ਦੋਸਤ ਦੀ ਥਾਂ ਪੇਪਰ ਦੇਣ ਬੈਠਾ ਵਿਦਿਆਰਥੀ ਗ੍ਰਿਫਤਾਰ
Friday, Mar 02, 2018 - 07:15 AM (IST)

ਬਠਿੰਡਾ (ਜ. ਬ.) - ਸਰਕਾਰੀ ਸਕੂਲ ਮੌੜ ਮੰਡੀ ਵਿਖੇ ਅੱਜ ਇਕ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ, ਜੋ ਆਪਣੇ ਦੋਸਤ ਦਾ ਪੇਪਰ ਦੇਣ ਲਈ ਆਇਆ ਸੀ। ਜਾਣਕਾਰੀ ਮੁਤਾਬਕ ਕਮਲਜੀਤ ਸਿੰਘ ਵਾਸੀ ਰਾਮ ਨਗਰ ਅੱਜ ਆਪਣੇ ਦੋਸਤ ਹਰਦੀਪ ਸਿੰਘ ਵਾਸੀ ਰਾਮ ਨਗਰ ਦੀ ਥਾਂ ਉਸ ਦੀ 12ਵੀਂ ਦੀ ਪ੍ਰੀਖਿਆ ਦੇਣ ਲਈ ਆਇਆ ਸੀ। ਜਦ ਉਹ ਪ੍ਰੀਖਿਆ ਦੇ ਰਿਹਾ ਸੀ ਤਾਂ ਡੀ. ਈ. ਓ. ਬਲਜੀਤ ਸਿੰਘ ਨੇ ਛਾਪਾ ਮਾਰਿਆ ਅਤੇ ਕਮਲਜੀਤ ਸਿੰਘ ਨੂੰ ਫੜ ਲਿਆ। ਮੌਕੇ 'ਤੇ ਪੁਲਸ ਬੁਲਾ ਕੇ ਉਕਤ ਨੂੰ ਗ੍ਰਿਫਤਾਰ ਕਰਵਾਇਆ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦਕਿ ਹਰਦੀਪ ਸਿੰਘ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ।