ਕੰਪਾਰਟਮੈਂਟ ਆਉਣ 'ਤੇ ਵਿਦਿਆਰਥਣ ਨੇ ਲਿਆ ਫਾਹ

Monday, Jun 11, 2018 - 06:14 AM (IST)

ਕੰਪਾਰਟਮੈਂਟ ਆਉਣ 'ਤੇ ਵਿਦਿਆਰਥਣ ਨੇ ਲਿਆ ਫਾਹ

ਚੰਡੀਗੜ੍ਹ,   (ਸੁਸ਼ੀਲ)-  ਐਤਵਾਰ ਦੁਪਹਿਰ ਨੂੰ ਸੈਕਟਰ-36 ਥਾਣਾ ਏਰੀਆ 'ਚ ਰਹਿਣ ਵਾਲੀ 10ਵੀਂ ਜਮਾਤ ਦੀ ਵਿਦਿਆਰਥਣ ਨੇ ਕੰਪਾਰਟਮੈਂਟ ਆਉਣ 'ਤੇ ਫਾਹ ਲੈ ਕੇ ਜਾਨ ਦੇ ਦਿੱਤੀ। ਪੁਲਸ ਨੇ ਵਿਦਿਆਰਥਣ ਨੂੰ ਫਾਹ ਤੋਂ ਉਤਾਰ ਕੇ ਸੈਕਟਰ-16 ਦੇ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਕਿੰਦਰ (14) ਵਜੋਂ ਹੋਈ ਹੈ, ਜੋ ਸੈਕਟਰ-52 ਸਥਿਤ ਸਰਕਾਰੀ ਸਕੂਲ 'ਚ ਪੜ੍ਹਦੀ ਸੀ।  ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ 10ਵੀਂ ਜਮਾਤ 'ਚ ਕੰਪਾਰਟਮੈਂਟ ਆਉਣ ਕਾਰਨ ਉਹ ਪ੍ਰੇਸ਼ਾਨੀ 'ਚ ਸੀ। ਐਤਵਾਰ ਨੂੰ ਦੁਪਹਿਰ ਬਾਅਦ ਉਸਨੇ ਆਪਣੇ 
ਘਰ 'ਚ ਫਾਹ ਲੈ ਲਿਆ। ਉਸਦੀ ਮਾਂ ਤੇ ਭੈਣ ਆਪਣੇ ਕਿਸੇ ਰਿਸ਼ਤੇਦਾਰ ਨੂੰ ਲੈਣ ਲਈ ਗਏ ਹੋਏ ਸਨ ਤੇ ਉਸਦਾ ਪਿਤਾ ਕੰਮ 'ਤੇ ਗਿਆ ਹੋਇਆ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। 


Related News