ਬਾਘਾ ਪੁਰਾਣਾ ’ਚ ਪਰਾਲੀ ਲੈ ਕੇ ਜਾ ਰਹੀ ਟਰਾਲੀ ਆਈ ਤਾਰਾਂ ਦੀ ਲਪੇਟ ’ਚ, ਮਚੇ ਅੱਗ ਦੇ ਭਾਂਬੜ

Tuesday, Nov 14, 2023 - 05:23 PM (IST)

ਬਾਘਾ ਪੁਰਾਣਾ (ਗੋਪੀ, ਅੰਕੁਸ਼, ਕਸ਼ਿਸ਼) : ਮੋਗਾ ਵਲੋਂ ਆ ਰਹੀ ਪਰਾਲੀ ਦੀ ਭਰੀ ਟਰਾਲੀ ਨੂੰ ਅੱਗ ਲੱਗ ਗਈ, ਜਿਸ ਨਾਲ ਦੇਖਦਿਆਂ ਦੇਖਦਿਆਂ ਅੱਗ ਦੇ ਭਾਂਬੜ ਮਚ ਗਈ। ਮਿਲੀ ਜਾਣਕਾਰੀ ਮੁਤਾਬਕ ਉਕਤ ਟਰਾਲੀ ਜਦੋਂ ਬਾਘਾ ਪੁਰਾਣਾ ਮੋਗਾ ਰੋਡ ’ਤੇ ਪੁੱਜੀ ਤਾਂ ਇਕ ਟ੍ਰਾਂਸਫਾਰਮਰ ਨਾਲ ਪਰਾਲੀ ਦੀ ਟਰਾਲੀ ਲੱਗੀ ਤਾਂ ਇਕ ਦਮ ਪਰਾਲੀ ਨੂੰ ਅੱਗ ਲੱਗ ਗਈ। ਮਿੰਟਾਂ ਵਿਚ ਅੱਗ ਨੇ ਸਾਰੀ ਪਰਾਲੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਣ ਘਟਨਾ ਸਥਾਨ ’ਤੇ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੋਲ ਬਣ ਗਿਆ ਅਤੇ ਕਈ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾ ਬੰਦ ਕਰਨੀਆ ਪਈਆਂ। 

ਅੱਗ ਇੰਨੀ ਤੇਜ਼ ਸੀ ਕਿ ਮੋਗਾ ਰੋਡ ’ਤੇ ਇਕ ਦਮ ਹਨੇਰਾ ਛਾ ਗਿਆ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਨੇ ਵੀ ਇਕ ਦਮ ਆਪਣੇ ਵਾਹਨ ਵਾਪਿਸ ਮੋੜ ਲਏ। ਮੌਕੇ ’ਤੇ ਫਾਇਰ ਬਿਗ੍ਰੇਡ ਦੀਆਂ ਟੀਮਾਂ ਨੂੰ ਬਾਲਿਆ ਗਿਆ ਅਤੇ ਪੁਲਸ ਟੀਮਾਂ ਵੀ ਘਟਨਾ ਸਥਾਨ ’ਤੇ ਪਹੁੰਚ ਗਈਆਂ। ਦੱਸਿਆ ਜਾਂਦਾ ਹੈ ਕਿ ਕਰੀਬ 4 ਵਜੇ ਮੋਗਾ ਰੋਡ ’ਤੇ ਬਰਾੜ ਦਫਤਰ ਦੇ ਨਜ਼ਦੀਕ ਤੂੜੀ ਦੀਆਂ ਗੰਢਾਂ ਦੀ ਭਰੀ ਟਰਾਲੀ ਨੂੰ ਬਿਜਲੀ ਦੀਆਂ ਤਾਰਾਂ ਨਾਲ ਉਪਰੋਂ ਸਪਾਰਕਿੰਗ ਹੋ ਜਾਣ ਕਾਰਨ ਅੱਗ ਲੱਗ ਗਈ। ਅੱਗ ਕਾਰਣ ਚਾਰ ਚੁਫੇਰੇ ਧੂੰਆਂ ਹੀ ਧੂੰਆਂ ਹੋ ਗਿਆ ਅਤੇ ਬਜ਼ਾਰ ਵਿਚ ਭਾਜੜਾਂ ਪੈ ਗਈਆਂ। ਲੋਕਾਂ ਨੇ ਅੱਗ ਨੂੰ ਬੁਝਾਉਣ ਲਈ ਬਹੁਤ ਜੱਦੋ-ਜਹਿਦ ਕੀਤੀ ਪਰ ਅੱਗ ਨਾ ਬੁਝੀ ਤਾਂ ਥਾਣਾ ਮੁਖੀ ਜਸਵਰਿੰਦਰ ਸਿੰਘ ਨੂੰ ਪਤਾ ਲੱਗਣ ’ਤੇ ਪੁਲਸ ਪਾਰਟੀ ਨੇ ਅੱਗ ਬੁਝਾਉਣ ਲਈ ਮੋਗਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਪਹੁੰਚੇ। ਖਬਰ ਲਿਖੇ ਜਣ ਤੱਕ ਪੰਜ ਗੱਡੀਆਂ ਰਾਹੀ ਪਾਣੀ ਪਾ ਦਿੱਤਾ ਗਿਆ ਸੀ ਪਰ ਅੱਗ ਫਿਰ ਵੀ ਕ਼ਾਬੂ ’ਚ ਨਹੀਂ ਸੀ ਆਈ। 


Gurminder Singh

Content Editor

Related News