ਲੁਧਿਆਣਾ : ਐੱਸ. ਟੀ. ਐੱਫ. ਵਲੋਂ 1 ਕਿੱਲੋ ਹੈਰੋਇਨ ਸਮੇਤ ਡਰੱਗ ਮਨੀ ਬਰਾਮਦ
Monday, Jul 29, 2019 - 03:03 PM (IST)

ਲੁਧਿਆਣਾ (ਨਰਿੰਦਰ) : ਇੱਥੇ ਐੱਸ. ਟੀ. ਐੱਫ. ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਕਿੱਲੋ ਹੈਰੋਇਨ, ਟਾਟਾ ਸ਼ੈਨਾਨ ਗੱਡੀ ਅਤੇ ਇਕ ਕਰੋੜ, ਦੋ ਲੱਖ, 90 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਨਾਂ ਦੇ ਇਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ, ਜਦੋਂ ਕਿ ਦੋਸ਼ੀ ਦਾ ਭਰਾ ਰਣਜੀਤ ਸਿੰਘ ਰਾਣਾ ਅਜੇ ਫਰਾਰ ਹੈ। ਜਾਣਕਾਰੀ ਦਿੰਦਿਆਂ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਬਲਵਿੰਦਰ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਨਸ਼ਾ ਤਸਕਰੀ 'ਚ ਸ਼ਾਮਲ ਹਨ। ਇਹ ਹੈਰੋਇਨ ਰਣਜੀਤ ਰਾਣਾ ਨੇ ਰਖਵਾਈ ਸੀ। ਰਣਜੀਤ ਰਾਣਾ ਬੀਤੇ ਦਿਨੀਂ ਅੰਮ੍ਰਿਤਸਰ 'ਚ ਅਟਾਰੀ ਸਰਹੱਦ 'ਤੇ ਬਰਾਮਦ ਹੋਈ 532 ਕੋਲ ਹੈਰੋਇਨ ਮਾਮਲੇ 'ਚ ਵੀ ਲੋੜੀਂਦਾ ਹੈ। ਇਸ ਮਾਮਲੇ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਣ 'ਤੇ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।