ਘਰ ''ਚੋਂ ਸੋਨੇ ਦੇ ਗਹਿਣੇ, ਨਕਦੀ ਤੇ ਕੀਮਤੀ ਸਾਮਾਨ ਚੋਰੀ

10/23/2017 5:44:24 AM

ਫਗਵਾੜਾ, (ਜਲੋਟਾ)- ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ ਦਾ ਹੋਣਾ ਨਿਰੰਤਰ ਜਾਰੀ ਹੈ। ਇਸੇ ਕੜੀ 'ਚ ਸੰਘਣੀ ਆਬਾਦੀ ਵਾਲੇ ਰਾਜਪੂਤਾਂ ਮੁਹੱਲਾ ਨਜ਼ਦੀਕ ਬਾਂਸਾਂਵਾਲੇ ਬਾਜ਼ਾਰ 'ਚ ਸਥਿਤ ਇਕ ਘਰ 'ਚ ਸੰਨ੍ਹ ਲਗਾ ਕੇ ਉਥੋਂ ਕਈ ਤੋਲੇ ਸੋਨੇ ਦੇ ਗਹਿਣੇ, ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲੈਣ ਦਾ ਸਮਾਚਾਰ ਹੈ। ਪੀੜਤ ਕੁਲਭੂਸ਼ਣ ਪੁੱਤਰ ਦਰਸ਼ਨ ਲਾਲ ਨੇ ਪੁਲਸ ਨੂੰ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੇ ਘਰ 'ਚ ਉਸ ਸਮੇਂ ਚੋਰੀ ਕੀਤੀ, ਜਦੋਂ ਉਹ ਘਰ 'ਚ ਮੌਜੂਦ ਨਹੀਂ ਸਨ। ਉਸਨੇ ਦੱਸਿਆ ਕਿ ਚੋਰ ਘਰ ਦੀ ਛੱਤ ਵਾਲਾ ਦਰਵਾਜ਼ਾ ਤੋੜ ਕੇ ਅੰਦਰ ਵੜੇ ਤੇ ਅਲਮਾਰੀ 'ਚ ਰੱਖੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ। ਪੁਲਸ ਜਾਂਚ ਜਾਰੀ ਹੈ।


Related News