ਤੇਜ਼ ਹਨ੍ਹੇਰੀ ਕਾਰਨ 50 ਸਾਲਾ ਪੁਰਾਣਾ ਦਰੱਖਤ ਟੁੱਟਿਆ, ਬਿਜਲੀ ਦੇ ਖੰਭੇ ''ਤੇ ਡਿੱਗਿਆ

Sunday, Mar 03, 2024 - 12:15 PM (IST)

ਤੇਜ਼ ਹਨ੍ਹੇਰੀ ਕਾਰਨ 50 ਸਾਲਾ ਪੁਰਾਣਾ ਦਰੱਖਤ ਟੁੱਟਿਆ, ਬਿਜਲੀ ਦੇ ਖੰਭੇ ''ਤੇ ਡਿੱਗਿਆ

ਤਪਾ ਮੰਡੀ (ਸ਼ਾਮ, ਗਰਗ) : ਬਾਲਮੀਕ ਚੌਂਕ ‘ਚ ਰਾਤ 9 ਵਜੇ ਦੇ ਕਰੀਬ 50 ਸਾਲ ਪੁਰਾਣਾ ਖੜ੍ਹਾ ਨਿੰਮ ਦਾ ਦਰਖੱਤ ਤੇਜ਼ ਹਵਾਵਾਂ ਨਾਲ ਟੁੱਟ ਕੇ ਬਿਜਲੀ ਦੇ ਖੰਭਿਆਂ ‘ਤੇ ਡਿੱਗਣ ਕਾਰਨ ਦੋ ਖੰਭੇ ਟੁੱਟ ਗਏ ਪਰ ਹਾਦਸਾ ਹੋਣੋਂ ਟਲ ਗਿਆ। ਮੌਕੇ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਨਿੰਮ ਦਾ ਦਰਖੱਤ ਕਰੀਬ 50 ਸਾਲ ਤੋਂ ਖੜ੍ਹਾ ਸੀ, ਜਿਸ ਦੀ ਛਾਂ ਹੇਠਾਂ ਸਬਜ਼ੀ, ਫਾਸਟ ਫੂਡ, ਰੇਹੜੀਆਂ ਵਾਲੇ ਅਤੇ ਹੋਰ ਲੋਕ ਖੜ੍ਹ ਕੇ ਅਪਣਾ ਗੁਜ਼ਾਰਾ ਕਰਦੇ ਆ ਰਹੇ ਸਨ।

ਬੀਤੀ ਰਾਤ 9 ਵਜੇ ਦੇ ਕਰੀਬ ਇਹ ਨਿੰਮ ਤੇਜ਼ ਹਵਾ ਕਾਰਨ ਟੁੱਟ ਗਿਆ ਅਤੇ ਬਿਜਲੀ ਦੇ ਖੰਭਿਆਂ 'ਤੇ ਡਿੱਗ ਗਿਆ। ਇਸ ਕਾਰਨ 2 ਬਿਜਲੀ ਦੇ ਖੰਭੇ ਡਿੱਗ ਕੇ ਸੜਕ ਵਿਚਕਾਰ ਡਿੱਗ ਪਏ ਤਾਂ ਨਾਲ ਦੀ ਨਾਲ ਸ਼ਹਿਰ ਦੀ ਬਿਜਲੀ ਗੁੱਲ ਹੋ ਗਈ ਅਤੇ ਆਵਾਜਾਈ ਪ੍ਰਭਾਵਿਤ ਹੋਣ ਨਾਲ ਜਦ ਆਸ-ਪਾਸ ਦੇ ਦੁਕਾਨਦਾਰਾਂ ਅਤੇ ਮੰਡੀ ਨਿਵਾਸੀਆਂ ਨੂੰ ਪਤਾ ਲੱਗਾ ਤਾਂ ਮੌਕੇ 'ਤੇ ਪਹੁੰਚ ਕੇ ਲੋਕ ਕਹਿਣ ਲੱਗੇ ਕਿ ਜੇਕਰ ਇਹ ਹਾਦਸਾ ਦਿਨ ਸਮੇਂ ਹੁੰਦਾ ਤਾਂ ਬਹੁਤ ਭਾਰੀ ਨੁਕਸਾਨ ਹੋ ਸਕਦਾ ਸੀ।

ਘਟਨਾ ਦਾ ਪਤਾ ਲੱਗਦੇ ਹੀ ਪਾਵਰਕਾਮ ਦੇ ਅਧਿਕਾਰੀ ਅਤੇ ਮੁਲਾਜ਼ਮ ਵੀ ਪਹੁੰਚ ਗਏ, ਜਿਨ੍ਹਾਂ ਕੁਝ ਇਲਾਕਿਆਂ ਦੀ ਬਿਜਲੀ ਬੰਦ ਕਰਕੇ ਹੋਰ ਟਰਾਂਸਫਾਰਮਰਾਂ ਤੋਂ ਚਾਲੂ ਕਰਕੇ ਲੋਕਾਂ ਨੂੰ ਰਾਹਤ ਦਿੱਤੀ। ਇਸ ਮੌਕੇ ਹਾਜ਼ਰ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ 1-2 ਦਰਖੱਤ ਅਨਾਜ ਮੰਡੀ ‘ਚ ਵੀ ਖੜ੍ਹੇ ਹਨ ,ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ, ਉਨ੍ਹਾਂ ਨੂੰ ਕੱਟਵਾ ਕੇ ਨੁਕਸਾਨ ਤੋਂ ਬਚਾਇਆ ਜਾਵੇ।
 


author

Babita

Content Editor

Related News