.....ਜਦੋਂ ਚੰਡਿਕਾ ਬਣਕੇ ਟਰੱਕ ਅੱਗੇ ਆ ਖਡ਼ੀ ਹੋਈ ਵਿਦਿਆਰਥਣ

Thursday, Dec 07, 2017 - 04:53 PM (IST)

ਪਠਾਨਕੋਟ (ਸ਼ਾਰਧਾ) - ਇਕ ਪਾਸੇ ਜਿੱਥੇ ਪੂਰੇ ਦੇਸ਼ ’ਚ ਔਰਤਾਂ ਨਾਲ ਉਤਪੀਡ਼ਨ ਤੇ ਬੱਚਿਆਂ ਨਾਲ ਅਣਮਨੁੱਖੀ ਵਿਵਹਾਰ ਦਾ ਸਿਲਸਿਲਾ ਸਮਾਜ ਨੂੰ ਸ਼ਰਮਸਾਰ ਕਰ ਰਿਹਾ ਹੈ। ਉੱਥੇ ਹੀ 11 ਸਾਲ ਦੀ ਵਿਦਿਆਰਥਣ ਨੇ ਇਕ ਆਜਿਹੀ ਮਿਸਾਲ ਕਾਇਮ ਕੀਤੀ ਹੈ ਜਿਸ ਨੂੰ ਦੇਖਕੇ ਮਰਦ ਪ੍ਧਾਨ ਸਮਾਜ ਵੀ ਹੈਰਾਨ ਰਿਹ ਗਿਆ। ਉਕਤ ਮਾਮਲਾ ਢਾਕੀ ਰੋਡ ਰੇਲਵੇ ਫਾਟਕ ਦਾ ਹੈ। ਜਦੋਂ ਵਿਦਿਆਰਥਣ ਸਕੂਲ ਤੋਂ ਘਰ ਵਾਪਸ ਪੈਦਲ ਜਾ ਰਹੀ ਸੀ। ਜਦੋਂ ਉਹ ਢਾਕੀ ਰੋਡ ਰੇਲਵੇ ਫਾਟਕ ਨਜ਼ਦੀਕ ਪਹੁੰਚੀ ਤਾਂ ਪਿੱਛੋਂ ਆ ਰਹੇ ਸਬਜ਼ੀ ਨਾਲ ਭਰਿਆ ਟਰੱਕ ਤੇਜ਼ੀ ਨਾਲ ਨਿਕਲ ਰਿਹਾ ਸੀ, ਨੇ ਵਿਦਿਆਰਥਣਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਟਰੱਕ ਚਾਲਕ ਨੇ ਉਸ ਨੂੰ ਅੱਗੇ ਕੱਢਣ ਦਾ ਯਤਨ ਕੀਤਾ। ਜਿਸ ਕਾਰਨ ਟਰੱਕ ਇਸ ਵਿਦਿਆਰਥਣ ਦੇ ਬਹੁਤ ਨਜ਼ਦੀਕ ਹੋ ਕੇ ਨਿਕਲ ਗਿਆ। ਗਨੀਮਤ ਇਹ ਰਹੀ ਕਿ ਗੰਭੀਰ ਸੱਟ ਨਹੀਂ ਲੱਗੀ ਪਰ ਉਹ ਜ਼ਮੀਨ ’ਤੇ ਡਿੱਗ ਗਈ। ਉਹ ਉੱਠ ਕੇ ਟਰੱਕ ਚਾਲਕ ਨਾਲ ਉਲਝ ਗਈ। 

PunjabKesari
ਵਿਦਿਆਰਥਣ ਨੇ ਚਾਲਕ ਨੂੰ ਜਤਾਇਆ ਕਿ ਉਸ ਨੂੰ ਪੈਦਲ ਜਾ ਰਹੇ ਲੋਕ ਨਹੀਂ ਦਿਖਾਈ ਦੇ ਰਹੇ। ਜੇਕਰ ਉਹ ਨਾ ਸੰਭਲਦੀ ਤਾਂ ਟਰੱਕ ਉਸ ਨੂੰ ਆਪਣੀ ਲਪੇਟ ’ਚ ਲੈ ਲੈਂਦਾ। ਇਸ ’ਤੇ ਚਾਲਕ ਨੇ ਗੁੱਸਾ ਕਰਦੇ ਹੋਏ ਵਿਦਿਆਰਥਣ ਨਾਲ ਬਹਿਸ ਕੀਤੀ। ਉਸ ਨੇ ਵਿਦਿਆਰਥਣ ਨੂੰ ਬੱਚੀ ਸਮਝ ਕੇ ਅੱਖਾਂ ਦਿਖਾ ਕੇ ਉੱਥੋਂ ਜਾਣ ਦਾ ਯਤਨ ਕੀਤਾ ਪਰ ਅੱਗੇ ਫਾਟਕ ਲੱਗਾ ਹੋਣ ਕਾਰਨ ਉਸ ਨੂੰ ਨਾ ਚਾਹੁੰਦੇ ਹੋਏ ਵੀ ਵਾਹਨ ਦੀ ਸਪੀਡ ਘੱਟ ਕਰਨੀ ਪਈ। ਮੌਕਾ ਦੇਖਦੇ ਵਿਦਿਆਰਥਣ ਭੱਜ ਕੇ ਟਰੱਕ ਅੱਗੇ ਆ ਖਡ਼ੀ ਹੋਈ ਤੇ ਚੰਡਿਕਾ ਬਣ ਕੇ ਚਾਲਕ ਨੂੰ ਲਲਕਾਰਨ ਲੱਗੀ। ਇਸੇ ਦੌਰਾਨ ਉੱਥੇ ਲੋਕ ਵੀ ਇਕੱਠੇ ਹੋ ਗਏ ਤੇ ਵਿਦਿਆਰਥਣ ਦਾ ਗੁੱਸੇ ਵਾਲਾ ਰੂਪ ਦੇਖ ਕੇ ਉਸ ਦੇ ਹੌਸਲੇ ਤੇ ਜਜਬੇ ਦੀ ਤਾਰੀਫ ਕਰਨ ਲੱਗੇ। ਵਿਦਿਆਰਥਣ ਕਾਫੀ ਸਮੇਂ ਤੱਕ ਟਰੱਕ ਦੇ ਅੱਗੇ ਸਡ਼ਕ ਵਿਚਕਾਰ ਖਡ਼ੀ ਰਹੀ। ਇਸ ਨਾਲ ਟਰੱਕ ਚਾਲਕ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਇਸ ਤੋਂ ਬਾਅਦ ਵਿਦਿਆਰਥਣ ਨੇ ਜਦੋਂ ਮਹਿਸੂਸ ਕੀਤਾ ਤਾਂ ਚਾਲਕ ਨੂੰ ਉਸ ਦੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਤਾਂ ਉਹ ਜਾਮ ਲੱਗਣ ਤੋਂ ਪਹਿਲਾਂ ਸਡ਼ਕ ਵਿਚਕਾਰੋਂ ਹੱਟ ਗਈ। ਉਸ ਤੋਂ ਬਾਅਦ ਵੀ ਉਸ ਨੇ ਟਰੱਕ ਦਾ ਨੰਬਰ ਨੋਟ ਕਰ ਲਿਆ। 


Related News