12ਵੀਂ ''ਚ ਪੜ੍ਹਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ, ਗਟਰ ''ਚ ਸੁੱਟੀ ਲਾਸ਼

Tuesday, Nov 24, 2020 - 10:01 AM (IST)

12ਵੀਂ ''ਚ ਪੜ੍ਹਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ, ਗਟਰ ''ਚ ਸੁੱਟੀ ਲਾਸ਼

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਅਧੀਨ ਪੈਂਦੇ ਪਿੰਡ ਬੱਦੋਵਾਲ ਤੋਂ ਗੁੰਮ ਹੋਏ ਨੌਜਵਾਨ ਦੀ ਲਾਸ਼ ਇਕ ਕਾਲੋਨੀ ਦੇ ਗਟਰ ’ਚ ਦੇਖੀ ਗਈ, ਜਿਸ ਨਾਲ ਪਿੰਡ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਦੀ ਸੂਚਨਾਂ ਕਿਸੇ ਨੇ ਥਾਣਾ ਦਾਖਾ ਦੀ ਪੁਲਸ ਨੂੰ ਦਿੱਤੀ। ਮੌਕੇ ’ਤੇ ਐੱਸ. ਆਈ. ਕਿਰਨਦੀਪ ਕੌਰ ਪੁਲਸ ਟੀਮ ਨਾਲ ਪੁੱਜੇ, ਜਿਨ੍ਹਾਂ ਸਾਰੀ ਸਥਿਤੀ ਤੋਂ ਫੋਨ ਰਾਹੀਂ ਥਾਣਾ ਮੁਖੀ ਨੂੰ ਜਾਣੂੰ ਕਰਵਾਇਆ।

ਇਹ ਵੀ ਪੜ੍ਹੋ : ਚੰਗੀ ਖ਼ਬਰ : 8 ਮਹੀਨਿਆਂ ਮਗਰੋਂ ਅੱਜ ਚੱਲਣਗੀਆਂ 'ਟਰੇਨਾਂ', ਐਲਾਨ ਹੁੰਦੇ ਹੀ ਹੋ ਗਈਆਂ ਫੁਲ

ਘਟਨਾ ਸਥਾਨ ’ਤੇ ਡੀ. ਐੱਸ. ਪੀ. (ਡੀ) ਰਾਜੇਸ਼ ਕੁਮਾਰ, ਡੀ. ਐੱਸ. ਪੀ. ਗੁਰਬੰਸ ਸਿੰਘ ਬੈਂਸ ਤੇ ਥਾਣਾ ਮੁਖੀ ਇੰਸ. ਪ੍ਰੇਮ ਸਿੰਘ ਪੁੱਜੇ। ਮੌਕੇ ’ਤੇ ਜਗਦੀਪ ਸਿੰਘ ਤੇ ਵਿਜੇ ਕੁਮਾਰ ਦੀ ਫਿੰਗਰ ਪ੍ਰਿੰਟ ਟੀਮ ਆਪਣੇ ਖੋਜੀ ਕੁੱਤੇ ਸਮੇਤ ਪੁੱਜੀ। ਮ੍ਰਿਤਕ ਨੌਜਵਾਨ ਜਸ਼ਨਪ੍ਰੀਤ ਸਿੰਘ ਦੇ ਪਿਤਾ ਗੁਰਦੇਵ ਸਿੰਘ ਪੁੱਤਰ ਗੱਜਣ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਪੁੱਤਰ 21 ਨਵੰਬਰ ਦੀ ਰਾਤ 8 ਕੁ ਵਜੇ ਆਪਣੀ ਮਾਤਾ ਸਰਬਜੀਤ ਕੌਰ ਨੂੰ ਇਹ ਕਹਿ ਕੇ ਘਰੋਂ ਗਿਆ ਕਿ ਉਹ 10-15 ਮਿੰਟਾਂ ਤੱਕ ਵਾਪਸ ਆਇਆ ਪਰ ਅਜੇ ਤੱਕ ਉਹ ਘਰ ਨਹੀਂ ਬਹੁੜਿਆ, ਉਸ ਨੇ 2 ਦਿਨ ਆਪਣੀ ਰਿਸ਼ਤੇਦਾਰੀ ’ਚ ਭਾਲ ਕੀਤੀ ਤੇ ਅਖੀਰ ਉਨ੍ਹਾਂ ਥਾਣਾ ਦਾਖਾ ਦੀ ਪੁਲਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਪਰ ਕਿਸੇ ਨੇ ਉਨ੍ਹਾਂ ਨੂੰ ਦੱਸਿਆ ਕਿ ਵਿਕਟੋਰੀਆ ਕਾਲੋਨੀ ਦੇ ਗਟਰ ’ਚ ਕਿਸੇ ਦੀ ਲਾਸ਼ ਪਈ ਹੈ।

ਇਹ ਵੀ ਪੜ੍ਹੋ : ਜੀਜੇ ਨੇ ਕਬਰ 'ਚੋਂ ਕਢਵਾਈ ਜਣੇਪੇ ਮਗਰੋਂ ਮਰੀ ਸਾਲੀ ਦੀ ਲਾਸ਼, ਸੱਚਾਈ ਜਾਣ ਸਭ ਰਹਿ ਗਏ ਹੈਰਾਨ

ਪਛਾਣ ਉਪਰੰਤ ਪਤਾ ਲੱਗਿਆ ਕਿ ਲਾਸ਼ ਉਨ੍ਹਾਂ ਦੇ ਪੁੱਤਰ ਦੀ ਸੀ। ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਦਾਖਾ ਪੁਲਸ ਨੂੰ ਦਿੱਤੀ। ਥਾਣਾ ਮੁਖੀ ਪ੍ਰੇਮ ਸਿੰਘ ਨੇ ਦੱਸਿਆ ਕਿ ਨੌਜਵਾਨ ਜਸ਼ਨਪ੍ਰੀਤ ਸਿੰਘ ਦਾ ਕਤਲ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਗਟਰ ’ਚ ਸੁੱਟ ਦਿੱਤਾ ਹੈ। ਪੁਲਸ ਬਾਰੀਕੀ ਨਾਲ ਤਫਤੀਸ਼ ਕਰ ਰਹੀ ਹੈ, ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮ੍ਰਿਤਕ ਨੌਜਵਾਨ ਦੇ ਪਿਤਾ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਜਸ਼ਨਪ੍ਰੀਤ ਹਸਨਪੁਰ ਸਕੂਲ ’ਚ ਬਾਰ੍ਹਵੀਂ ਜਮਾਤ ’ਚ ਪੜ੍ਹਦਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 'ਠੰਡ' ਨੇ ਤੋੜਿਆ ਬੀਤੇ 10 ਸਾਲਾਂ ਦਾ ਰਿਕਾਰਡ, ਅਜੇ ਹੋਰ ਡਿਗੇਗਾ ਪਾਰਾ

ਥਾਣਾ ਦਾਖਾ ਦੀ ਪੁਲਸ ਨੇ ਮ੍ਰਿਤਕ ਦੇ ਪਿਤਾ ਗੁਰਦੇਵ ਸਿੰਘ ਦੇ ਬਿਆਨਾਂ ’ਤੇ ਜ਼ੇਰੇ ਧਾਰਾ 302, 201 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ।



 


author

Babita

Content Editor

Related News