ਸ਼ਰਮਨਾਕ ! 10ਵੀਂ ’ਚ ਪੜ੍ਹਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ
Sunday, Jul 11, 2021 - 06:32 PM (IST)
![ਸ਼ਰਮਨਾਕ ! 10ਵੀਂ ’ਚ ਪੜ੍ਹਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ](https://static.jagbani.com/multimedia/2021_7image_16_28_448306801rape00.jpg)
ਬੀਜਾ (ਬਿਪਨ, ਬੈਨੀਪਾਲ) : ਸਦਰ ਥਾਣਾ ਦੀ ਪੁਲਸ ਨੇ ਇਥੋਂ ਦੇ ਇਕ ਪਿੰਡ ਦੀ ਰਹਿਣ ਵਾਲੀ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਫਿਰੋਜ਼ ਤੇ ਉਸਦੇ ਦੋਸਤ ਸਲੀਮ ਵਾਸੀ ਅਮਲੋਹ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੀੜਤ ਕੁੜੀ ਦੀ ਮਾਤਾ ਨੇ ਪੁਲਸ ਕੋਲ ਦਰਜ ਕਰਾਏ ਬਿਆਨਾਂ ’ਚ ਲਿਖਾਇਆ ਕਿ ਉਸਦੀ ਲੜਕੀ 10ਵੀਂ ਜਮਾਤ ’ਚ ਪੜ੍ਹਦੀ ਹੈ। ਫਿਰੋਜ਼ ਤੇ ਸਲੀਮ ਜੋ ਕਿ ਉਨ੍ਹਾਂ ਦੇ ਪਿੰਡ ਲੱਕੜ ਦਾ ਕੰਮ ਕਰਦੇ ਸਨ, ਅਕਸਰ ਮੋਟਰਸਾਈਕਲ ’ਤੇ ਉਨ੍ਹਾਂ ਦੇ ਘਰ ਦੇ ਬਾਹਰ ਗੇੜੇ ਲਾਉਂਦੇ ਰਹਿੰਦੇ ਸਨ।
ਉਕਤ ਨੇ ਦੱਸਿਆ ਕਿ 9 ਜੁਲਾਈ ਨੂੰ ਫਿਰੋਜ਼ ਉਸਦੀ ਲੜਕੀ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ। ਥੋੜ੍ਹੀ ਦੇਰ ਮਗਰੋਂ ਉਸਦੀ ਧੀ ਘਰ ਆਈ ਤਾਂ ਕਾਫੀ ਸਹਿਮੀ ਹੋਈ ਸੀ। ਪਹਿਲਾਂ ਤਾਂ ਉਸਦੀ ਧੀ ਨੇ ਕੁੱਝ ਨਹੀਂ ਦੱਸਿਆ। ਬਾਅਦ ’ਚ ਰਾਤ ਨੂੰ ਉਸਦੀ ਨੇ ਦੱਸਿਆ ਕਿ ਫਿਰੋਜ਼ ਉਸਨੂੰ ਆਪਣੇ ਦੋਸਤ ਦੇ ਘਰ ਲੈ ਗਿਆ ਸੀ ਜਿੱਥੇ ਉਸਦੀ ਮਰਜ਼ੀ ਬਗੈਰ ਜਬਰ-ਜ਼ਿਨਾਹ ਕੀਤਾ ਗਿਆ। ਪੀੜਤਾ ਦੀ ਹਾਲਤ ਖ਼ਰਾਬ ਹੋਣ ਕਾਰਣ ਉਸਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਾਇਆ ਗਿਆ। ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਇੰਸਪੈਕਟਰ ਰਾਜ ਪਰਵਿੰਦਰ ਕੌਰ ਨੇ ਕਿਹਾ ਕਿ ਕਥਿਤ ਦੋਸ਼ੀ ਫਰਾਰ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।