'ਕੈਨੇਡਾ' ਗਏ ਵਿਦਿਆਰਥੀਆਂ ਦੀ ਸੌਖੀ ਨਹੀਂ ਜ਼ਿੰਦਗੀ, ਦੇਖੋ ਸੰਘਰਸ਼ ਦੀ ਕਹਾਣੀ ਬਿਆਨ ਕਰਦੀਆਂ ਇਹ ਭਾਵੁਕ ਤਸਵੀਰਾਂ

Thursday, Jul 08, 2021 - 02:34 PM (IST)

'ਕੈਨੇਡਾ' ਗਏ ਵਿਦਿਆਰਥੀਆਂ ਦੀ ਸੌਖੀ ਨਹੀਂ ਜ਼ਿੰਦਗੀ, ਦੇਖੋ ਸੰਘਰਸ਼ ਦੀ ਕਹਾਣੀ ਬਿਆਨ ਕਰਦੀਆਂ ਇਹ ਭਾਵੁਕ ਤਸਵੀਰਾਂ

ਸਮਰਾਲਾ (ਗਰਗ) : ਪੰਜਾਬ ਤੋਂ ਕੈਨੇਡਾ ਗਏ ਵਿਦਿਆਰਥੀਆਂ ਦੀ ਜ਼ਿੰਦਗੀ ਸੌਖੀ ਨਹੀਂ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਹੱਡ-ਤੋੜਵੀਂ ਮਿਹਨਤ ਕਰਨੀ ਪੈਂਦੀ ਹੈ। ਕੈਨੇਡਾ 'ਚ ਔਡੀਸ ਨਾਸੇਰ ਨਾਂ ਦੀ ਅਧਿਆਪਕਾ ਵੱਲੋਂ ਆਪਣੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾਈਆਂ ਗਈਆਂ ਹਨ। ਇਹ ਅਧਿਆਪਕਾ ਲਿਖਦੀ ਹੈ ਕਿ ਇਹ ਉਸ ਦੇ ਸਭ ਤੋਂ ਹੋਣਹਾਰ ਵਿਦਿਆਰਥੀਆਂ 'ਚੋਂ ਹਨ, ਜੋ ਕਿ 12-12 ਘੰਟੇ ਦੀਆਂ ਸ਼ਿਫਟਾਂ ਲਾਉਂਦੇ ਹਨ, ਅੱਧੀ ਰਾਤ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਕੰਮ ਕਰਦੇ ਹਨ ਅਤੇ ਫਿਰ 2 ਘੰਟੇ ਦਾ ਬੱਸ ਦਾ ਸਫ਼ਰ ਕਰਕੇ ਕਾਲਜ ਵਿੱਚ 9 ਘੰਟਿਆਂ ਦੀ ਕਲਾਸ ਲਾਉਣ ਆਉਂਦੇ ਹਨ। 

ਇਹ ਵੀ ਪੜ੍ਹੋ : ਜਵਾਈ ਦੀ ਧਮਕੀ ਦੇ ਅਗਲੇ ਹੀ ਦਿਨ ਸੜਨ ਕਾਰਨ ਧੀ ਦੀ ਮੌਤ, ਲਾਸ਼ ਹਸਪਤਾਲ 'ਚ ਛੱਡ ਭੱਜਿਆ ਸਹੁਰਾ ਪਰਿਵਾਰ

PunjabKesari

ਇਹ ਤਸਵੀਰਾਂ ਪੰਜਾਬੋਂ ਗਏ ਬਹੁਤ ਸਾਰੇ ਮਿਹਨਤੀ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਬਿਆਨ ਕਰਦੀਆਂ ਹਨ। ਪੰਜਾਬ 'ਚ ਜਿੱਥੇ ਨਸ਼ੇ ਦਾ ਰੁਝਾਨ ਹੈ, ਉੱਥੇ ਹੀ ਬਾਹਰ ਜਾਣ ਦਾ ਰੁਝਾਨ ਵੀ ਸਿਖ਼ਰਾਂ 'ਤੇ ਹੈ। ਇਨ੍ਹਾਂ ਦੋਹਾਂ ਰੁਝਾਨਾਂ ਪਿੱਛੇ ਜੇ ਕੋਈ ਸਾਂਝਾ ਕਾਰਨ ਪੜਚੋਲਿਆ ਜਾਵੇ ਤਾਂ ਉਹ ਬੇਰੁਜ਼ਗਾਰੀ ਅਤੇ ਗੈਰ-ਯਕੀਨੀ ਭਵਿੱਖ ਹੈ। ਚੰਗੇ ਭਵਿੱਖ ਦੇ ਸੁਫ਼ਨੇ ਸੰਜੋਈ ਇਹ ਨੌਜਵਾਨ ਕਦੇ ਬੇਫਿਕਰੀ ਦੀ ਨੀਂਦ ਤੱਕ ਨਹੀਂ ਸੌਂਦੇ। ਇਹ ਮਿਹਨਤੀ ਨੌਜਵਾਨਾਂ ਦੀ ਅਸਲ ਕਹਾਣੀ ਹੈ।

ਇਹ ਵੀ ਪੜ੍ਹੋ : ਸਾਵਧਾਨ! ਪੰਜਾਬ 'ਚ 'ਕੋਰੋਨਾ' ਘੱਟਦੇ ਹੀ 'ਨਵੀਂ ਆਫ਼ਤ' ਸ਼ੁਰੂ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

PunjabKesari
ਇਕ ਸਾਲ ਦੀ ਪੜ੍ਹਾਈ ਲਈ 20-20 ਲੱਖ ਰੁਪਏ ਖ਼ਰਚ ਕਰਕੇ ਕੈਨੇਡਾ ਪਹੁੰਚਣ ਵਾਲੇ ਬਹੁਤੇ ਵਿਦਿਆਰਥੀਆਂ ਨੂੰ ਉੱਥੇ ਜਾ ਕੇ ਅਗਲੇ ਸਾਲ ਦੀ ਪੜ੍ਹਾਈ ਦਾ ਖ਼ਰਚ ਇਕੱਠਾ ਕਰਨ ਲਈ 18-18 ਘੰਟੇ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ ਹਾਲਾਂਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹਫ਼ਤੇ ਵਿਚ ਸਿਰਫ 20 ਘੰਟੇ ਕੰਮ ਕਰਨ ਦੀ ਹੀ ਮਨਜ਼ੂਰੀ ਦਿਤੀ ਜਾਂਦੀ ਹੈ ਪਰ ਫ਼ੀਸ ਇਕੱਠੀ ਕਰਨ ਦੇ ਚੱਕਰ ਵਿਚ ਜ਼ਿਆਦਾਤਰ ਵਿਦਿਆਰਥੀ 20 ਘੰਟੇ ਤੋਂ ਇਲਾਵਾ ਦੋ ਨੰਬਰ ਵਿਚ ਉੱਥੇ ਬਹੁਤ ਘੱਟ ਪੈਸਿਆਂ ਵਿਚ ਕੰਮ ਕਰਨ ਲਈ ਬੇਵੱਸ ਹਨ। 

ਇਹ ਵੀ ਪੜ੍ਹੋ : ਅਹਿਮ ਖ਼ਬਰ : ਸੋਨੀਆ-ਪ੍ਰਿਯੰਕਾ 'ਚੋਂ ਕਿਸ ਦਾ ਚਹੇਤਾ ਪਵੇਗਾ 'ਭਾਰੀ', ਕੈਪਟਨ-ਸਿੱਧੂ ਦੇ ਭਵਿੱਖ ਦਾ ਫ਼ੈਸਲਾ ਇਸ ਹਫ਼ਤੇ

PunjabKesari
ਮਾਪੇ ਇਕ ਵਾਰ ਤਾਂ ਪੈਸੇ ਲਗਾ ਕੇ ਆਪਣੇ ਬੱਚਿਆਂ ਨੂੰ ਵਿਦੇਸ਼  ਪੜ੍ਹਾਈ ਲਈ ਭੇਜ ਦਿੰਦੇ ਹਨ ਪਰ ਉੱਥੇ ਜਾ ਕੇ ਪੜ੍ਹਾਈ ਤੋਂ ਇਲਾਵਾ ਉੱਥੇ ਰਹਿਣ ਅਤੇ ਖਾਣ-ਪੀਣ ਦੇ ਖ਼ਰਚੇ ਪੂਰੇ ਕਰਨ ਲਈ ਇਨ੍ਹਾਂ ਵਿਦਿਆਰਥੀਆਂ ਨੂੰ ਹੋਟਲਾਂ, ਸਟੋਰਾਂ ਆਦਿ ਵਿੱਚ ਲੋੜ ਤੋਂ ਕਿਤੇ ਵੱਧ ਕੰਮ ਕਰਨਾ ਪੈ ਰਿਹਾ ਹੈ। ਉੱਥੇ ਬੈਠੇ ਲੋਕ ਇਨ੍ਹਾਂ ਵਿਦਿਰਥੀਆਂ ਦੀ ਮਜਬੂਰੀ ਦਾ ਫ਼ਾਇਦਾ ਚੁੱਕਣ ਵਿਚ ਵੀ ਕੋਈ ਕਸਰ ਨਹੀਂ ਛੱਡਦੇ ਅਤੇ ਉਨ੍ਹਾਂ ਕੋਲੋਂ ਅੱਧੀ ਤਨਖ਼ਾਹ 'ਤੇ ਬਹੁਤ ਜ਼ਿਆਦਾ ਕੰਮ ਲਿਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News