ਹਲਕਾਏ ਕੁੱਤੇ ਨੇ 6 ਵਿਅਕਤੀਆਂ ਨੂੰ ਵੱਢਿਆ, 2 ਦੀ ਹਾਲਤ ਨਾਜ਼ੁਕ
Sunday, Jul 23, 2017 - 02:29 PM (IST)

ਗੜ੍ਹਸ਼ੰਕਰ(ਬੈਜ ਨਾਥ)— ਨੇੜਲੇ ਪਿੰਡ ਬੀਰਮਪੁਰ ਵਿਚ ਇਕ ਆਵਾਰਾ ਹਲਕਾਏ ਕੁੱਤੇ ਨੇ ਇਕ ਬੱਚੇ ਅਤੇ 4 ਔਰਤਾਂ ਸਮੇਤ 6 ਵਿਅਕਤੀਆਂ ਨੂੰ ਵੱਢ ਲਿਆ, ਜਿਨ੍ਹਾਂ ਵਿਚੋਂ 2 ਦੀ ਹਾਲਤ ਨਾਜ਼ੁਕ ਹੋਣ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਪੁਰਖੇਵਾਲ ਵਿਖੇ ਸ਼ਨੀਵਾਰ ਸਵੇਰੇ ਕਰੀਬ 7.45 ਵਜੇ ਇਕ ਲਾਲ ਰੰਗ ਦਾ ਆਵਾਰਾ ਹਲਕਿਆ ਹੋਇਆ ਕੁੱਤਾ ਪਿੰਡ ਵਿਚ ਆ ਵੜਿਆ ਅਤੇ ਗਲੀ ਵਿਚ ਜਾਂਦੇ ਹੋਏ ਨੇ ਜਿਹੜਾ ਵੀ ਉਸ ਦੇ ਅੱਗੇ ਆਇਆ ਉਸ ਨੂੰ ਵੱਢ ਖਾਧਾ। ਬਾਅਦ ਵਿਚ ਰੌਲਾ ਪੈਣ 'ਤੇ ਕੁੱਤਾ ਜੰਗਲ ਵੱਲ ਨੂੰ ਭੱਜ ਗਿਆ। ਕੁੱਤੇ ਨੇ ਮਨਦੀਪ ਕੌਰ (2) ਪੁੱਤਰੀ ਸੋਨੂੰ, ਸਵਰਨੀ (55) ਪਤਨੀ ਚੰਨਣ ਸਿੰਘ, ਸੁਨੀਤਾ ਪਤਨੀ ਅਮਰਜੀਤ ਸਿੰਘ, ਪਰਮਜੀਤ ਕੌਰ ਪਤਨੀ ਕਮਲਜੀਤ ਸਿੰਘ, ਕੱਲੂ ਪਤਨੀ ਮਹਿੰਦਰ ਸਿੰਘ ਅਤੇ ਮੋਹਨ ਲਾਲ ਪੁੱਤਰ ਲਾਲ ਚੰਦ ਨੂੰ ਜ਼ਖਮੀ ਕਰ ਦਿੱਤਾ। ਚਾਰ ਵਿਅਕਤੀਆਂ ਨੂੰ ਸਿਵਲ ਹਸਪਤਾਲ ਤੋਂ ਪੱਟੀਆਂ ਕਰਕੇ ਛੁੱਟੀ ਦੇ ਦਿੱਤੀ ਜਦ ਕਿ ਮਨਦੀਪ ਕੌਰ ਅਤੇ ਸਵਰਨੀ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਕੁੱਤੇ ਵੱਲੋਂ ਹੋਰ ਵੀ ਕਈ ਲੋਕਾਂ ਨੂੰ ਵੱਢਣ ਦੀ ਖਬਰ ਹੈ।