ਚੰਡੀਗੜ੍ਹ ਆਉਣ ਤੋਂ ਪਹਿਲਾਂ ਹੋ ਜਾਓ ਸਾਵਧਾਨ! 'ਕੋਰੋਨਾ' ਦੇ ਮੱਦੇਨਜ਼ਰ ਜਾਰੀ ਹੋਈਆਂ ਸਖ਼ਤ ਹਦਾਇਤਾਂ

Thursday, Dec 21, 2023 - 10:45 AM (IST)

ਚੰਡੀਗੜ੍ਹ ਆਉਣ ਤੋਂ ਪਹਿਲਾਂ ਹੋ ਜਾਓ ਸਾਵਧਾਨ! 'ਕੋਰੋਨਾ' ਦੇ ਮੱਦੇਨਜ਼ਰ ਜਾਰੀ ਹੋਈਆਂ ਸਖ਼ਤ ਹਦਾਇਤਾਂ

ਚੰਡੀਗੜ੍ਹ (ਪਾਲ) : ਕੁੱਝ ਸੂਬਿਆਂ 'ਚ ਕੋਰੋਨਾ ਵਾਇਰਸ-1 ਦੇ ਨਵੇਂ ਰੂਪ ਦੇ 21 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਾਵਧਾਨੀ ਵਜੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਵੀਰਵਾਰ ਸ਼ਹਿਰ 'ਚ ਕੋਰੋਨਾ ਸਬੰਧੀ ਸਿਹਤ ਮਾਹਿਰਾਂ ਦੀ ਮੀਟਿੰਗ ਹੋਣ ਜਾ ਰਹੀ ਹੈ, ਜਿਸ 'ਚ ਰਾਸ਼ਟਰੀ ਪੱਧਰ ’ਤੇ ਆਉਣ ਵਾਲੇ ਮਾਮਲਿਆਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਭਾਗ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਜਾਵੇਗਾ। ਕਈ ਮਹੀਨਿਆਂ ਤੋਂ ਚੀਨ 'ਚ ਕੋਵਿਡ ਦੇ ਨਵੇਂ ਰੂਪ-1 ਦੇ ਫੈਲਣ ਦੀਆਂ ਰਿਪੋਰਟਾਂ ਸਨ। ਇਹ ਸਬ-ਵੈਰੀਐਂਟ ਭਾਰਤ 'ਚ ਵੀ ਆ ਗਿਆ ਹੈ। ਹੁਣ ਇਸ ਕਾਰਨ ਹੋਣ ਵਾਲੀ ਇਨਫੈਕਸ਼ਨ ਦੇ ਮਾਮਲੇ ਸਾਰੇ ਸੂਬਿਆਂ 'ਚ ਤੇਜ਼ੀ ਨਾਲ ਵੱਧ ਰਹੇ ਹਨ। ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਅਨੁਸਾਰ ਫਿਲਹਾਲ ਸਭ ਕੁੱਝ ਕਾਬੂ ਹੇਠ ਹੈ। ਇਸ ਦੇ ਨਾਲ ਹੀ ਵਿਭਾਗ ਵਲੋਂ ਬੁੱਧਵਾਰ ਇਕ ਸਾਵਧਾਨੀ ਵਜੋਂ ਕੋਵਿਡ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਸਾਹ ਦੀ ਬੀਮਾਰੀ ਅਤੇ ਜਨ ਸਿਹਤ ਸਬੰਧੀ ਤਿਆਰੀਆਂ ਸਬੰਧੀ ਸਮੀਖਿਆ ਮੀਟਿੰਗ ਕੀਤੀ। ਇਸ 'ਚ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ : Red Light ਜੰਪ ਕਰਨ ਵਾਲੇ ਹੁਣ ਹੋ ਜਾਣ ਅਲਰਟ, ਧਿਆਨ ਨਾਲ ਪੜ੍ਹ ਲਓ ਇਹ ਖ਼ਬਰ
ਚੌਕਸ ਰਹੋ : ਡਾ. ਵਿਵੇਕ ਲਾਲ
ਡਾਇਰੈਕਟਰ ਪੀ. ਜੀ. ਆਈ. ਡਾ. ਵਿਵੇਕ ਲਾਲ ਨੇ ਕਿਹਾ ਕਿ ਕੋਵਿਡ ਦੇ ਨਵੇਂ ਵੇਰੀਐਂਟ ਸਬੰਧੀ ਮੰਤਰਾਲੇ ਨੇ ਚੌਕਸ ਰਹਿਣ ਲਈ ਕਿਹਾ ਹੈ। ਜਿੱਥੋਂ ਤੱਕ ਸਾਵਧਾਨੀ ਦਾ ਸਵਾਲ ਹੈ, ਕੋਵਿਡ 'ਚ ਪਹਿਲਾਂ ਵਾਂਗ ਥੋੜ੍ਹਾ ਸੁਚੇਤ ਰਹਿਣ ਦੀ ਲੋੜ ਹੈ।
ਸਾਰੀਆਂ ਸਹੂਲਤਾਂ ਹਨ : ਡਾ. ਅਤਰੀ
ਜੀ. ਐੱਮ. ਸੀ. ਐੱਚ. ਡਾਇਰੈਕਟਰ ਡਾ. ਏ. ਕੇ. ਅਤਰੀ ਅਨੁਸਾਰ ਕੋਵਿਡ ਦੇ ਸ਼ੁਰੂਆਤੀ ਦੌਰ ਵਿਚ ਚੰਗਾ ਕੰਮ ਕੀਤਾ। ਮਰੀਜ਼ਾਂ ਨੂੰ ਬਿਹਤਰ ਇਲਾਜ ਦਿੱਤਾ। ਸਾਡੇ ਕੋਲ ਸਾਰੀਆਂ ਸਹੂਲਤਾਂ ਹਨ।
ਇੰਝ ਕਰਨ ਤੋਂ ਬਚੋ

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ : ਕਲਯੁਗੀ ਪੁੱਤ ਨੇ ਟਕੂਏ ਨਾਲ ਵੱਢ ਦਿੱਤਾ ਸੁੱਤਾ ਪਿਆ ਪਿਓ
ਖ਼ੁਦ ਦਵਾਈ ਨਾ ਲਓ।
ਭੀੜ ਵਾਲੇ ਖੇਤਰਾਂ ’ਚ ਜਾਣ ਤੋਂ ਬਚੋ। ਖ਼ਾਸ ਕਰ ਕੇ ਬਜ਼ੁਰਗ, ਜਿਨ੍ਹਾਂ ਨੂੰ ਕੋਈ ਬੀਮਾਰੀ ਹੈ ਅਤੇ ਬੱਚਿਆਂ ਨੂੰ।
ਹੱਥਾਂ ਨਾਲ ਨੱਕ, ਕੰਨ ਅਤੇ ਮੂੰਹ ਨੂੰ ਵਾਰ-ਵਾਰ ਛੂਹਣ ਤੋਂ ਬਚੋ।
ਜਨਤਕ ਥਾਵਾਂ ’ਤੇ ਨਾ ਥੁੱਕੋ।
ਭੀੜ-ਭੜੱਕੇ ਵਾਲੇ ਖੇਤਰਾਂ ’ਚ ਮਾਸਕ ਪਾਓ, ਪਾਜ਼ੇਟਿਵ ਆਉਣ ’ਤੇ 7 ਦਿਨਾਂ ਲਈ ਅਲੱਗ ਰਹੋ
ਸਿਹਤ ਵਿਭਾਗ ਵਲੋਂ ਐਡਵਾਈਜ਼ਰੀ ਦੇ ਨਾਲ ਦਿਸ਼ਾ-ਨਿਰਦੇਸ਼ ਵੀ ਜਾਰੀ 
ਭੀੜ-ਭੜੱਕੇ ਵਾਲੇ ਖੇਤਰਾਂ ’ਚ ਮਾਸਕ ਪਾਓ
ਡਾਕਟਰ, ਸਿਹਤ ਸੰਭਾਲ ਕਰਮਚਾਰੀ, ਮਰੀਜ਼ ਅਤੇ ਅਟੈਂਡੈਂਟ ਮਾਸਕ ਦੀ ਵਰਤੋਂ ਕਰਨ।
ਖੰਘਦੇ ਜਾਂ ਛਿੱਕਦੇ ਸਮੇਂ ਰੁਮਾਲ ਜਾਂ ਟਿਸ਼ੂ ਦੀ ਵਰਤੋਂ ਕਰੋ।
ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ।
ਜੇ ਤੁਸੀਂ ਬੀਮਾਰ ਹੋ, ਤਾਂ ਕਿਸੇ ਨੂੰ ਮਿਲਣ ਤੋਂ ਪਰਹੇਜ਼ ਕਰੋ।
ਬੁਖ਼ਾਰ, ਖੰਘ, ਸਾਹ ਲੈਣ ਵਿਚ ਤਕਲੀਫ਼ ਹੋਣ ’ਤੇ ਤੁਰੰਤ ਡਾਕਟਰਾਂ ਨਾਲ ਸੰਪਰਕ ਕਰੋ।
ਜੇਕਰ ਕੋਈ ਵਿਅਕਤੀ ਕੋਵਿਡ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਖ਼ੁਦ ਨੂੰ 7 ਦਿਨਾਂ ਲਈ ਅਲੱਗ ਰੱਖੇ। ਨਾਲ ਹੀ, ਜੇਕਰ ਸਮੱਸਿਆ ਗੰਭੀਰ ਹੈ ਤਾਂ ਨਜ਼ਦੀਕੀ ਸਿਹਤ ਸੰਭਾਲ ਕੇਂਦਰ ਵਿਚ ਜਾਓ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


 


author

Babita

Content Editor

Related News