ਐੱਨ.ਡੀ.ਆਰ.ਐੱਫ. ਨੂੰ ਅਜਿਹੇ ਆਪਰੇਸ਼ਨ ਨਹੀਂ ਦਿੱਤੇ ਜਾਣੇ ਚਾਹੀਦੇ: ਦਾਦੂਵਾਲ

06/12/2019 7:01:22 PM

ਸੁਨਾਮ ਊਧਮ ਸਿੰਘ ਵਾਲਾ ( ਮੰਗਲਾ)— ਫਤਿਹਵੀਰ ਦੇ ਘਰ ਦੇ ਬਾਹਰ ਮੁਲਵਾਜੀ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਫਤਿਹਵੀਰ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਫਤਿਹਵੀਰ ਨੂੰ ਬਚਾਉਣ ਲਈ ਬਚਾਅ ਆਪਰੇਸ਼ਨ ਫੌਜ ਹਵਾਲੇ ਨਾ ਕਰਨ ਲਈ ਪ੍ਰਸ਼ਾਸਨ ਸਿੱਧੇ ਰੂਪ 'ਚ ਜ਼ਿੰਮੇਵਾਰ ਹੈ, ਜੋ ਖੱਡਾ ਬੋਰਵੈੱਲ ਦੇ ਕੋਲ ਪੁੱਟਿਆ ਸੀ ਉਹ ਤਾਂ ਕਿਸੇ ਕੰਮ ਹੀ ਨਹੀਂ ਆਇਆ, ਫਿਰ ਇਕੱਠੇ ਹੋਏ ਲੋਕਾਂ ਤੇ ਪਰਿਵਾਰ ਦੀਆਂ ਅੱਖਾਂ 'ਚ ਮਿੱਟੀ ਪਾ ਕੇ, ਫਿਰ ਉਨ੍ਹਾਂ ਹੀ ਰੱਸੀਆਂ ਨਾਲ ਫਤਿਹਵੀਰ ਨੂੰ ਬਾਹਰ ਖਿੱਚਿਆ ਗਿਆ, ਜੇਕਰ ਪਹਿਲੇ ਦਿਨ ਹੀ ਇਸ ਤਰਾਂ ਕਰ ਲਿਆ ਜਾਂਦਾ ਤਾਂ ਫਤਿਹਵੀਰ ਸਾਡੇ ਵਿਚ ਹੁੰਦਾ। ਉਨ੍ਹਾ ਕਿਹਾ ਕਿ ਪਰਿਵਾਰ ਵੀ ਅਜਿਹਾ ਹੀ ਸਭ ਕੁਝ ਮਹਿਸੂਸ ਕਰਦਾ ਹੈ ।

ਉਨ੍ਹਾਂ ਕਿਹਾ ਕਿ ਬੱਚੇ ਦੇ ਮਾਤਾ-ਪਿਤਾ, ਦਾਦਾ ਰੋਹੀ ਸਿੰਘ, ਪੜਦਾਦਾ ਅਜਮੇਰ ਸਿੰਘ ਸਾਰੇ ਬੈਠੇ ਸਨ, ਪਰ ਜਦ ਵੀ ਕੋਈ ਗੱਲ ਹੁੰਦੀ ਤਾਂ ਪਰਿਵਾਰ 'ਤੇ ਪ੍ਰਸ਼ਾਸਨ ਦਾ ਦਬਾਅ ਰਿਹਾ, ਫਿਰ ਉਹ ਉਸੇ ਦਬਾਅ 'ਚ ਅਪੀਲਾਂ ਕਰਦੇ ਰਹੇ, ਲੋਕਾਂ 'ਚ ਰੋਸ ਸਰਕਾਰ ਖਿਲਾਫ ਵੀ ਸੀ, ਇਸ ਆਪਰੇਸ਼ਨ 'ਚ ਪੰਜਾਬ ਸਰਕਾਰ ਵੀ ਫੇਲ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ 3000 ਕਰੋੜ ਰੁਪਏ ਖਰਚ ਕਰਕੇ ਤਾਂਬੇ, ਲੋਹੇ, ਕਾਂਸੀ ਤੇ ਪੱਥਰਾਂ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਹਨ ਪਰ ਜੋ ਰੱਬ ਦੀ ਬਣਾਈ ਫਤਿਹਵੀਰ ਜਿਹੀ ਮੂਰਤੀ ਹੈ ਉਹ ਬੋਰ 'ਚ ਗਿਰ ਜਾਵੇ ਤਾਂ ਉਸ ਨੂੰ ਬਚਾਉਣ ਲਈ ਉਨ੍ਹਾਂ ਕੋਲ ਕੋਈ ਤਕਨੀਕ ਨਹੀਂ ਹੈ, ਜਿਸ ਲਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਸਿੱਧੇ ਰੂਪ 'ਚ ਜ਼ਿੰਮੇਵਾਰ ਹੈ ਅਤੇ ਨਾਲ ਹੀ ਪ੍ਰਸ਼ਾਸਨ ਵੀ ਸਿੱਧੇ ਰੂਪ 'ਚ ਜ਼ਿੰਮੇਵਾਰ ਹੈ, ਜਿਸ• ਨੇ ਆਪਰੇਸ਼ਨ ਫੌਜ ਨੂੰ ਨਾ ਦੇ ਕੇ ਐੱਨ.ਡੀ.ਆਰ.ਐੱਫ. ਨੂੰ ਲਗਾਇਆ, ਉਨ੍ਹਾਂ ਕਿਹਾ ਕਿ ਰੱਬ ਕਰੇ ਕਿ ਅਜਿਹੇ ਹਾਦਸੇ ਕਦੇ ਨਾ ਹੋਣ ਜੇਕਰ ਹੋ ਵੀ ਜਾਣ ਤਾਂ ਐੱਨ.ਆਰ.ਐੱਫ. ਨੂੰ ਅਜਿਹੇ ਆਪਰੇਸ਼ਨ ਨਾ ਦਿੱਤੇ ਜਾਣ ਕਿਉਂਕਿ ਇਸ ਆਪਰੇਸ਼ਨ 'ਚ ਇੰਨਾ ਸਮਾਂ ਉਹ ਲੱਗੇ ਰਹੇ ਉਨ੍ਹਾਂ ਦੇ ਹੱਥ ਕੁਝ ਨਹੀਂ, ਪ੍ਰਸ਼ਾਸਨ ਨੇ ਉਨ੍ਹਾਂ ਲੋਕਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਜੋ ਅਜਿਹੇ ਕੰਮਾਂ ਨੂੰ ਕਰਨ ਦੇ ਸਥਾਨਕ ਮਾਹਰ ਸਨ। ਉਨ੍ਹਾ ਨੇ ਇਸ ਸਭ ਦੇ ਲਈ ਪ੍ਰਸ਼ਾਸਨ ਨੂੰ ਦੋਸ਼ੀ ਦੱਸਿਆ।


Related News