ਖਰੜ ''ਚ ਅਵਾਰਾ ਕੁੱਤਿਆਂ ਦੀ ਦਹਿਸ਼ਤ, 14 ਸਾਲਾਂ ਦੀ ਕੁੜੀ ਨੂੰ ਬੁਰ੍ਹੀ ਤਰ੍ਹਾਂ ਵੱਢਿਆ
Saturday, Sep 05, 2020 - 01:45 PM (IST)
ਖਰੜ (ਸ਼ਸ਼ੀ) : ਖਰੜ ਸਥਿਤ ਸੰਨੀ ਐਨਕਲੇਵ ਦੇ ਵਾਰਡ ਨੰਬਰ-11 'ਚ ਬੀਤੇ ਦਿਨ ਇਕ 14 ਸਾਲਾਂ ਦੀ ਕੁੜੀ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਵੱਢ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਤਪੀਸ ਗੁਪਤਾ ਨੇ ਦੱਸਿਆ ਕਿ ਉਕਤ ਕੁੜੀ ਦੀ ਮਾਂ ਇੱਥੇ ਘਰੇਲੂ ਕੰਮ ਕਰਦੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਵਿਦਿਆਰਥੀਆਂ ਦੇ ਸਕੂਲ ਛੱਡਣ ਦੀ ਦਰ 'ਚ ਵਾਧਾ, ਕੇਂਦਰ ਨੇ ਜਤਾਈ ਚਿੰਤਾ
ਜਦੋਂ ਕੁੜੀ ਉੱਥੋਂ ਜਾ ਰਹੀ ਸੀ ਤਾਂ ਆਵਾਰਾ ਕੁੱਤਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਵੱਢ ਲਿਆ, ਜਿਸ ਕਾਰਨ ਉਸ ਦੀ ਬਾਂਹ, ਲੱਤ ਅਤੇ ਚਿਹਰੇ ’ਤੇ ਜ਼ਖਮ ਹੋ ਗਏ। ਇਸ ਤੋਂ ਬਾਅਦ ਕੁੜੀ ਨੂੰ ਇਲਾਜ ਲਈ ਮੋਹਾਲੀ ਦੇ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ : 'ਅਧਿਆਪਕ ਦਿਵਸ' 'ਤੇ ਦੁਖ਼ਦ ਖ਼ਬਰ : 'ਕੋਰੋਨਾ' ਕਾਰਨ DEO ਦੀ ਮੌਤ, 30 ਸਤੰਬਰ ਨੂੰ ਹੋਣਾ ਸੀ ਸੇਵਾਮੁਕਤ
ਗੁਪਤਾ ਨੇ ਮੰਗ ਕੀਤੀ ਕਿ ਨਗਰ ਕੌਂਸਲ ਤੁਰੰਤ ਇਸ ਸਬੰਧੀ ਕਾਰਵਾਈ ਕਰੇ ਅਤੇ ਆਵਾਰਾ ਘੁੰਮਦੇ ਕੁੱਤਿਆਂ ’ਤੇ ਕੰਟਰੋਲ ਕਰੇ। ਦੱਸਣਯੋਗ ਹੈ ਕਿ ਖਰੜ ਅੰਦਰ ਅਵਾਰਾ ਕੁੱਤਿਆਂ ਦੀ ਦਹਿਸ਼ਤ ਹੈ ਅਤੇ ਇਹ ਕੁੱਤੇ ਆਉਂਦੇ-ਜਾਂਦੇ ਰਾਹਗੀਰਾਂ ਨੂੰ ਵੱਢ ਲੈਂਦੇ ਹਨ ਅਤੇ ਉਨ੍ਹਾਂ ਦੀ ਪਰੇਸ਼ਾਨੀ ਦਾ ਸਬੱਬ ਬਣਦੇ ਹਨ।
ਇਹ ਵੀ ਪੜ੍ਹੋ : ਹੁਣ ਨਹੀਂ ਬਦਲਣਗੀਆਂ ਕੋਰੋਨਾ ਪੀੜਤਾਂ ਦੀਆਂ ਲਾਸ਼ਾਂ; 'ਕੋਵਿਡ' ਦੇ ਦਿਸ਼ਾ-ਨਿਰਦੇਸ਼ਾਂ 'ਚ ਹੋਵੇਗਾ ਇਹ ਬਦਲਾਅ