ਸ਼ਰੇਆਮ ਰਿਸ਼ਵਤ ਲੈਂਦੀ ਜਲੰਧਰ ਪੁਲਸ ਦਾ ਸਟਿੰਗ ਆਪਰੇਸ਼ਨ, ਇਕ ਗ੍ਰਿਫਤਾਰ

Saturday, Jun 18, 2016 - 10:39 AM (IST)

ਜਲੰਧਰ : ਪੰਜਾਬ ਤੋਂ ਬਾਹਰਲੇ ਨੰਬਰ ਦੀਆਂ ਗੱਡੀਆਂ ਨੂੰ ਰੋਕ ਕੇ ਲੋਕਾਂ ਕੋਲੋਂ ਰਿਸ਼ਵਤ ਲੈਂਦੀ ਜਲੰਧਰ ਪੁਲਸ ਦਾ ਸ਼ਨੀਵਾਰ ਨੂੰ ਸਟਿੰਗ ਆਪਰੇਸ਼ਨ ਕੀਤਾ ਗਿਆ, ਜਿਸ ਦੌਰਾਨ ਇਕ ਪੁਲਸ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਏ. ਡੀ. ਸੀ. ਪੀ. ਰਵਿੰਦਰ ਪਾਲ ਸੰਧੂ ਨੇ ਇਕ ਗੱਡੀ ਤੋਂ ਪੰਜਾਬ ਦੀ ਨੰਬਰ ਪਲੇਟ ਹਟਾ ਕੇ ਯੂ. ਪੀ. ਦੀ ਨੰਬਰ ਪਲੇਟ ਲਾ ਦਿੱਤੀ ਅਤੇ ਫਿਰ ਡਰਾਈਵਰ ਨੂੰ ਇਸ ਗੱਡੀ ''ਚ ਭੇਜ ਦਿੱਤਾ।
ਅੱਗਿਓਂ ਨਾਕੇ ''ਤੇ ਖੜ੍ਹੇ ਹੌਲਦਾਰ ਮਨਮੋਹਨ ਸਿੰਘ ਨੇ ਗੱਡੀ ਰੋਕ ਲਈ ਅਤੇ ਡਰਾਈਵਰ ਤੋਂ 500 ਰੁਪਏ ਮੰਗੇ। ਪੁਲਸ ਦੇ ਭੇਜੇ ਡਰਾਈਵਰ ਨੇ ਮਨਮੋਹਨ ਸਿੰਘ ਨੂੰ 500 ਰੁਪਏ ਦੇ ਦਿੱਤੇ, ਇਸੇ ਦੌਰਾਨ ਮੌਕੇ ''ਤੇ ਹੀ ਹੌਲਦਾਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਇਹ ਸਾਰੀ ਕਾਰਵਾਈ ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਕਰਵਾਈ ਹੈ। ਉਨ੍ਹਾਂ ਨੂੰ ਹੀ ਕਿਸੇ ਨੇ ਫੋਨ ਕਰਕੇ ਇਸ ਬਾਰੇ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਕੰਮ ਲਈ ਏ. ਡੀ. ਸੀ. ਪੀ. ਦੀ ਡਿਊਟੀ ਲਾਈ ਗਈ।

Babita Marhas

News Editor

Related News