ਮੀਂਹ ਪੈਣ ਨਾਲ ਥਾਣੇ ਦੀਅਾਂ ਕੰਧਾਂ ’ਚ ਆਈਅਾਂ ਤਰੇੜਾਂ; ਕਮਰੇ ਕਰਵਾਏ ਖਾਲੀ

Sunday, Jul 29, 2018 - 12:19 AM (IST)

ਮੀਂਹ ਪੈਣ ਨਾਲ ਥਾਣੇ ਦੀਅਾਂ ਕੰਧਾਂ ’ਚ ਆਈਅਾਂ ਤਰੇੜਾਂ; ਕਮਰੇ ਕਰਵਾਏ ਖਾਲੀ

ਰਾਹੋਂ, (ਪ੍ਰਭਾਕਰ)- ਬੀਤੀ ਰਾਤ ਭਾਰੀ ਮੀਂਹ ਪੈਣ ਕਾਰਨ ਪੁਲਸ ਸਟੇਸ਼ਨ ਦੀ 10 ਸਾਲ ਪਹਿਲਾਂ ਬਣੀ ਬਿਲਡਿੰਗ ਦੀਅਾਂ ਕੰਧਾਂ  ਵਿਚ ਤਰੇੜਾਂ ਆਉਣ ਨਾਲ ਉਹ ਬੈਠ ਗਈਅਾਂ। 
ਥਾਣਾ ਰਾਹੋਂ ਦੇ ਇੰਸਪੈਕਟਰ ਰੁਪਿੰਦਰ ਜੀਤ ਸਿੰਘ ਨੇ ਦੱਸਿਆ ਕਿ ਥਾਣਾ ਰਾਹੋਂ ਦੀ ਬਿਲਡਿੰਗ 2007 ਵਿਚ ਬਣੀ ਸੀ  ਪਰ ਬੀਤੀ ਰਾਤ ਭਾਰੀ ਮੀਂਹ ਪੈਣ ਕਾਰਨ ਬਿਲਡਿੰਗ ਦੀਆਂ  ਕੰਧਾਂ ਵਿਚ ਤਰੇਡ਼ਾਂ ਆ ਗਈਅਾਂ ਤੇ ਲੈਂਟਰ ਕਈ ਥਾਵਾਂ ਤੋਂ ਝੜ ਗਿਆÎ। ਇਸ ਦੀ ਸੂਚਨਾ ਮਿਲਦੇ ਹੀ ਐੱਸ.ਪੀ.ਐੱਚ. ਹਰੀਸ਼ ਦਿਆਨਾ ਤੇ ਡੀ.ਐੱਸ.ਪੀ. ਮੁਖਤਿਆਰ ਰਾਏ ਨਵਾਂਸ਼ਹਿਰ ਨੇ ਮੌਕੇ ਦਾ ਜਾਇਜ਼ਾ ਲਿਆ। ਇੰਸਪੈਕਟਰ ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਕਈ ਕਮਰਿਆਂ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਅਫਸਰਾਂ ਦੇ ਕਹਿਣ ਮੁਤਾਬਿਕ ਇਨ੍ਹਾਂ ਕਮਰਿਆਂ ਦੀ ਮੁਰਮੰਤ ਕਰਵਾਈ ਜਾਵੇਗੀ। 
 


Related News