ਪੁਲਸ ਨੂੰ ਵੀ ਨਹੀਂ ਬਖ਼ਸ਼ ਰਹੇ ਚੋਰ, DC ਦੀ ਕੋਠੀ ਬਾਹਰੋਂ ਸਬ-ਇੰਸਪੈਕਟਰ ਦਾ ਮੋਟਰਸਾਈਕਲ ਚੋਰੀ

Monday, Dec 26, 2022 - 11:38 AM (IST)

ਪੁਲਸ ਨੂੰ ਵੀ ਨਹੀਂ ਬਖ਼ਸ਼ ਰਹੇ ਚੋਰ, DC ਦੀ ਕੋਠੀ ਬਾਹਰੋਂ ਸਬ-ਇੰਸਪੈਕਟਰ ਦਾ ਮੋਟਰਸਾਈਕਲ ਚੋਰੀ

ਲੁਧਿਆਣਾ (ਰਾਜ) : ਆਏ ਦਿਨ ਸ਼ਹਿਰ ’ਚ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਭਾਵੇਂ ਪੁਲਸ ਕਈ ਮੁਲਜ਼ਮਾਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਵੀ ਭੇਜ ਚੁੱਕੀ ਹੈ ਪਰ ਫਿਰ ਵੀ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਤਾਂ ਚੋਰਾਂ ਨੇ ਪੁਲਸ ਨੂੰ ਹੀ ਖੁੱਲ੍ਹੀ ਚੁਣੌਤੀ ਦੇ ਦਿੱਤੀ ਹੈ। ਚੋਰਾਂ ਨੇ ਸਤਲੁਜ ਕਲੱਬ ਦੇ ਬਾਹਰ ਪਾਰਕ ਸਬ-ਇੰਸਪੈਕਟਰ ਦਾ ਹੀ ਮੋਟਰਸਾਈਕਲ ਚੋਰੀ ਕਰ ਲਿਆ। ਜਦੋਂ ਸਬ-ਇੰਸਪੈਕਟਰ ਆਪਣਾ ਮੋਟਰਸਾਈਕਲ ਲੈਣ ਲਈ ਗਿਆ ਤਾਂ ਉਹ ਗਾਇਬ ਸੀ। ਪੁਲਸ ਇਸ ਮਾਮਲੇ ਵਿਚ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ- ਭੈਣ ਦੀ ਹੋਈ ਕੁੱਟਮਾਰ ਦਾ ਦੁੱਖ ਨਾ ਸਹਾਰ ਸਕਿਆ ਭਰਾ, ਦੁਖੀ ਹੋਏ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਦਰਅਸਲ ਸ਼ਨੀਵਾਰ ਨੂੰ ਸਤਲੁਜ ਕਲੱਬ ਵਿਚ ਚੋਣ ਸੀ। ਕਲੱਬ ਦੇ ਗੁਆਂਢ ’ਚ ਹੀ ਡਿਪਟੀ ਕਮਿਸ਼ਨਰ ਦੀ ਸਰਕਾਰੀ ਕੋਠੀ ਵੀ ਹੈ, ਜਿੱਥੇ ਅਕਸਰ ਪੁਲਸ ਫੋਰਸ ਤਾਇਨਾਤ ਰਹਿੰਦੀ ਹੈ। ਕਲੱਬ ਵਿਚ ਚੋਣ ਹੋਣ ਕਾਰਨ ਥਾਣਾ ਡਵੀਜ਼ਨ ਨੰਬਰ- 8 ਦੇ ਅਧੀਨ ਚੌਕੀ ਕੈਲਾਸ਼ ਨਗਰ ਵਿਚ ਤਾਇਨਾਤ ਸਬ-ਇੰਸਪੈਕਟਰ ਗੁਰਦੇਵ ਸਿੰਘ ਦੀ ਡਿਊਟੀ ਲੱਗੀ ਹੋਈ ਸੀ। ਉਸਨੇ ਆਪਣਾ ਮੋਟਰਸਾਈਕਲ ਸਤਲੁਜ ਕਲੱਬ ਦੇ ਬਾਹਰ ਖੜ੍ਹਾ ਕਰ ਦਿੱਤਾ ਸੀ। ਚੋਣ ਖ਼ਤਮ ਹੋਣ ਤੋਂ ਬਾਅਦ ਜਦੋਂ ਉਹ ਵਾਪਸ ਥਾਣੇ ਜਾਣ ਲਈ ਮੋਟਰਸਾਈਕਲ ਵੱਲ ਆਇਆ ਤਾਂ ਉਸਦਾ ਮੋਟਰਸਾਈਕਲ ਗਾਇਬ ਸੀ।

ਇਹ ਵੀ ਪੜ੍ਹੋ- ਸ਼ਰਾਬ ਫੈਕਟਰੀ ਧਰਨਾ : ਪ੍ਰਸ਼ਾਸਨ ਨੇ ਮੰਨੀ ਸਾਂਝੇ ਕਿਸਾਨ ਮੋਰਚੇ ਦੀ ਮੰਗ, 43 ਕਿਸਾਨ ਕੀਤੇ ਰਿਹਾਅ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News