ਮਾਂ ਨੇ ਦੱਸਿਆ ਦਰਦ ਆਖਰ ਕਿਉਂ ਨਹੀਂ ਲੈ ਕੇ ਦੇ ਸਕੀ ਪੁੱਤਰ ਨੂੰ ਨਵੇਂ ਬੂਟ

Sunday, Jul 23, 2017 - 03:13 PM (IST)

ਮਾਂ ਨੇ ਦੱਸਿਆ ਦਰਦ ਆਖਰ ਕਿਉਂ ਨਹੀਂ ਲੈ ਕੇ ਦੇ ਸਕੀ ਪੁੱਤਰ ਨੂੰ ਨਵੇਂ ਬੂਟ


ਪਠਾਨਕੋਟ(ਸ਼ਾਰਦਾ, ਮਨਿੰਦਰ)—ਇਲਾਕੇ ਨਾਲ ਲੱਗਦੇ 12-13 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ 'ਚ 11ਵੀਂ ਜਮਾਤ ਦੇ ਵਿਦਿਆਰਥੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਦਿੰਦਿਆਂ ਪੀੜਤ ਵਿਦਿਆਰਥੀ ਦੀ ਮਾਂ ਨੀਲਮ ਦੇਵੀ ਵਾਸੀ ਪਿੰਡ ਸੁਰਾਲ ਨੇ ਦੱਸਿਆ ਕਿ ਉਸਦਾ ਲੜਕਾ ਸੌਰਵ ਪਠਾਨੀਆ (17) ਸਕੂਲ ਬਧਾਨੀ 'ਚ 11ਵੀ ਜਮਾਤ ਆਰਟਸ ਦਾ ਵਿਦਿਆਰਥੀ ਹੈ। ਡੇਢ ਮਹੀਨੇ ਪਹਿਲਾਂ ਉਸਦੇ ਪਤੀ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਜਿਸ ਦੇ ਚਲਦਿਆਂ ਉਸਦੇ ਪਰਿਵਾਰ ਦੀ ਆਰਥਿਕ ਹਾਲਤ ਖਰਾਬ ਹੋ ਗਈ ਸੀ। ਇਸ ਕਾਰਨ ਉਹ ਆਪਣੇ ਪੁੱਤਰ ਨੂੰ ਸਕੂਲ ਦੇ ਬੂਟ ਨਹੀਂ ਸੀ ਲੈ ਕੇ ਦੇ ਸਕੀ। ਜਦੋਂ ਉਹ ਸਾਧਾਰਨ ਬੂਟ ਅਤੇ ਵਰਦੀ ਪਾ ਕੇ ਸਕੂਲ ਗਿਆ ਤਾਂ ਸਕੂਲ ਅਧਿਆਪਕ ਨੇ ਉਸਦੀ ਡੰਡਿਆਂ ਨਾਲ ਬੂਰੀ ਤਰ੍ਹਾਂ ਕੁੱਟਮਾਰ ਕੀਤੀ। ਗੰਭੀਰ ਸੱਟ ਲੱਗਣ ਕਾਰਨ ਉਕਤ ਲੜਕੇ ਨੂੰ ਸੀ. ਐੱਚ. ਸੀ. ਹਸਪਤਾਲ ਬਧਾਨੀ 'ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਦੀ ਸੂਚਨਾ ਪਰਿਵਾਰ ਨੇ ਮਾਮੂਨ ਪੁਲਸ ਨੂੰ ਦੇਣ 'ਤੇ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News