ਖਰੜ ''ਚ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਮਾਮਲਾ ਦਰਜ

Tuesday, Oct 13, 2020 - 12:26 PM (IST)

ਖਰੜ ''ਚ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਮਾਮਲਾ ਦਰਜ

ਖਰੜ (ਸ਼ਸ਼ੀ) : ਖਰੜ ਸਦਰ ਪੁਲਸ ਨੇ ਨਜ਼ਦੀਕੀ ਪਿੰਡ ਮਦਨਹੇੜੀ ਵਿਖੇ ਇਕ ਕਿਸਾਨ ਵਲੋਂ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਕੇਸ ਦਰਜ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਸੂਚਨਾ ਮੁਤਾਬਕ ਸੁਰਜੀਤ ਸਿੰਘ ਨਾਂ ਦੇ ਇਕ ਕਿਸਾਨ ਨੇ ਆਪਣੇ ਨੌਕਰ ਅਰਵਿੰਦ ਕੁਮਾਰ ਰਾਹੀਂ ਸਾਢੇ 4 ਏਕੜ ਪਰਾਲੀ ਨੂੰ ਅੱਗ ਲਗਾਈ ਹੈ, ਜਿਸ ਨਾਲ ਚਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ।

ਪੁਲਸ ਨੇ ਮੌਕੇ ਦਾ ਦੌਰਾ ਕੀਤਾ ਅਤੇ ਇਸ ਸਬੰਧੀ ਸੁਰਜੀਤ ਸਿੰਘ ਅਤੇ ਅਰਵਿੰਦ ਕੁਮਾਰ ਦੇ ਖ਼ਿਲਾਫ਼ ਧਾਰਾ-188 ਆਈ.ਪੀ.ਸੀ. ਅਧੀਨ ਕੇਸ ਦਰਜ ਕਰ ਲਿਆ ਹੈ।


author

Babita

Content Editor

Related News