ਐੱਸ. ਟੀ. ਐੱਫ ਨੇ ਨਸ਼ੇ ਦੇ ਮਾਮਲੇ 'ਚ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਲਿਆ ਹਿਰਾਸਤ 'ਚ (ਵੀਡੀਓ)

Monday, Jun 12, 2017 - 05:28 PM (IST)

ਜਲੰਧਰ (ਰਜੇਸ਼)— ਪੰਜਾਬ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐਸ. ਟੀ. ਐਫ) ਨੇ ਸੋਮਵਾਰ ਸਵੇਰੇ ਪੁਲਸ ਲਾਈਨ ਜਲੰਧਰ ਸਥਿਤ ਪੁਲਸ ਇੰਸਪੈਕਟਰ ਇੰਦਰਜੀਤ ਸਿੰਘ ਦੇ ਘਰ ਰੇਡ ਮਾਰ ਕੇ ਉਨ੍ਹਾਂ ਨੂੰ ਹਿਰਾਸਤ 'ਚ ਲਿਆ। ਪੁਲਸ ਨੇ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਘਰੋਂ ਹਥਿਆਰ ਤੇ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਹੈ। ਦੱਸਣਯੋਗ ਹੈ ਕਿ ਇੰਦਰਜੀਤ ਗੈਂਗਸਟਰਾਂ ਨੂੰ ਫੜਨ ਲਈ ਮਸ਼ਹੂਰ ਰਿਹਾ ਹੈ। ਸਪੈਸ਼ਲ ਟਾਸਕ ਫੋਰਸ ਦੇ ਏ. ਆਈ. ਜੀ. ਮੁਖਵਿੰਦਰ ਸਿੰਘ ਭੁੱਲਰ ਦੀ ਅਗਵਾਈ 'ਚ ਟੀਮ ਨੇ ਸੋਮਵਾਰ ਤੜਕੇ 5 ਵਜੇ ਇੰਦਰਜੀਤ ਦੇ ਮਕਾਨ ਨੰਬਰ 299 'ਤੇ ਪਹੁੰਚੀ। ਇਸ ਦੌਰਾਨ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਘਰ ਦੀ ਤਲਾਸ਼ੀ ਦੌਰਾਨ ਟੀਮ ਨੇ ਕੁਲ 383 ਵੱਖ-ਵੱਖ ਬੰਦੂਕਾਂ ਅਤੇ ਰਿਵਾਲਵਰ ਦੇ ਜ਼ਿੰਦਾ ਕਾਰਤੂਸ ਬਰਾਮਦ ਹੋਏ।  ਜਿਸ 'ਚ 12 ਬੋਰ-41 ਰੋਂਦ, 315 ਬੋਰ-43 ਰੋਂਦ, 32 ਬੋਰ-60 ਰੋਂਦ, 9 ਐਮ. ਐਮ-66 ਰੋਂਦ, 32 ਬੋਰ 33 ਰੋਂਦ, ਏ. ਕੇ 47 ਦੇ 115 ਰੋਂਦ ਅਤੇ 7.62 ਦੇ 125 ਰੋਂਦ ਕੁੱਲ 383 ਰੋਂਦ ਇਕ 9 ਐਮ. ਐਮ. ਇਟਲੀ ਮੇਡ ਪਿਸਤੌਲ, ਇਕ 38 ਬੋਰ ਰਿਵਾਲਵਰ ਇਕ ਏ. ਕੇ 47 ਅਤੇ 16 ਲੱਖ 50 ਹਜ਼ਾਰ ਇੰਡੀਅਨ ਕਰੰਸੀ ਅਤੇ 3550 ਇੰਗਲੈਂਡ ਪੋਂਡਸ ਸਮੇਤ ਇਨੋਵਾ ਕਾਰ ਬਰਾਮਦ ਕੀਤੀ ਗਈ ਹੈ। ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ 'ਤੇ ਉਸ ਦੇ ਫਗਵਾੜਾ ਵਿਖੇ ਦੂਜੇ ਸਰਕਾਰੀ ਕੁਆਟਰ ਨੰਬਰ 3 'ਚੋਂ 3 ਕਿਲੋ ਸਮੈਕ ਅਤੇ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਜਿਸ ਦੇ ਅਧਾਰ 'ਤੇ ਅਸਲਾ ਐਕਟ ਸਮੇਤ ਐਨ. ਡੀ. ਪੀ. ਐਸ ਦਾ ਕੇਸ ਦਰਜ ਕਰ ਕੇ ਉਸ ਗ੍ਰਿਫਤਾਰ ਕੀਤਾ ਗਿਆ ਹੈ।  ਮੁਲਜ਼ਮ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹ ਕਿਹੜੇ ਸਮੱਗਲਰਾਂ ਨਾਲ ਕੰਮ ਕਰਦਾ ਹੈ ਇਸ ਦੀ ਜਾਣਕਾਰੀ ਹਾਸਲ ਕੀਤੀ ਜਾਵੇਗੀ।


Related News