ਵਿਦਿਆਰਥੀਆਂ ਦੇ ਭਵਿੱਖ ਨਾਲ ਇੰਝ ਖੇਡਦੀਆਂ ਹਨ ਯੂਨੀਵਰਸਿਟੀਆਂ

Tuesday, Dec 18, 2018 - 06:48 PM (IST)

ਵਿਦਿਆਰਥੀਆਂ ਦੇ ਭਵਿੱਖ ਨਾਲ ਇੰਝ ਖੇਡਦੀਆਂ ਹਨ ਯੂਨੀਵਰਸਿਟੀਆਂ

ਅੰਮ੍ਰਿਤਸਰ  (ਸੁਮਿਤ ਖੰਨਾ) : ਸਰਕਾਰੀ ਸਿੱਖਿਆ ਸੰਸਥਾਵਾਂ 'ਚ ਕਿਸ ਤਰ੍ਹਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੁੰਦਾ ਹੈ, ਇਸਦਾ ਸਬੂਤ ਮਨਜੀਤ ਸਿੰਘ ਨਾਂ ਦੇ ਵਿਦਿਆਰਥੀ ਨੇ ਪੇਸ਼ ਕੀਤਾ ਹੈ। ਦਰਅਸਲ ਮਨਜੀਤ ਸਿੰਘ ਬੀ. ਏ. ਦਾ ਵਿਦਿਆਰਥੀ ਹੈ ਅਤੇ ਉਸ ਨੇ ਪੌਲੀਟਿਕਲ ਸਾਇੰਸ ਦੇ ਪੰਜਵੇਂ ਸਮੈਸਟਰ ਦਾ ਪੇਪਰ ਦਿੱਤਾ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਲਏ ਗਏ ਪੇਪਰ 'ਚ ਮਨਜੀਤ ਦਾ ਜ਼ੀਰੋ ਨੰਬਰ ਆਇਆ ਜਦੋਂ ਵਿਦਿਆਰਥੀ ਨੇ ਰੀ-ਚੈਕਿੰਗ ਕਰਵਾਈ ਤਾਂ ਉਸ ਨੂੰ 13 ਨੰਬਰ ਮਿਲੇ। ਹੱਦ ਤਾਂ ਉਦੋਂ ਹੋ ਗਈ ਜਦੋਂ ਦੂਜੀ ਵਾਰ ਰੀਵੈਲਿਊਏਸ਼ਨ ਕਰਵਾਉਣ 'ਤੇ ਉਸਦੇ ਨੰਬਰ 13 ਤੋਂ ਵਧ ਕੇ 20 ਹੋ ਗਏ। ਇਸ ਤੋਂ ਬਾਅਜ ਆਰ. ਟੀ. ਆਈ. ਤਹਿਤ ਮਨਜੀਤ ਨੇ ਉਤਰ ਕਾਪੀ ਮੰਗਵਾ ਕੇ ਮਸਲਾ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਧਿਆਨ 'ਚ ਲਿਆਂਦਾ। ਬੈਂਸ ਨੇ ਯੂਨੀਵਰਿਸਟੀ ਪਹੁੰਚ ਕੇ ਇਸ ਬਾਰੇ ਜਾਣਕਾਰੀ ਹਾਸਲ ਕਰਦਿਆਂ ਸਿੱਖਿਆ ਸੰਸਥਾ 'ਤੇ ਸਵਾਲ ਖੜ੍ਹੇ ਕੀਤੇ ਹਨ। 
ਉਧਰ ਯੂਨਵਿਰਸਿਟੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਰੀ-ਚੈਕਿੰਗ ਦੇ ਆਪਣੇ ਰੂਲ ਹੁੰਦੇ ਹਨ, ਜਿਸ ਮੁਤਾਬਿਕ ਰੀਚੈਕਿੰਗ ਕੀਤੀ ਗਈ ਹੈ। ਬਾਕੀ ਦੋ ਵਾਰ ਚੈਕਿੰਗ ਦੇ ਬਾਵਜੂਦ ਬੱਚਾ ਅਜੇ ਵੀ ਫੇਲ੍ਹ ਹੀ ਹੈ।  
ਇਹ ਤਾਂ ਸਿਰਫ ਇਕ ਵਿਦਿਆਰਥੀ ਦੀ ਗੱਲ ਹੀ ਸਾਹਮਣੇ ਆਈ ਹੈ ਜਦਕਿ ਪਤਾ ਨਹੀਂ ਅਜਿਹੇ ਕਿੰਨੇ ਵਿਦਿਆਰਥੀ ਹਨ, ਜਿਹੜੇ ਕਦੇ ਸਾਹਮਣੇ ਹੀ ਨਹੀਂ ਆਉਂਦੇ ਜਾਂ ਇੰਝ ਕਹਿ ਲਓ ਕਿ ਰੀ-ਚੈਕਿੰਗ ਹੀ ਕਰਵਾਈ ਨਹੀਂ ਜਾਂਦੀ। ਬੈਂਸ ਨੇ ਜਿਥੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਪ੍ਰੋਫੈਸਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ, ਉਥੇ ਹੀ ਇਸ ਮਾਮਲੇ ਨੂੰ ਵਿਧਾਨ ਸਭਾ 'ਚ ਚੁੱਕੇ ਜਾਣ ਦੀ ਗੱਲ ਵੀ ਕਹੀ ਹੈ। 


Related News