ਜਬਰ-ਜ਼ਨਾਹ ਦੇ ਕੇਸ ''ਚ ਸੁੱਚਾ ਸਿੰਘ ਲੰਗਾਹ ਦੀ ਜ਼ਮਾਨਤ ਅਰਜ਼ੀ ਕੈਂਸਲ
Saturday, Dec 09, 2017 - 07:10 AM (IST)
ਗੁਰਦਾਸਪੁਰ (ਵਿਨੋਦ, ਦੀਪਕ) - ਸਾਬਕਾ ਮੰਤਰੀ ਪੰਜਾਬ ਸੁੱਚਾ ਸਿੰਘ ਲੰਗਾਹ ਦੀ ਐਡੀਸ਼ਨਲ ਸੈਸ਼ਨ ਜੱਜ ਗੁਰਦਾਸਪੁਰ ਵੱਲੋਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਸੁੱਚਾ ਸਿੰਘ ਲੰਗਾਹ ਖਿਲਾਫ ਥਾਣਾ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਵਿਖੇ ਜਬਰ-ਜ਼ਨਾਹ ਦਾ ਮੁਕੱਦਮਾ ਨੰਬਰ 168 ਮਿਤੀ 29-9-17 ਜੁਰਮ 376, 384, 295 ਏ, 420, 506 ਦਰਜ ਕੀਤਾ ਗਿਆ ਹੈ, ਜੋ ਕਿ ਇਸ ਸਮੇਂ ਕਪੂਰਥਲਾ ਕੇਂਦਰੀ ਜੇਲ 'ਚ ਬੰਦ ਹੈ। ਸੁੱਚਾ ਸਿੰਘ ਲੰਗਾਹ ਵੱਲੋਂ 7-12-17 ਨੂੰ ਅਦਾਲਤ ਸ਼੍ਰੀ ਰਜਨੀਸ਼ ਗਰਗ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਗੁਰਦਾਸਪੁਰ 'ਚ ਉਕਤ ਮੁਕੱਦਮੇ ਅਧੀਨ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ ਗਈ ਸੀ, ਜੋ ਮਾਣਯੋਗ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਕੇ ਅੱਜ 8-12-17 ਨੂੰ ਸੁੱਚਾ ਸਿੰਘ ਲੰਗਾਹ ਦੀ ਜ਼ਮਾਨਤ ਅਰਜ਼ੀ ਕੈਂਸਲ ਕਰ ਦਿੱਤੀ ਹੈ।
