ਅਦਾਲਤ ''ਚੋਂ ਬਰੀ ਹੋਏ ਲੰਗਾਹ ਕੀ ਧਾਰਮਿਕ ਸਜ਼ਾ ਤੋਂ ਬਚ ਸਕਣਗੇ!

08/01/2018 11:31:00 AM

ਲੁਧਿਆਣਾ : ਮਾਝੇ ਦੇ ਅਕਾਲੀ ਨੇਤਾ ਸੁੱਚਾ ਸਿੰਘ ਲੰਗਾਹ ਨੂੰ ਕਥਿਤ ਜਬਰ-ਜ਼ਨਾਹ ਦੇ ਮਾਮਲੇ 'ਚੋਂ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਸ ਫੈਸਲੇ ਨਾਲ ਸਾਬਕਾ ਮੰਤਰੀ ਲੰਗਾਹ ਨੂੰ ਜਿੱਥੇ ਵੱਡੀ ਰਾਹਤ ਮਿਲੀ ਹੈ, ਹੁਣ ਲੋਕਾਂ ਦੀਆਂ ਨਜ਼ਰਾਂ ਇਸ ਗੱਲ 'ਤੇ ਜਾ ਟਿਕੀਆਂ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਜਿਨ੍ਹਾਂ ਨੇ ਲੰਗਾਹ ਨੂੰ ਉਸ ਵੇਲੇ ਪੰਥ 'ਚੋਂ ਛੇਕਿਆ, ਸਿੱਖ ਕੌਮ ਨਾਲ ਸਾਰੇ ਰਿਸ਼ਤੇ ਖਤਮ ਕਰਨ ਵਰਗਾ ਫੈਸਲਾ ਲਿਆ, ਕੀ ਉਹ ਸ੍ਰੀ ਅਕਾਲ ਤਖਤ 'ਤੇ ਲੰਗਾਹ ਦੇ ਪੇਸ਼ ਹੋਣ 'ਤੇ ਉਨ੍ਹਾਂ ਨੂੰ ਧਾਰਮਿਕ ਸਜ਼ਾ ਦੇਣਗੇ ਜਾਂ ਮੁਆਫ ਕਰ ਦੇਣਗੇ। ਲੰਗਾਹ ਬਾਰੇ ਆਮ ਲੋਕਾਂ ਦਾ ਕਹਿਣਾ ਹੈ ਕਿ ਲੰਗਾਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਤੋਂ ਧਾਰਮਿਕ ਸਜ਼ਾ ਤੋਂ ਬਚ ਨਹੀਂ ਸਕਦੇ। ਬਾਕੀ ਉਨ੍ਹਾਂ ਦਾ ਪੱਖ ਸੁਣਨ 'ਤੇ ਜੱਥੇਦਾਰ ਕੀ ਫੈਸਲਾ ਲੈਂਦੇ ਹਨ, ਇਸ ਦਾ ਪਤਾ ਉਸ ਵੇਲੇ ਹੀ ਲੱਗੇਗਾ।


Related News