ਵੱਡੀ ਖ਼ਬਰ : ਲੁਧਿਆਣਾ 'ਚ 12 ਹੋਰ ਸਕੂਲੀ ਬੱਚਿਆਂ ਨੂੰ ਹੋਇਆ 'ਕੋਰੋਨਾ', DC ਵੱਲੋਂ ਸਕੂਲ ਬੰਦ ਰੱਖਣ ਦੇ ਨਿਰਦੇਸ਼
Tuesday, Aug 10, 2021 - 04:26 PM (IST)
ਲੁਧਿਆਣਾ (ਵਿੱਕੀ) : ਲੁਧਿਆਣਾ ਦੇ ਬਸਤੀ ਜੋਧੇਵਾਲ ਸਥਿਤ ਸਰਕਾਰੀ ਸਕੂਲ ਦੇ 8 ਬੱਚਿਆਂ ਦੇ ਕੋਰੋਨਾ ਪੀੜਤ ਪਾਏ ਜਾਣ ਮਗਰੋਂ ਹੁਣ ਕੈਲਾਸ਼ ਨਗਰ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ 12 ਬੱਚਿਆਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।
ਇਹ ਵੀ ਪੜ੍ਹੋ : ਗੋਲੀਆਂ ਮਾਰ ਕੇ ਕਤਲ ਕੀਤੇ ਅਕਾਲੀ ਆਗੂ 'ਵਿੱਕੀ ਮਿੱਡੂਖੇੜਾ' ਦੀ ਪੋਸਟ ਮਾਰਟਮ ਰਿਪੋਰਟ ਆਈ ਸਾਹਮਣੇ
ਇਸ ਖ਼ਬਰ ਤੋਂ ਬਾਅਦ ਸਿਹਤ ਵਿਭਾਗ 'ਚ ਹੜਕੰਪ ਮਚ ਗਿਆ ਹੈ। 12 ਬੱਚਿਆਂ ਦੇ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਸਕੂਲ ਨੂੰ 24 ਅਗਸਤ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ ਅਤੇ ਨਾਲ ਹੀ ਸਕੂਲ ਦੇ ਸਾਰੇ ਸਟਾਫ਼, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਪਲਾਂ 'ਚ ਵਿਛਾਏ ਮੌਤ ਦੇ ਸੱਥਰ, ਛੋਟੀ ਬੱਚੀ ਸਮੇਤ ਭੈਣ-ਭਰਾ ਦੀ ਮੌਤ (ਤਸਵੀਰਾਂ)
ਦੱਸਣਯੋਗ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਪੰਜਾਬ ਦੇ ਸਕੂਲਾਂ ਨੂੰ ਹਾਲ ਹੀ 'ਚ ਖੋਲ੍ਹਿਆ ਗਿਆ ਸੀ ਅਤੇ ਹੁਣ ਮੁੜ ਕੋਰੋਨਾ ਵਾਇਰਸ ਕਹਿਰ ਢਾਹੁਣ ਲੱਗਿਆ ਹੈ। ਬੱਚਿਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ