ਕਸਟਮ ਵਿਭਾਗ ਨੂੰ ਮਿਲੀ ਸਫ਼ਲਤਾ, ਏਅਰਪੋਰਟ ’ਤੇ ਲੱਖਾਂ ਦਾ ਸੋਨਾ ਹੋਇਆ ਜ਼ਬਤ

Thursday, Dec 22, 2022 - 11:27 PM (IST)

ਕਸਟਮ ਵਿਭਾਗ ਨੂੰ ਮਿਲੀ ਸਫ਼ਲਤਾ, ਏਅਰਪੋਰਟ ’ਤੇ ਲੱਖਾਂ ਦਾ ਸੋਨਾ ਹੋਇਆ ਜ਼ਬਤ

ਲੁਧਿਆਣਾ (ਸੇਠੀ)-ਕਸਟਮ ਵਿਭਾਗ ਨੇ ਦੁਬਈ ਤੋਂ 907 ਗ੍ਰਾਮ ਅਤੇ ਲੱਗਭਗ 50 ਲੱਖ ਦਾ ਸੋਨਾ ਜ਼ਬਤ ਕੀਤਾ ਹੈ। ਦੱਸ ਦਿੱਤਾ ਜਾਵੇ ਕਿ ਦੁਬਈ ਤੋਂ ਚੰਡੀਗੜ੍ਹ ਲਈ ਇੰਡੀਗੋ ਦੀ ਫਲਾਈਟ ਨੰ. 6ਈ-56 ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਚੰਡੀਗੜ੍ਹ ’ਤੇ 15.25 ਵਜੇ ਪੁੱਜੀ। ਕਸਟਮ ਅਧਿਕਾਰੀਆਂ ਨੇ ਪ੍ਰਫਾਈਲਿੰਗ ਅਤੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਇਕ ਯਾਤਰੀ ਨੂੰ ਰੋਕਿਆ, ਜਦੋਂ ਉਹ ਗ੍ਰੀਨ ਚੈਨਲ ਪਾਰ ਕਰਨ ਦਾ ਯਤਨ ਕਰ ਰਿਹਾ ਸੀ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਅਕਤੀਗਤ ਅਤੇ ਗਹਿਨ ਤਲਾਸ਼ੀ ਦੇ ਨਤੀਜੇ ਵਜੋਂ ਯਾਤਰੀ ਵੱਲੋਂ ਪਹਿਨੇ ਜਾਣ ਵਾਲੇ ਬਨੈਣ ਅਤੇ ਅੰਡਰਵੀਅਰ ਦੇ ਅੰਦਰ ਭੂਰੇ ਰੰਗ ਦੀ ਸਮੱਗਰੀ ਦੇ ਰੂਪ ਵਿਚ ਸੋਨੇ ਦੀ ਬਰਾਮਦਗੀ ਹੋਈ। ਇਸ ਤੋਂ ਇਲਾਵਾ ਵਿਅਕਤੀਗਤ ਤਲਾਸ਼ੀ ਲੈਣ ’ਤੇ ਯਾਤਰੀ ਨੇ ਆਪਣੇ ਸਰੀਰ ਦੇ ਅੰਦਰ ਵੀ ਕੁਝ ਪਦਾਰਥ ਲੁਕੋਏ ਜਾਣ ਦੀ ਗੱਲ ਮੰਨੀ।

ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਵੱਡੀ ਖ਼ਬਰ ਤਾਂ ਉਥੇ 'ਆਪ' ਸਰਕਾਰ ਹੁਣ ਪ੍ਰਿੰਸੀਪਲਾਂ ਨੂੰ ਭੇਜੇਗੀ ਸਿੰਗਾਪੁਰ, ਪੜ੍ਹੋ Top 10

ਇਸ ਦੇ ਨਤੀਜੇ ਵਜੋਂ ਐਕਸ-ਰੇ ਸਕੈਨਿੰਗ ਰਾਹੀਂ ਉਸ ਦੇ ਸਰੀਰ ਤੋਂ ਪੇਸਟ ਦੇ ਰੂਪ ਵਿਚ ਚਾਰ ਭੂਰੇ ਰੰਗ ਦੇ ਕੈਪਸੂਲ ਦਾ ਪਤਾ ਲੱਗਾ। ਇਸ ਤਰ੍ਹਾਂ ਬਰਾਮਦ ਸੋਨਾ 907 ਗ੍ਰਾਮ ਦਾ ਪਾਇਆ ਗਿਆ, ਜਿਸ ਦਾ ਬਾਜ਼ਾਰੀ ਮੁੱਲ 49,85,749 ਰੁਪਏ ਦੱਸਿਆ ਜਾ ਰਿਹਾ ਹੈ। ਬਰਾਮਦ ਸੋਨੇ ਨੂੰ ਕਸਟਮ ਅਧਿਕਾਰੀਆਂ ਵੱਲੋਂ ਜ਼ਬਤ ਕਰ ਲਿਆ ਗਿਆ ਕਿਉਂਕਿ ਇਸ ਨੂੰ ਨਾਜਾਇਜ਼ ਰੂਪ ਨਾਲ ਭਾਰਤ ਲਿਆਂਦਾ ਜਾ ਰਿਹਾ ਸੀ ਅਤੇ ਇਸ ਲਈ ਕਸਟਮ ਅਧਿਨਿਯਮ 1962 ਦੀਆਂ ਵਿਵਸਥਾਵਾਂ ਤੇ ਤਹਿਤ ਜ਼ਬਤ ਕੀਤਾ ਗਿਆ ਅਤੇ ਮਾਮਲੇ ਦੀ ਅਗਲੀ ਜਾਂਚ ਚੱਲ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ ’ਚ ASI ਨੂੰ ਕੀਤਾ ਗ੍ਰਿਫ਼ਤਾਰ


author

Manoj

Content Editor

Related News