ਪੰਚਕੂਲਾ ਪੁੱਜੀ ਮੌਤ ਦੀ ਖੇਡ 'ਬਲੂ ਵ੍ਹੇਲ', 17 ਸਾਲਾ ਵਿਦਿਆਰਥੀ ਨੇ ਕੀਤਾ ਸੁਸਾਈਡ

09/25/2017 5:13:15 PM

ਪੰਚਕੂਲਾ : ਹਰਿਆਣਾ ਦੇ ਪੰਚਕੂਲਾ 'ਚ 17 ਸਾਲਾ ਬੱਚੇ ਵਲੋਂ ਮੌਤ ਦੀ ਖੇਡ 'ਬਲੂ ਵ੍ਹੇਲ' ਦਾ ਸ਼ਿਕਾਰ ਹੋਣ ਦੀ ਖਬਰ ਆਈ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ-8 'ਚ ਸਥਿਤ ਡੀ. ਏ. ਵੀ. ਸਕੂਲ ਦੇ 10ਵੀਂ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਰਨ ਠਾਕੁਰ ਨੇ ਪਿਛਲੇ ਸ਼ਨੀਵਾਰ ਆਪਣੇ ਪੰਚਕੂਲਾ ਸਥਿਤ ਘਰ 'ਚ ਫਾਹਾ ਲੈ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਮੁਤਾਬਕ ਪੋਸਟਮਾਰਟਮ ਤੋਂ ਬਾਅਦ ਉਸ ਦਾ ਬੀਤੇ ਦਿਨ ਸੰਸਕਾਰ ਕਰ ਦਿੱਤਾ ਗਿਆ। ਸ਼ਾਮ ਨੂੰ ਜਦੋਂ ਕਰਨ ਦੇ ਸਮਾਨ ਦੀ ਜਾਂਚ ਕੀਤੀ ਗਈ ਤਾਂ ਉਸ 'ਚ ਕੁਝ ਡਾਈਗ੍ਰਾਮ ਮਿਲੇ, ਜਿਸ 'ਚ ਖੁਦਕੁਸ਼ੀ ਕਰਨਦੇ ਤਰੀਕੇ ਸਨ। ਜਦੋਂ ਛਾਣਬੀਣ ਕੀਤੀ ਗਈ ਤਾਂ ਉਸ ਦੇ ਮੋਬਾਇਲ 'ਚ 'ਬਲੂ ਵ੍ਹੇਲ' ਖੇਡ ਦੇਖੀ ਗਈ। ਡਾਈਗ੍ਰਾਮ ਮੁਤਾਬਕ ਉਸ ਨੇ ਖੁਦਕੁਸ਼ੀ ਦਾ ਤਰੀਕਾ ਫਾਹਾ ਲਾਉਣ ਵਾਲਾ ਚੁਣਿਆ। ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਖਾਸ ਕਰਕੇ ਪੰਚਕੂਲਾ 'ਚ ਬਲੂ ਵ੍ਹੇਲ ਨਾਲ ਹੋਣ ਵਾਲੀ ਮੌਤ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਮੌਤ ਤੋਂ ਬਾਅਦ ਪਰਿਵਾਰ 'ਚ ਮਾਤਮ ਛਾ ਗਿਆ ਹੈ।


Related News