ਪੰਜਾਬ ਦੇ ਇਸ ਇਲਾਕੇ 'ਚ ਮਿਲਿਆ ਬੰਬ ! ਮਿੰਟਾਂ 'ਚ ਪੈ ਗਈਆਂ ਭਾਜੜਾਂ
Tuesday, Feb 11, 2025 - 12:20 AM (IST)
![ਪੰਜਾਬ ਦੇ ਇਸ ਇਲਾਕੇ 'ਚ ਮਿਲਿਆ ਬੰਬ ! ਮਿੰਟਾਂ 'ਚ ਪੈ ਗਈਆਂ ਭਾਜੜਾਂ](https://static.jagbani.com/multimedia/00_16_12582954902104.jpg)
ਦੋਰਾਹਾ (ਵਿਨਾਇਕ)- ਪੰਜਾਬ 'ਚ ਇਕ ਵਾਰ ਫ਼ਿਰ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੋਰਾਹਾ ਦੀ ਆਬਾਦੀ ਵਾਲੇ ਇਲਾਕੇ ਇਕ ਰਾਹਗੀਰ ਨੂੰ ਇਕ ਖਾਲੀ ਪਲਾਟ 'ਚੋਂ ਬੰਬ ਵਰਗੀ ਚੀਜ਼ ਮਿਲੀ। ਇਸ ਸਬੰਧੀ ਸੂਚਨਾ ਮਿਲਣ ’ਤੇ ਥਾਣਾ ਦੋਰਾਹਾ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਤੁਰੰਤ ਹੀ ਬੰਬ ਜ਼ਾਇਆ ਕਰਨ ਵਾਲੇ ਦਸਤੇ ਨੂੰ ਬੁਲਾਇਆ।
ਥਾਣਾ ਮੁਖੀ ਰਾਓ ਵਰਿੰਦਰ ਸਿੰਘ ਸਬ-ਇੰਸਪੈਕਟਰ ਨੇ ਦੱਸਿਆ ਕਿ ਸ਼ਾਮ ਵੇਲੇ ਗੁਰੂ ਤੇਗ ਬਹਾਦਰ ਰੋਡ ’ਤੇ ਜਦੋਂ ਇਕ ਰਾਹਗੀਰ ਪਿਸ਼ਾਬ ਕਰਨ ਲਈ ਖਾਲੀ ਪਲਾਟ ’ਚ ਗਿਆ ਤਾਂ ਉਥੇ ਉਸ ਨੇ ਇਹ ਬੰਬਨੁਮਾ ਚੀਜ਼ ਦੇਖੀ। ਉਸ ਨੇ ਤੁਰੰਤ ਆਸ-ਪਾਸ ਦੇ ਘਰਾਂ ਅਤੇ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਤੇ ਦੋਰਾਹਾ ਪੁਲਸ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- India's Got Latent 'ਚ ਜਾ ਕੇ ਬੁਰਾ ਫ਼ਸਿਆ ਰਣਵੀਰ ਅਲਾਹਾਬਾਦੀਆ, BPraak ਨੇ ਰੱਦ ਕੀਤਾ Podcast
ਪੁਲਸ ਅਧਿਕਾਰੀਆਂ ਮੁਤਾਬਕ ਇਹ ਚੀਜ਼ ਤੋਪ ਦੇ ਚੱਲੇ ਹੋਏ ਜੰਗ ਲੱਗੇ ਸੈੱਲ ਵਰਗੀ ਲੱਗਦੀ ਹੈ। ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਇਸ ਨੂੰ ਮਿੱਟੀ ਦੇ ਬੋਰਿਆਂ ਨਾਲ ਢੱਕ ਦਿੱਤਾ ਗਿਆ ਹੈ ਅਤੇ ਮੌਕੇ ’ਤੇ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e