ਪਰਾਲੀ ਬੰਦੋਬਸਤ ਦੀਆਂ ਮਸ਼ੀਨਾਂ ਲੈ ਕੇ ਖੁਸ਼ ਨਹੀਂ ''ਕਿਸਾਨ'', ਐੱਨ. ਜੀ. ਟੀ. ਨਾਰਾਜ਼

10/17/2019 8:56:50 AM

ਚੰਡੀਗੜ੍ਹ (ਅਸ਼ਵਨੀ) : ਖੇਤਾਂ 'ਚ ਪਰਾਲੀ ਬੰਦੋਬਸਤ ਦੀਆਂ ਮਸ਼ੀਨਾਂ ਪ੍ਰਤੀ ਕਿਸਾਨਾਂ ਦਾ ਰੁਝਾਨ ਅਜੇ ਖਾਸਾ ਸੁਸਤ ਹੈ। 25 ਸਤੰਬਰ ਤੋਂ 14 ਅਕਤੂਬਰ ਤੱਕ ਸਿਰਫ 779 ਕਿਸਾਨਾਂ ਨੇ ਮਸ਼ੀਨਰੀ ਲੈਣ 'ਚ ਦਿਲਚਸਪੀ ਦਿਖਾਈ ਹੈ। ਹੈਰਾਨੀ ਵਾਲੀ ਗੱਲ ਹੈ ਕਿ ਝੋਨੇ ਦੀ ਕਟਾਈ ਤੋਂ ਪਹਿਲਾਂ 7829 ਕਿਸਾਨਾਂ ਨੇ ਅਪਲਾਈ ਕੀਤਾ ਸੀ ਪਰ 25 ਸਤੰਬਰ ਤੱਕ 1658 ਕਿਸਾਨਾਂ ਨੇ ਹੀ ਮਸ਼ੀਨਾਂ ਖਰੀਦੀਆਂ।

ਆਂਕੜਿਆਂ 'ਤੇ ਨੈਸ਼ਨਲ ਗਰੀਨ ਟ੍ਰਿਬੀਊਨਲ ਨੇ ਸਖਤ ਨਾਰਾਜ਼ਗੀ ਜਤਾਉਂਦੇ ਹੋਏ ਸਰਕਾਰ ਨੂੰ ਨਿਰਦੇਸ਼ ਦਿੱਤਾ ਸੀ ਕਿ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ, ਤਾਂ ਜੋ ਮਸ਼ੀਨਾਂ ਪ੍ਰਤੀ ਰੁਝਾਨ ਵਧੇ। ਬਾਵਜੂਦ ਇਸ ਦੇ ਅਜੇ ਤੱਕ ਆਂਕੜਿਆਂ 'ਚ ਖਾਸ ਸੁਧਾਰ ਨਹੀਂ ਹੋਇਆ ਹੈ। ਹਾਲਾਂਕਿ ਕਸਟਮ ਹਾਇਰਿੰਗ ਸੈਂਟਰਾਂ 'ਚ ਮਸ਼ੀਨਾਂ ਦੀ ਡਲਿਵਰੀ ਕਾਫੀ ਸੁਧਰੀ ਹੈ। ਝੋਨੇ ਦੀ ਕਟਾਈ ਤੋਂ ਪਹਿਲਾਂ ਸੈਟਰਾਂ ਨੂੰ ਮਸ਼ੀਨਾਂ ਨੂੰ ਲੈ ਕੇ 5821 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ 'ਚੋਂ 25 ਸਤੰਬਰ ਤੱਕ ਕਰੀਬ 2483 ਮਸ਼ੀਨਾਂ ਦੀ ਡਲਿਵਰੀ ਹੋ ਗਈ ਸੀ। ਉੱਥੇ ਹੀ 14 ਅਕਤੂਬਰ ਤੱਕ ਆਂਕੜਾ ਵਧ ਕੇ 4631 ਤੱਕ ਪਹੁੰਚ ਗਿਆ ਹੈ।


Babita

Content Editor

Related News