ਗਿਆਨੀ ਹਰਪ੍ਰੀਤ ਸਿੰਘ ਨੇ ਮੰਗੀ ਮੁਆਫ਼ੀ
Friday, Aug 22, 2025 - 02:18 PM (IST)

ਅੰਮ੍ਰਿਤਸਰ : ਨਵੇਂ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਰਜ਼ੀ ਦੀ ਉਦਾਹਰਣ ਦੇ ਕੇ ਦਿੱਤੇ ਬਿਆਨ ਲਈ ਮੁਆਫੀ ਮੰਗੀ ਹੈ। ਸੋਸ਼ਲ ਮੀਡੀਆ 'ਤੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਆਲ ਇੰਡੀਆ ਕਸ਼ੱਤਰੀ ਟਾਂਕ ਪ੍ਰਤੀਨਿਧੀ ਸਭਾ ਦੇ ਨਿਰੰਜਣ ਸਿੰਘ ਰੱਖੜਾ ਸ੍ਰੀ ਮੁਕਤਸਰ ਸਾਹਿਬ ਅਤੇ ਜ਼ਿਲਾ ਬਠਿੰਡਾ ਦੇ ਪ੍ਰਧਾਨ ਹਰਦੀਪ ਸਿੰਘ ਖੇਤਰੀ ਪ੍ਰਧਾਨ ਜਗਦੀਪ ਸਿੰਘ ਦੀ ਅਗਵਾਈ ਵਿਚ ਪੁੱਜੇ। ਇਸ ਸਾਰੇ ਮੇਰੇ ਸਨੇਹ ਵਾਲੇ ਤੇ ਹਿਤੂ ਹਨ ਤੇ ਲੰਬੇ ਸਮੇਂ ਦੇ ਜਾਣੂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਮੀਟਰ ਰੀਡਿੰਗ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ
ਗਿਆਨੀ ਹਰਪ੍ਰੀਤ ਨੇ ਕਿਹਾ ਕਿ ਇਨਾਂ ਵੱਲੋਂ ਮੇਰੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਦਰਜ਼ੀ ਦੀ ਉਦਾਹਰਣ ਦੇ ਕੇ ਕਹੇ ਗਏ ਕਥਨ ਪ੍ਰਤੀ ਨਰਾਜ਼ਗੀ ਜ਼ਾਹਰ ਕੀਤੀ ਗਈ ਹੈ। ਕਿਸੇ ਵੀ ਮਨ ਨੂੰ ਠੇਸ ਪਹੁੰਚਾਉਣ ਵਾਲਾ ਲਫ਼ਜ਼ ਮੇਰੇ ਵੱਲੋਂ ਬੋਲਿਆ ਗਿਆ ਤਾਂ ਇਹ ਮੈਨੂੰ ਵੀ ਮਨਜ਼ੂਰ ਨਹੀਂ। ਇਸ ਲਈ ਮੈਂ ਇਸ ਗੱਲ ਦਾ ਅਹਿਸਾਸ ਕਰਦਿਆਂ ਇਸ ਭੁੱਲ ਦੀ ਤਿਹ ਦਿਲੋਂ ਖਿਮਾ ਜਾਚਨਾ ਕਰਦਾਂ ਹਾਂ। ਇਹ ਸਾਰੇ ਸੱਜਣ ਮੇਰੇ ਆਪਣੇ ਹਨ। ਇੰਨਾਂ ਸੱਜਣਾਂ ਨੇ ਦਾਸ ਨਾਲ ਪੰਥ ਤੇ ਪੰਜਾਬ ਨੂੰ ਬਚਾਉਣ ਲਈ ਸਾਥ ਦੇਣ ਦੀ ਗੱਲ ਸ਼ਿੱਦਤ ਨਾਲ ਕਹੀ।
ਇਹ ਵੀ ਪੜ੍ਹੋ : ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ ਨੂੰ ਲੈ ਕੇ ਪੰਜਾਬ ਪੁਲਸ ਨੇ ਜਾਰੀ ਕੀਤਾ ਅਲਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e