ਨੇਕ ਸੁਭਾਅ ਦੇ ਮਾਲਕ ਸਨ ਰੌਬਿਨ ਬਰਾੜ ਜੀ ਦੇ ਮਾਤਾ ਹਰਸੰਗੀਤ ਕੌਰ ਜੀ, ਜਾਣੋ ਕੁਝ ਹੋਰ ਵੀ ਗੱਲਾਂ
Monday, Jun 07, 2021 - 02:13 PM (IST)
ਸ੍ਰੀ ਮੁਕਤਸਰ ਸਾਹਿਬ— ਸ਼੍ਰੋਮਣੀ ਅਕਾਲੀ ਦਲ ਦੀ ਐੱਸ. ਓ. ਆਈ. (ਸਟੂਡੈਂਟ ਆਰਗੇਨਾਈਜ਼ਨ ਆਫ਼ ਇੰਡੀਆ) ਦੇ ਪ੍ਰਧਾਨ ਰੌਬਿਨ ਬਰਾੜ ਦੀ ਮਾਤਾ ਹਰਸੰਗੀਤ ਕੌਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਉਹ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਸਰਦਾਰਨੀ ਹਰਸੰਗੀਤ ਕੌਰ ਬੜੇ ਹੀ ਨੇਕ ਸੁਭਾਅ ਦੇ ਮਾਲਕ ਸਨ।
ਹਰਸੰਗੀਤ ਕੌਰ ਜੀ ਦਾ ਜਨਮ 14 ਮਾਰਚ 1961 ਨੂੰ ਮਾਤਾ ਸੁਰਜੀਤ ਕੌਰ ਜੀ ਦੀ ਕੁੱਖੋਂ ਪਿਤਾ ਸ. ਕਰਤਾਰ ਸਿੰਘ ਨੰਬਰਦਾਰ ਪਿੰਡ ਕੱਚਾ ਕਾਲੇਵਾਲਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਹੋਇਆ। ਆਪ ਜੀ ਦੇ ਵੱਡੇ ਭਰਾ ਦਾ ਨਾਂ ਸਵ. ਅਜੀਤ ਸਿੰਘ ਸਰਾਂ ਸੀ। ਪਰਿਵਾਰ ’ਚ ਸਭ ਤੋਂ ਛੋਟੇ ਅਤੇ ਲਾਡਲੇ ਹੋਣ ਕਰਕੇ ਆਪ ਜੀ ਦਾ ਬਚਪਨ ਬੜੇ ਹੀ ਲਾਡਾਂ ਨਾਲ ਬੀਤਿਆ ਸੀ। ਹਰਸੰਗੀਤ ਕੌਰ ਜੀ ਦਾ ਵਿਆਹ 4 ਫਰਵਰੀ 1979 ਨੂੰ ਵੱਡੇ ਖਾਨਦਾਨੀ ਪਰਿਵਾਰ ਸ. ਹਰਮਿੰਦਰ ਸਿੰਘ ਬਰਾੜ ਸਪੁੱਤਰ ਸਰਦਾਰ ਜਗਰੂਪ ਸਿੰਘ ਬਰਾੜ ਨਾਲ ਪਿੰਡ ਭਾਗਸਰ ਵਿਖੇ ਹੋਇਆ।
ਇਹ ਵੀ ਪੜ੍ਹੋ: ਫਿਲੌਰ ਵਿਖੇ ਭਿਆਨਕ ਸੜਕ ਹਾਦਸੇ ’ਚ ਪ੍ਰੇਮੀ-ਪ੍ਰੇਮਿਕਾ ਦੀ ਮੌਤ, ਕਾਰ ’ਚ ਅਜਿਹੀ ਚੀਜ਼ ਨੂੰ ਵੇਖ ਉੱਡੇ ਲੋਕਾਂ ਦੇ ਹੋਸ਼
ਹਰਸੰਗੀਤ ਕੌਰ ਦੀਆਂ ਦੋ ਬੇਟੀਆਂ ਅਤੇ ਇਕ ਬੇਟਾ ਹਨ। ਵੱਡੀ ਬੇਟੀ ਰਵਰੀਤ ਕੌਰ, ਜੋਕਿ ਖਾਨਦਾਨੀ ਪਰਿਵਾਰ ਸ. ਹਰਪਾਲ ਸਿੰਘ ਮਾਨ (ਜੁਗਨੂੰ) ਨਾਲ ਪਿੰਡ ਬਾਂਸ ਵਿਖੇ ਵਿਆਹੀ ਹੋਈ ਹੈ। ਦੂਜੀ ਬੇਟੀ ਨਵਨੀਤ ਕੌਰ ਖਾਨਦਾਨੀ ਪਰਿਵਾਰ ਸ. ਭੁਪਿੰਦਰਜੀਤ ਸਿੰਘ ਬਰਾੜ ਨਾਲ ਪਿੰਡ ਮਹਿਮਾ ਭਗਵਾਨਾ (ਬਠਿੰਡਾ) ਵਿਖੇ ਵਿਆਹੀ ਹੋਈ ਹੈ। ਤੁਹਾਡਾ ਸਪੁੱਤਰ ਸਰਦਾਰ ਅਰਸ਼ਦੀਪ ਸਿੰਘ ਰੌਬਿਨ ਬਰਾੜ ਸ਼੍ਰੋਮਣੀ ਅਕਾਲੀ ਦਲ ਦੀ ਐੱਸ. ਓ. ਆਈ. (ਸਟੂਡੈਂਟ ਆਰਗੇਨਾਈਜ਼ਨ ਆਫ਼ ਇੰਡੀਆ) ਦੇ ਕੌਮੀ ਪ੍ਰਧਾਨ ਹਨ। ਇਸ ਤੋਂ ਪਹਿਲਾਂ ਰੌਬਿਨ ਬਰਾੜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਦੇ ਨਾਲ-ਨਾਲ ਪਿੰਡ ਅਤੇ ਹਲਕੇ ਪੱਧਰ ਉਤੇ ਵੀ ਰਾਜਨੀਤਿਕ ਤੌਰ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ ।ਆਪ ਜੀ ਦਾ ਪਰਿਵਾਰ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ: ਪਿਆਰ ਕਰਨ ਦੀ ਮਿਲੀ ਖ਼ੌਫ਼ਨਾਕ ਸਜ਼ਾ, ਪ੍ਰੇਮੀ ਨੂੰ ਬੰਧੀ ਬਣਾ ਕੇ ਕੁੱਟਮਾਰ ਕਰਕੇ ਜਬਰੀ ਪਿਲਾਇਆ ਪਿਸ਼ਾਬ
ਰੌਬਿਨ ਬਰਾੜ ਦੀ ਮਾਤਾ ਜੀ ਸ਼ੁਰੂ ਤੋਂ ਹੀ ਬੜਾ ਨੇਕ, ਨਿੱਘਾ ਅਤੇ ਧਾਰਮਿਕ ਖਿਆਲਾਂ ਦੇ ਸੁਆਅ ਵਾਲੇ ਅੰਮ੍ਰਿਤਧਾਰੀ ਗੁਰਸਿੱਖ ਇਨਸਾਨ ਹਨ। ਆਪ ਜੀ ਨੇ ਆਪਣੇ ਬੱਚਿਆਂ ਨੂੰ ਬੜੇ ਹੀ ਉੱਚੇ ਸਸਕਾਰ ਦਿੱਤੇ। 30 ਮਈ 2021 ਨੂੰ ਹਰਸੰਗੀਤ ਜੀ ਦੇ ਸਦੀਵੀ ਵਿਛੋੜਾ ਦੇਣ ਨਾਲ ਪਰਿਵਾਰ ਨੂੰ ਡੂੰਘਾ ਸਦਮਾ ਲੱਗਾ ਹੈ। ਇਥੇ ਦੱਸ ਦੇਈਏ ਕਿ ਰੌਬਿਨ ਬਰਾੜ ਜੀ ਦੀ ਮਾਤਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜਪਾਠ ਦੇ ਭੋਗ ਅਤੇ ਅੰਤਿਮ ਅਰਦਾਸ 8 ਜੂਨ ਯਾਨੀ ਕਿ ਕੱਲ੍ਹ ਗੁਰਦੁਆਰਾ ਸਾਹਿਬ ਭਾਗਸਰ ਵਿਖੇ ਹੋਵੇਗੀ।
ਇਹ ਵੀ ਪੜ੍ਹੋ: ਜਲੰਧਰ: ਪਿੰਡ ਚਹੇੜੂ ਨੇੜੇ ਵਾਪਰਿਆ ਦਰਦਨਾਕ ਹਾਦਸਾ, ਮੰਜ਼ਰ ਵੇਖ ਦਹਿਲਿਆ ਹਰ ਕਿਸੇ ਦਾ ਦਿਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ