ਇਕ ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਵੱਲੋਂ ''ਪ੍ਰੀਖਿਆਵਾਂ'' ਰੱਦ ਕਰਨ ਦੀ ਅਪੀਲ, ਟਵਿੱਟਰ ''ਤੇ ਚੱਲਿਆ ਟਰੈਂਡ

04/09/2021 10:34:38 AM

ਲੁਧਿਆਣਾ (ਵਿੱਕੀ) : ਪਿਛਲੇ ਸਾਲ ਵਾਂਗ ਇਸ ਸਾਲ ਵੀ ਕੋਵਿਡ-19 ਦੇ ਕੇਸਾਂ ’ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਦੇਖਦੇ ਹੋਏ 10ਵੀਂ ਅਤੇ 12ਵੀਂ ਜਮਾਤ ਦੇ 1 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਪਟੀਸ਼ਨਾਂ ’ਤੇ ਦਸਤਖ਼ਤ ਕਰ ਕੇ ਸਰਕਾਰ ਨੂੰ ਮਈ ਵਿਚ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਜਾਂ ਉਨ੍ਹਾਂ ਨੂੰ ਆਨਲਾਈਨ ਕਰਵਾਉਣ ਦੀ ਬੇਨਤੀ ਕੀਤੀ ਹੈ। ਪਿਛਲੇ ਦੋ ਦਿਨਾਂ ਤੋਂ ਟਵਿੱਟਰ ’ਤੇ #cancelboardexams2021 ਟਰੈਂਡ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਮਸ਼ਹੂਰ ਗਾਇਕ ਨੇ ਜੇਲ੍ਹ 'ਚ ਅਚਾਨਕ ਮਾਰੀ ਐਂਟਰੀ, ਸਭ ਰਹਿ ਗਏ ਹੈਰਾਨ
change.org ਪਟੀਸ਼ਨ ’ਚ ਬੋਰਡ ਪ੍ਰੀਖਿਆਵਾਂ ਰੱਦ ਕਰਵਾਉਣ ਦੀ ਅਪੀਲ
ਚੇਂਜ ਡਾਟ ਓਆਰਜੀ. ’ਤੇ ਇਕ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਹਾਲਾਤ ਦਿਨ-ਬ-ਦਿਨ ਬਦਤਰ ਹੁੰਦੇ ਜਾ ਰਹੇ ਹਨ। ਜਦੋਂ ਦੇਸ਼ ਵਿਚ ਕੁੱਝ ਹੀ ਕੇਸ ਸਨ ਤਾਂ ਉਨ੍ਹਾਂ ਨੇ ਬਾਕੀ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ ਅਤੇ ਹੁਣ ਜਦੋਂ ਕੇਸ ਸਿਖ਼ਰਾਂ ’ਤੇ ਹਨ ਤਾਂ ਉਹ ਸਕੂਲਾਂ ਨੂੰ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ। ਅਸੀਂ ਸਿੱਖਿਆ ਮੰਤਰੀ ਨੂੰ ਇਸ ਕੇਸ ’ਤੇ ਵਿਚਾਰ ਕਰਨ ਅਤੇ ਇਸ ਸਾਲ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਬੇਨਤੀ ਕਰਦੇ ਹਾਂ ਕਿਉਂਕਿ ਵਿਦਿਆਰਥੀ ਪਹਿਲਾਂ ਹੀ ਬਹੁਤ ਤਣਾਅ ’ਚ ਹਨ।

ਇਹ ਵੀ ਪੜ੍ਹੋ : ਦਿੱਲੀ ਦੀਆਂ ਬਰੂਹਾਂ ’ਤੇ ‘ਦਿਲ ਵਾਲਿਆਂ’ ਨੇ ਉਸਾਰਿਆ ਪੁਰਾਤਨ ਪੰਜਾਬ! ਦੇਖਣ ਪੁੱਜ ਰਹੇ ਲੋਕ
ਵਿਦਿਆਰਥੀਆਂ ਨੇ ਟਵਿੱਟਰ ’ਤੇ ਪ੍ਰੀਖਿਆਵਾਂ ਆਨਲਾਈਨ ਕਰਨ ਦੀ ਰੱਖੀ ਮੰਗ
ਧਿਆਨ ਦੇਣ ਯੋਗ ਹੈ ਕਿ ਆਮ ਤੌਰ ’ਤੇ ਪ੍ਰੈਕਟੀਕਲ ਪ੍ਰੀਖਿਆਵਾਂ ਜਨਵਰੀ ਵਿਚ ਲਈਆਂ ਜਾਂਦੀਆਂ ਹਨ ਅਤੇ ਲਿਖ਼ਤੀ ਪ੍ਰੀਖਿਆ ਫਰਵਰੀ ਵਿਚ ਸ਼ੁਰੂ ਹੁੰਦੀਆਂ ਹਨ ਅਤੇ ਮਾਰਚ ਵਿਚ ਖ਼ਤਮ ਹੁੰਦੀਆਂ ਹਨ ਪਰ ਪਿਛਲੇ ਸਾਲ ਕੋਰੋਨਾ ਵਾਇਰਸ ਕਾਰਨ ਪ੍ਰੀਖਿਆ ਵਿਚ ਦੇਰ ਹੋਈ, ਜਿਨ੍ਹਾਂ ਨੂੰ ਇਸ ਸਾਲ ਮਈ-ਜੂਨ ਵਿਚ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਸੀ। ਕਈ ਵਿਦਿਆਰਥੀਆਂ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਸਰਕਾਰ ਘੱਟ ਤੋਂ ਘੱਟ ਇਕ ਮਹੀਨੇ ਲਈ ਪ੍ਰੀਖਿਆਵਾਂ ਰੱਦ ਕਰ ਦੇਵੇ ਅਤੇ ਫਿਰ ਕੇਸਾਂ ਦੀ ਗਿਣਤੀ ਦੇ ਆਧਾਰ ’ਤੇ ਅਗਲੀ ਸਮੀਖਿਆ ਕਰੇ। ਜਮਾਤ 10ਵੀਂ ਦੀ ਇਕ ਵਿਦਿਆਰਥਣ ਨੇ ਟਵਿੱਟਰ ’ਤੇ ਸਰਕਾਰ ਤੋਂ ਘੱਟ ਤੋਂ ਘੱਟ ਇਕ ਮਹੀਨੇ ਲਈ ਪ੍ਰੀਖਿਆਵਾਂ ਰੱਦ ਕਰਨ ਅਤੇ ਫਿਰ ਕੇਸਾਂ ਦੀ ਗਿਣਤੀ ਦੇ ਆਧਰ ’ਤੇ ਸਥਿਤੀ ’ਤੇ ਸਮੀਖਿਆ ਕਰਨ ਦੀ ਬੇਨਤੀ ਕੀਤੀ। ਇਕ ਹੋਰ ਯੂਜ਼ਰ ਨੇ ਟਵੀਨ ਕੀਤਾ, ‘‘ਇਸ ਮਹਾਮਾਰੀ ਵਿਚ ਵਿਦਿਆਰਥੀਆਂ ਨੂੰ ਪਹਿਲਾਂ ਹੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਕਲਾਸਾਂ ਆਨਲਾਈਨ ਲਈਆਂ ਗਈਆਂ ਸਨ। ਇਸ ਲਈ ਇਹ ਪ੍ਰੀਖਿਆਵਾਂ ਵੀ ਆਨਲਾਈਨ ਲਈਆਂ ਜਾਣੀਆਂ ਚਾਹੀਦੀਆਂ ਹਨ।’’

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੂੰ ਹੋਇਆ 'ਕੋਰੋਨਾ', OSD ਦੀ ਰਿਪੋਰਟ ਵੀ ਪਾਜ਼ੇਟਿਵ
ਪ੍ਰੀਖਿਆਵਾਂ ਲਈ ਢੁੱਕਵੇਂ ਪ੍ਰਬੰਧ
ਸੀ. ਬੀ. ਐੱਸ. ਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਢੁਕਵੇਂ ਇੰਤਜ਼ਾਮ ਕੀਤੇ ਗਏ ਹਨ ਅਤੇ ਸਾਰੇ ਕੋਵਿਡ-19 ਨਿਯਮਾਂ ਦੀ ਪਾਲਣਾ ਕੀਤੀ ਗਈ ਹੈ। ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਪ੍ਰੀਖਿਆ ਕੇਂਦਰਾਂ ਦੀ ਗਿਣਤੀ 40-50 ਫ਼ੀਸਦੀ ਤੱਕ ਵਧਾ ਦਿੱਤੀ ਗਈ ਹੈ। ਬੋਰਡ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਜੇਕਰ ਕੋਈ ਵਿਦਿਆਰਥੀ ਖ਼ਦ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੇ ਪੀੜਤ ਪਾਏ ਜਾਣ ਕਾਰਨ ਪ੍ਰੈਕਟੀਕਲ ਪ੍ਰੀਖਿਆ ’ਚ ਨਹੀਂ ਬੈਠਦਾ ਹੈ ਤਾਂ ਸਕੂਲ ਉਚਿਤ ਸਮੇਂ ’ਤੇ ਉਨ੍ਹਾਂ ਲਈ ਫਿਰ ਪ੍ਰੀਖਿਆ ਦਾ ਇੰਤਜ਼ਾਮ ਕਰੇਗਾ। ਅਧਿਕਾਰੀ ਨੇ ਹਾਲਾਂਕਿ ਇਸ ’ਤੇ ਟਿੱਪਣੀ ਨਹੀਂ ਕੀਤੀ ਕਿ ਕੀ ਲਿਖ਼ਤੀ ਪ੍ਰੀਖਿਆ ਵਿਚ ਵੀ ਇਹ ਛੋਟ ਦਿੱਤੀ ਜਾਵੇਗੀ। ਨਾਲ ਹੀ ਸੀ. ਆਈ. ਐੱਸ. ਸੀ. ਈ. ਦੇ ਮੁੱਖ ਕਾਰਜਕਾਰੀ ਅਤੇ ਸਕੱਤਰ ਗੈਰੀ ਅਰਾਥੂਨ ਨੇ ਕਿਹਾ ਕਿ ਪ੍ਰੀਖਿਆਵਾਂ ਨਿਰਧਾਰਤ ਸਮੇਂ ’ਤੇ ਹੀ ਹੋਣਗੀਆਂ।
ਨੋਟ : ਕੋਵਿਡ ਕਾਰਨ ਪ੍ਰੀਖਿਆਵਾਂ ਰੱਦ ਕਰਾਉਣ ਲਈ ਵਿਦਿਆਰਥੀਆਂ ਵੱਲੋਂ ਕੀਤੀ ਅਪੀਲ ਬਾਰੇ ਦਿਓ ਰਾਏ


 


Babita

Content Editor

Related News