CT ਪਬਲਿਕ ਸਕੂਲ ਵੱਲੋਂ ਬੱਚਿਆਂ ਦੇ ਕੜੇ ਉਤਰਵਾਉਣ ਵਾਲੇ ਪ੍ਰਿੰਸੀਪਲ ਅਤੇ ਅਧਿਆਪਕਾਂ ਖ਼ਿਲਾਫ਼ ਸਖ਼ਤ ਕਾਰਵਾਈ

Tuesday, Aug 09, 2022 - 06:44 PM (IST)

CT ਪਬਲਿਕ ਸਕੂਲ ਵੱਲੋਂ ਬੱਚਿਆਂ ਦੇ ਕੜੇ ਉਤਰਵਾਉਣ ਵਾਲੇ ਪ੍ਰਿੰਸੀਪਲ ਅਤੇ ਅਧਿਆਪਕਾਂ ਖ਼ਿਲਾਫ਼ ਸਖ਼ਤ ਕਾਰਵਾਈ

ਜਲੰਧਰ (ਮਾਹੀ, ਜ. ਬ.) ਸੀ. ਟੀ. ਪਬਲਿਕ ਸਕੂਲ ਵਿੱਚ ਬੱਚਿਆਂ ਦੇ ਕੜੇ ਉਤਰਵਾਉਣ ਦੇ ਦੋਸ਼ ਹੇਠ ਸਕੂਲ ਦੇ ਪ੍ਰਿੰਸੀਪਲ ਅਤੇ ਦੋ ਅਧਿਆਪਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਸਕੂਲ 'ਚੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਸਿੱਖ ਤਾਲਮੇਲ ਕਮੇਟੀ ਵੱਲੋਂ ਰੋਸ ਪ੍ਰਗਟਾਏ ਜਾਣ ਮਗਰੋਂ ਬਰਖ਼ਾਸਤ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਮੁਆਫ਼ੀ ਵੀ ਮੰਗ ਲਈ ਹੈ।

ਇਹ ਵੀ ਪੜ੍ਹੋ: ਭਾਜਪਾ ਤੇ ਕਾਂਗਰਸ ਨੇ ਜਾਰੀ ਕਰ ਦਿੱਤਾ ਇਕੋ ਜਿਹਾ ਪ੍ਰੈੱਸ ਨੋਟ, ਅਕਾਲੀ ਆਗੂ ਦਾ ਸਵਾਲ - ਕਿੱਥੋਂ ਹੋ ਰਹੀ ਹੈ ਫੀਡਿੰਗ

ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਗੁੁਰਜੀਤ ਸਿੰਘ ਸਤਨਾਮੀਆ ਆਪਣੀ ਪੋਤਰੀ, ਜੋ ਸੀ.ਟੀ. ਪਬਲਿਕ ਸਕੂਲ ਮਕਸੂਦਾਂ ਵਿਚ ਪੜ੍ਹਦੀ ਹੈ, ਨੂੰ ਸਕੂਲ ਛੱਡਣ ਗਏ। ਉਨ੍ਹਾਂ ਦੀ ਪੋਤਰੀ ਜਦੋਂ ਸਕੂਲ ’ਚ ਦਾਖ਼ਲ ਹੋਈ ਤਾਂ ਉਥੇ ਖੜ੍ਹੀ ਮੈਡਮ ਭਾਵਨਾ ਚੱਢਾ ਨੇ ਉਸ ਨੂੰ ਆਪਣਾ ਕੜਾ ਉਤਾਰਣ ਲਈ ਕਿਹਾ। ਉਸ ਨੇ ਕੜਾ ਉਤਾਰਨ ਤੋਂ ਨਾਂਹ ਕਰ ਦਿੱਤੀ ਤਾਂ ਨੇੜੇ ਖੜ੍ਹੇ ਪ੍ਰਿੰਸੀਪਲ ਦਲਜੀਤ ਰਾਣਾ ਨੇ ਵੀ ਕੜਾ ਉੁਤਾਰਣ ਲਈ ਕਿਹਾ। ਕੁੜੀ ਨੇ ਸਕੂਲ ਤੋਂ ਬਾਹਰ ਆ ਕੇ ਆਪਣੇ ਦਾਦਾ ਗੁੁਰਜੀਤ ਸਿੰਘ ਸਤਨਾਮੀਆ ਨੂੰ ਸਾਰੀ ਗੱਲ ਦੱਸੀ ਤਾਂ ਉਨ੍ਹਾਂ ਨੇ ਤੁਰੰਤ ਸਿੱਖ ਤਾਲਮੇਲ ਕਮੇਟੀ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ’ਤੇ ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਹਰਪਾਲ ਸਿੰਘ ਪਾਲੀ ਚੱਢਾ ਤੇ ਸੰਨੀ ਸਿੰਘ ਓਬਰਾਏ ਤੁੁਰੰਤ ਉੱਥੇ ਪਹੁੰਚੇ।

ਇਹ ਵੀ ਪੜ੍ਹੋ:  15 ਅਗਸਤ ਨੂੰ ਘਰਾਂ ’ਤੇ ਕੇਸਰੀ ਝੰਡਾ ਲਹਿਰਾਉਣ ਦੇ ਸੱਦੇ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ
     
ਉਨ੍ਹਾਂ ਨੇ ਜਾ ਕੇ ਦੇਖਿਆ ਕਿ ਭਾਵਨਾ ਚੱਢਾ ਮੈਡਮ ਦੇ ਹੱਥ ਵਿਚ 7 ਤੋਂ 8 ਕੜੇ ਹੋਰ ਵੀ ਫੜੇ ਹੋਏ ਸਨ, ਜੋ ਬੱਚਿਆਂ ਦੇ ਲੁਹਾਏ ਹੋਏ ਸਨ, ਇਸ ’ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਤੁੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਸੀ.ਟੀ. ਪਬਲਿਕ ਸਕੂਲ ਦੀ ਮੈਨੇਜਮੈਂਟ ਨੂੰ ਸੂਚਿਤ ਕੀਤਾ। ਪੁੁਲਸ ਪ੍ਰਿੰਸੀਪਲ ਸਮੇਤ ਦੋ ਅਧਿਆਪਕਾਂ ਨੂੰ ਡਵੀਜ਼ਨ ਨੰਬਰ 1 ਲੈ ਆਈ, ਜਿੱਥੇ ਪੰਜਾਬ ਪੁੁਲਸ ਦੇ ਏ. ਡੀ. ਸੀ. ਪੀ. ਬਲਵਿੰਦਰ ਸਿੰਘ ਰੰਧਾਵਾ ਅਤੇ ਐੱਸ. ਐੱਚ. ਓ. ਜਤਿੰਦਰ ਕੁਮਾਰ ਮੌਕੇ ’ਤੇ ਪਹੁੰਚੇ। ਉੁਥੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਆਗਾਜ਼ ਐੱਨ. ਜੀ. ਓ. ਦੇ ਪਰਮਪ੍ਰੀਤ ਸਿੰਘ ਵਿੱਟੀ ਤੋਂ ਇਲਾਵਾ ਹੋਰ ਆਗੂ ਵੀ ਪਹੁੰਚੇ ਹੋਏ ਸਨ। ਇਸ ਦੌਰਾਨ ਅਧਿਆਪਕਾ ਭਾਵਨਾ ਚੱਢਾ ਤੇ ਅਮਿਤ ਨੇ ਦੱਸਿਆ ਕਿ ਸਾਨੂੰ ਪ੍ਰਿੰਸੀਪਲ ਨੇ ਸਭ ਕੁੁਝ ਕਰਨ ਲਈ ਕਿਹਾ ਸੀ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਤੁਰੰਤ ਪ੍ਰਿੰਸੀਪਲ ਦਲਜੀਤ ਰਾਣਾ, ਅਮਿਤ ਚੋਪੜਾ ਤੇ ਭਾਵਨਾ ਚੱਢਾ ਨੂੰ ਸਕੂਲ ਵਿਚੋਂ ਬਰਖ਼ਾਸਤ ਕਰਨ ਦਾ ਐਲਾਨ ਕੀਤਾ ਅਤੇ ਬਰਖ਼ਾਸਤ ਕਰਨ ਦੀ ਚਿੱਠੀ ਤੁਰੰਤ ਜਾਰੀ ਕਰ ਦਿਤੀ। ਕੜੇ ਲਹਾਉਣ ਵਾਲਿਆਂ ਨੇ ਲਿਖ ਕੇ ਸਾਰੇ ਸਿੱਖ ਸਮਾਜ ਤੋਂ ਮੁਆਫ਼ੀ ਮੰਗੀ। 

ਇਹ ਵੀ ਪੜ੍ਹੋ: ਇਹ ਵੀ ਪੜ੍ਹੋ: ਭਾਜਪਾ ਆਗੂ ਆਰ. ਪੀ. ਸਿੰਘ ਦੇ ਵਿਵਾਦਤ ਬਿਆਨ 'ਤੇ ਐਡਵੋਕੇਟ ਧਾਮੀ ਦੀ ਤਿੱਖੀ ਪ੍ਰਤੀਕਿਰਿਆ

ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਪ੍ਰਦੇਸੀ ਤੇ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿਸੇ ਨੂੰ ਸਿੱਖ ਕਕਾਰਾਂ ਨਾਲ ਛੇੜਛਾੜ ਦੀ ਇਜਾਜ਼ਤ ਨਹੀਂ ਦੇਵਾਂਗੇ, ਜਲਦੀ ਹੀ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਇਸ ਤਰ੍ਹਾਂ ਦਾ ਉੁਪਰਾਲਾ ਕਰਾਂਗੇ ਤਾਂ ਕਿ ਕੋਈ ਅਜਿਹੀ ਹਰਕਤ ਮੁੜ ਨਾ ਕਰ ਸਕੇ।

ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

                                         


author

Harnek Seechewal

Content Editor

Related News