ਗਲੀ ''ਚ ਖੇਡ ਰਹੇ ਬੱਚੇ ਨੂੰ ਕੁੱਤੇ ਨੇ ਨੋਚ-ਨੋਚ ਕੇ ਖਾਧਾ, ਮੂੰਹ ''ਤੇ ਲੱਗੇ 26 ਟਾਂਕੇ

Wednesday, Jul 15, 2020 - 06:07 PM (IST)

ਗਲੀ ''ਚ ਖੇਡ ਰਹੇ ਬੱਚੇ ਨੂੰ ਕੁੱਤੇ ਨੇ ਨੋਚ-ਨੋਚ ਕੇ ਖਾਧਾ, ਮੂੰਹ ''ਤੇ ਲੱਗੇ 26 ਟਾਂਕੇ

ਅਬੋਹਰ (ਸੁਨੀਲ): ਇਨ੍ਹਾਂ ਦਿਨਾਂ ਨਗਰ 'ਚ ਬੇਹਸਾਰਾ ਪਸ਼ੂਆਂ ਅਤੇ ਅਵਾਰਾ ਕੁੱਤਿਆਂ ਦਾ ਆਤੰਕ ਰੁੱਕਣ ਦਾ ਨਾ ਨਹੀਂ ਲੈ ਰਿਹਾ ਹੈ। ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਡਰਣ ਲੱਗੇ ਹਨ। ਪ੍ਰੇਮ ਨਗਰ 'ਚ ਕੁੱਤਿਆਂ ਦਾ ਜਮਾਵੜਾ ਆਮ ਤੌਰ 'ਤੇ ਦੇਖਿਆ ਜਾ ਸਕਦਾ ਹੈ। ਬੀਤੀ ਸ਼ਾਮ ਇਕ 9 ਸਾਲਾ ਬੱਚੇ ਨੂੰ ਇਕ ਅਵਾਰਾ ਕੁੱਤੇ ਨੇ ਬੁਰੀ ਤਰ੍ਹਾਂ ਨੋਚ ਦਿੱਤਾ, ਜਿਸ ਦੀਆਂ ਚੀਕਾਂ ਸੁਣ ਕੇ ਨੇੜੇ-ਤੇੜੇ ਦੇ ਲੋਕਾਂ ਨੇ ਉਸ ਨੂੰ ਬਚਾਇਆ ਅਤੇ ਪਰਿਵਾਰ ਵਾਲਿਆਂ ਨੇ ਉਸਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਬੱਚੇ ਦੇ ਮੂੰਹ 'ਤੇ ਕੁੱਤੇ ਨੇ ਇੰਨੇ ਜ਼ਿਆਦਾ ਜ਼ਖਮ ਕਰ ਦਿੱਤੇ ਗਏ ਸੀ ਕਿ ਡਾਕਟਰ ਵਲੋਂ 26 ਟਾਂਕੇ ਲਾਏ ਗਏ। ਅੱਜ ਸਵੇਰੇ ਸਰਕਾਰੀ ਹਸਪਤਾਲ 'ਚ ਐਂਟੀ ਰੇਬਿਜ ਦਾ ਟੀਕਾ ਲਗਵਾਉਣ ਆਈ 9 ਸਾਲਾ ਵੀਰ ਪੁੱਤਰ ਬੰਟੀ ਦੀ ਮਾਤਾ ਪੂਜਾ ਨੇ ਦੱਸਿਆ ਕਿ ਪ੍ਰੇਮ ਨਗਰ 'ਚ ਪਿਛਲੇ ਕਾਫੀ ਸਮੇਂ ਤੋਂ ਕੁੱਤਿਆਂ ਦਾ ਆਤੰਕ ਵੱਧ ਰਿਹਾ ਹੈ। ਬੀਤੀ ਸ਼ਾਮ ਉਸਦਾ ਪੁੱਤਰ ਵੀਰ ਘਰ ਬਾਹਰ ਗਲੀ 'ਚ ਖੇਡ ਰਿਹਾ ਸੀ ਕਿ ਇਕ ਅਵਾਰਾ ਕੁੱਤੇ ਨੇ ਉਸਦੇ ਮੂੰਹ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ। ਜਦ ਤੱਕ ਬੱਚੇ ਨੂੰ ਕੁੱਤੇ ਤੋਂ ਛੁਡਵਾਇਆ ਗਿਆ ਤਦ ਤੱਕ ਬੱਚੇ ਦੇ ਮੂੰਹ 'ਤੇ ਡੂੰਘੇ ਜ਼ਖਮ ਆ ਚੁੱਕੇ ਸੀ।

ਇਥੇ ਵਰਣਨਯੋਗ ਹੈ ਕਿ ਹਰ ਪਾਸੇ ਕੁੱਤਿਆਂ ਦਾ ਆਤੰਕ ਵੱਧ ਰਿਹਾ ਹੈ। ਇਹੀ ਕਾਰਣ ਹੈ ਕਿ ਰੋਜ਼ਾਨਾ ਡਾਗ ਬਾਈਟ ਦੇ ਕੇਸ ਵੱਧ ਰਹੇ ਹਨ। ਅਜਿਹੀ ਗੱਲ ਨਹੀਂ ਹੈ ਕਿ ਇਸ ਬਾਬਤ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਖਬਰ ਨਹੀਂ ਹੈ ਪਰ ਅੱਜ ਤੱਕ ਇਸ ਵਿਕਰਾਲ ਹੋ ਰਹੀ ਸਮੱਸਿਆ ਬਾਬਤ ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ ਹੈ। ਸ਼ਹਿਰ ਦੇ ਲੋਕਾਂ ਨੇ ਇਸ ਗੰਭੀਰ ਹੋ ਰਹੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦੀ ਮੰਗ ਕੀਤੀ ਹੈ, ਤਾਂ ਕਿ ਮਾਪੇ ਬਿਨਾਂ ਡਰ ਆਪਣੇ ਬੱਚਿਆਂ ਨੂੰ ਬਾਹਰ ਖੇਡਣ ਦੇ ਲਈ ਭੇਜ ਸਕੇ।


author

Shyna

Content Editor

Related News