ਯੂਕ੍ਰੇਨ ਤੋਂ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ ਵਿਦਿਆਰਥੀ, ਮਾਪਿਆਂ ਨੂੰ ਮਿਲ ਹੋਏ ਭਾਵੁਕ (ਵੀਡੀਓ)

Thursday, Mar 03, 2022 - 10:17 PM (IST)

ਯੂਕ੍ਰੇਨ ਤੋਂ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ ਵਿਦਿਆਰਥੀ, ਮਾਪਿਆਂ ਨੂੰ ਮਿਲ ਹੋਏ ਭਾਵੁਕ (ਵੀਡੀਓ)

ਅੰਮ੍ਰਿਤਸਰ (ਗੁਰਿੰਦਰ ਸਾਗਰ) : ਯੂਕ੍ਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੌਰਾਨ ਬਹੁਤ ਸਾਰੇ ਭਾਰਤੀ ਵਿਦਿਆਰਥੀ ਜੋ ਯੂਕ੍ਰੇਨ 'ਚ ਪੜ੍ਹਾਈ ਕਰਨ ਗਏ ਸਨ, ਉਥੇ ਫਸੇ ਹੋਏ ਹਨ। ਬਹੁਤ ਸਾਰੇ ਭਾਰਤੀ ਨਾਗਰਿਕ ਹੁਣ ਯੂਕ੍ਰੇਨ ਜਾ ਕੇ ਉਨ੍ਹਾਂ ਦਾ ਸਾਥ ਦੇਣ ਦੀਆਂ ਗੱਲਾਂ ਕਰ ਰਹੇ ਹਨ। ਇਸੇ ਵਿਚਾਲੇ ਭਾਰਤ ਸਰਕਾਰ ਵੱਲੋਂ ਲਗਾਤਾਰ ਉਨ੍ਹਾਂ ਬੱਚਿਆਂ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ, ਜਿਸ ਕਰਕੇ ਅੱਜ ਕੁਝ ਵਿਦਿਆਰਥੀ ਯੂਕ੍ਰੇਨ ਤੋਂ ਅੰਮ੍ਰਿਤਸਰ ਇੰਟਰਨੈਸ਼ਨਲ ਹਵਾਈ ਅੱਡੇ ਪਹੁੰਚੇ। ਇਸ ਦੌਰਾਨ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਢੋਲ-ਨਗਾੜਿਆਂ ਨਾਲ ਆਪਣੇ ਬੱਚਿਆਂ ਦਾ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ : ਰਾਸ਼ਟਰਪਤੀ ਜ਼ੇਲੇਂਸਕੀ ਦਾ ਵੱਡਾ ਬਿਆਨ, ਯੂਕ੍ਰੇਨੀਅਨ ਨਹੀਂ ਕਰਨਗੇ ਆਤਮ ਸਮਰਪਣ

ਵਿਦਿਆਰਥੀ ਆਪਣੇ ਮਾਪਿਆਂ ਨੂੰ ਮਿਲ ਕੇ ਕਾਫੀ ਭਾਵੁਕ ਵੀ ਦਿਖਾਈ ਦਿੱਤੇ। ਬੱਚਿਆਂ ਦੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਗਲਾਂ 'ਚ ਫੁੱਲਾਂ ਦੇ ਹਾਰ ਪਾ ਕੇ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਾ ਕੇ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਨੇ ਕਿਹਾ ਕਿ ਯੂਕ੍ਰੇਨ 'ਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਪਹਿਲੇ ਦਿਨ ਭਾਰਤੀ ਨਾਗਰਿਕਾਂ ਨੂੰ ਮਾਰਨ ਵਾਲੀ ਖ਼ਬਰ ਸਾਹਮਣੇ ਆਈ ਸੀ, ਉਹ ਹਮਲਾ ਰੂਸ ਦੀ ਫੌਜ ਨੇ ਕੀਤਾ ਸੀ ਪਰ ਅਸੀਂ ਡਰੇ ਨਹੀਂ। ਸਾਡੇ ਨੇੜੇ ਬੰਬ ਡਿੱਗਣ ਦੀਆਂ ਆਵਾਜ਼ਾਂ ਆਉਂਦੀਆਂ ਸਨ ਪਰ ਅਸੀਂ ਬਿਨਾਂ ਡਰੇ ਆਪਣੇ ਲਕਸ਼ ਵੱਲ ਵਧਦੇ ਗਏ ਤੇ ਸਹੀ-ਸਲਾਮਤ ਅੱਜ ਭਾਰਤ ਪਹੁੰਚੇ ਹਾਂ। ਇਸ ਦੌਰਾਨ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦੇ ਲਗਭਗ ਸਾਰੇ ਰਹਿੰਦੇ ਸਾਥੀ ਵੀ ਬਹੁਤ ਜਲਦ ਭਾਰਤ ਪਹੁੰਚ ਜਾਣਗੇ।

PunjabKesari

ਇਹ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

ਜ਼ਿਕਰਯੋਗ ਹੈ ਕਿ ਯੂਕ੍ਰੇਨ ਤੇ ਰੂਸ ਵਿਚਾਲੇ ਜੰਗ ਨੇ ਹਰ ਇਕ ਦੇ ਦਿਲ 'ਚ ਸਹਿਮ ਦਾ ਮਾਹੌਲ ਬਣਾਇਆ ਹੋਇਆ ਹੈ, ਜਿਸ ਕਰਕੇ ਭਾਰਤ ਦੇ ਰਹਿਣ ਵਾਲੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਅੱਗੇ ਕਈ ਵਾਰ ਮੰਗ ਕੀਤੀ ਸੀ, ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਕਰਕੇ ਅੱਜ ਕੁਝ ਬੱਚੇ ਯੂਕ੍ਰੇਨ ਤੋਂ ਭਾਰਤ ਵਾਪਸ ਆਏ ਤੇ ਉਹ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ 'ਤੇ ਉਤਰੇ ਅਤੇ ਉੁਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਅੱਜ ਬਹੁਤ ਜ਼ਿਆਦਾ ਖ਼ੁਸ਼ੀ ਦਾ ਮਾਹੌਲ ਸੀ।

ਇਹ ਵੀ ਪੜ੍ਹੋ : ਸਰਹੱਦ ਪਾਰ ਕਰ ਰਹੇ ਆਦਮਪੁਰ ਦੇ ਦੋ ਨੌਜਵਾਨ ਯੂਕ੍ਰੇਨ ਪੁਲਸ ਵੱਲੋਂ ਗ੍ਰਿਫ਼ਤਾਰ, ਮਾਪਿਆਂ ਦੇ ਸਾਹ ਸੂਤੇ

 
Ukraine ਤੋਂ ਪਰਤੀ ਧੀ ਦਾ ਢੋਲ ਨਗਾੜਿਆਂ ਨਾਲ ਸਵਾਗਤ, ਮਾਪਿਆਂ ਦੇ ਗਲ ਲਗ ਰੌਣ ਲੱਗੀ ਧੀ

Ukraine ਤੋਂ ਪਰਤੀ ਧੀ ਦਾ ਢੋਲ ਨਗਾੜਿਆਂ ਨਾਲ ਸਵਾਗਤ, ਮਾਪਿਆਂ ਦੇ ਗਲ ਲਗ ਰੌਣ ਲੱਗੀ ਧੀ #Ukraine #ukrainerussia #ukrainerussiawar #IndiaStudentUkraine #PunjabStudentUkraine

Posted by JagBani on Thursday, March 3, 2022

 


author

Harnek Seechewal

Content Editor

Related News