''ਆਪ'' ਨੇਤਾ ਮੇਰੇ ਖਿਲਾਫ ਕਰ ਰਹੇ ਸਾਜਿਸ਼ : ਛੋਟੇਪੁਰ

08/25/2016 5:58:05 PM

ਚੰਡੀਗੜ੍ਹ : ਸਟਿੰਗ ਆਪਰੇਸ਼ਨ ਨੂੰ ਲੈ ਕੇ ''ਆਮ ਆਦਮੀ ਪਾਰਟੀ'' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨਾਰਾਜ਼ਗੀ ਦਾ ਸਾਹਮਣਾ ਕਰ ਰਹੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਦਿੱਲੀ ਦਰਬਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਤਾਂ ਉਹ ਜਨਤਾ ਦੇ ਸਾਹਮਣੇ ਆਗੂਆਂ ਦੀ ਪੋਲ ਖੋਲ੍ਹ ਦੇਣਗੇ। ਦੂਜੇ ਪਾਸੇ ਪਾਰਟੀ ''ਤੇ ਛੋਟੇਪੁਰ ਦੀ ਚਿਤਾਵਨੀ ਦਾ ਕੋਈ ਖਾਸ ਅਸਰ ਨਜ਼ਰ ਨਹੀਂ ਆ ਰਿਹਾ ਹੈ।
ਇਸ ''ਤੇ ਕੁਮੈਂਟ ਕੱਸਦੇ ਹੋਏ ਅਕਾਲੀ ਦਲ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਛੋਟੇਪੁਰ ਖਿਲਾਫ ਕਾਰਵਾਈ ਕਰਕੇ ਪੰਜਾਬੀਆਂ ਨੂੰ ਬੇ-ਆਬਰੂ ਕਰਨ ਦੀ ਨੀਤੀ ਜਾਰੀ ਰੱਖੀ ਹੋਈ ਹੈ। ਹੁਣ ਸਟਿੰਗ ਆਪਰੇਸ਼ਨ ਦੇ ਮਾਮਲੇ ''ਚ ਛੋਟੇਪੁਰ ਕਿੰਨੇ ਸੱਚੇ ਹਨ ਜਾਂ ਝੂਠੇ, ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਜੇਕਰ ਕੇਜਰੀਵਾਲ ਹੁਣ ਛੋਟੇਪੁਰ ਖਿਲਾਫ ਕੋਈ ਕਾਰਵਾਈ ਕਰਦੇ ਹਨ ਤਾਂ ਪਾਰਟੀ ''ਤੇ ਪੰਜਾਬੀ ਨੇਤਾਵਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਦੋਸ਼ਾਂ ਨੂੰ ਹੋਰ ਵੀ ਮਜ਼ਬੂਤੀ ਮਿਲ ਜਾਵੇਗੀ। 
 

Babita Marhas

News Editor

Related News