਗੀ। 


Related News