ਸਦਨ 'ਚ ਮੁੱਖ ਮੰਤਰੀ ਮਾਨ ਤੇ ਬਾਜਵਾ ਵਿਚਾਲੇ ਜ਼ੋਰਦਾਰ ਬਹਿਸ, ਤੂੰ-ਤੜਾਕ ਤੱਕ ਪੁੱਜ ਗਈ ਗੱਲ, ਦੇਖੋ ਵੀਡੀਓ

Friday, Oct 20, 2023 - 03:06 PM (IST)

ਸਦਨ 'ਚ ਮੁੱਖ ਮੰਤਰੀ ਮਾਨ ਤੇ ਬਾਜਵਾ ਵਿਚਾਲੇ ਜ਼ੋਰਦਾਰ ਬਹਿਸ, ਤੂੰ-ਤੜਾਕ ਤੱਕ ਪੁੱਜ ਗਈ ਗੱਲ, ਦੇਖੋ ਵੀਡੀਓ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਹੀ ਸੰਬੋਧਨ ਕਰਨ ਲੱਗੇ ਤਾਂ ਪ੍ਰਤਾਪ ਸਿੰਘ ਬਾਜਵਾ ਬੋਲਣ ਲੱਗ ਪਏ। ਮੁੱਖ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਵਧਾਈ ਦੇਵਾਂਗਾ ਕਿ ਅਸੀਂ ਅਗਲੀ ਮੀਟਿੰਗ 'ਚ ਹਰੇਕ ਸੀਟ 'ਤੇ ਕੰਪਿਊਟਰ ਹੋਣ ਦਾ ਵਾਅਦਾ ਕੀਤਾ ਸੀ, ਉਹ ਪੂਰਾ ਹੋ ਗਿਆ ਪਰ ਜਿਹੜੇ ਉਸ ਦਿਨ ਨਹੀਂ ਵੀ ਆਏ, ਉਹ ਵੀ ਇਸ ਦਾ ਇਸਤੇਮਾਲ ਕਰ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਮੁੰਡੇ ਨੇ ਕੱਚ ਦੇ ਟੁਕੜੇ ਨਾਲ ਵੱਢ ਲਈ ਧੌਣ, ਮਾਂ ਨੇ ਕੱਢਿਆ ਸੀ ਘਰੋਂ ਬਾਹਰ

ਉਨ੍ਹਾਂ ਕਿਹਾ ਕਿ ਕੁੱਝ ਗੱਲਾਂ ਚੱਲ ਰਹੀਆਂ ਸੀ। ਪ੍ਰਤਾਪ ਸਿੰਘ ਬਾਜਵਾ ਸਾਹਿਬ ਵੱਲੋਂ ਅਰਵਿੰਦ ਕੇਜਰੀਵਾਲ ਦਾ ਨਾਂ ਲੈਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਤਾਂ ਤੁਹਾਡੇ ਸੁਫ਼ਨਿਆਂ 'ਚ ਵੀ ਆਉਣ ਲੱਗ ਗਏ ਹਨ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਅਤੇ ਮੁੱਖ ਮੰਤਰੀ ਵਿਚਾਲੇ ਜ਼ਬਰਦਸਤ ਬਹਿਸ ਹੋ ਗਈ। ਇੱਥੋਂ ਤੱਕ ਕਿ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਨੂੰ ਤੂੰ ਕਹਿ ਦਿੱਤਾ ਤਾਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ 1 ਨਵੰਬਰ ਨੂੰ ਬਹਿਸ 'ਚ ਆਉਣ ਲਈ ਕਿਹਾ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਸ਼ੁਰੂ ਹੁੰਦੇ ਹੀ ਪੈ ਗਿਆ ਰੌਲਾ, ਪ੍ਰਤਾਪ ਸਿੰਘ ਬਾਜਵਾ ਤੇ ਹਰਪਾਲ ਚੀਮਾ ਵਿਚਾਲੇ ਖੜਕੀ

ਮੁੱਖ ਮੰਤਰੀ ਨੇ ਕਿਹਾ ਕਿ ਉਹ ਗੁੰਡੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ 'ਚ ਬੇਹੱਦ ਹੰਕਾਰ ਹੈ। ਵਿਰੋਧੀ ਧਿਰ ਨੇ ਸਦਨ 'ਚ ਜ਼ੋਰਦਾਰ ਹੰਗਾਮਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦਾ ਬੋਲਣ ਦਾ ਅੰਦਾਜ਼ ਬਿਲਕੁਲ ਗਲਤ ਹੈ। ਸਪੀਕਰ ਸੰਧਵਾਂ ਨੇ ਸਭ ਨੂੰ ਸਦਨ ਦੀ ਮਰਿਆਦਾ ਰੱਖਣ ਦੀ ਅਪੀਲ ਕੀਤੀ ਤਾਂ ਵੀ ਵਿਰੋਧੀ ਧਿਰ ਸ਼ਾਂਤ ਨਹੀਂ ਹੋਈ। 
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News