ਟਰਾਂਸਫਾਰਮਰਾਂ ''ਚੋਂ ਸਾਮਾਨ ਚੋਰੀ ਕਰ ਕੇ ਵੇਚਣ ਵਾਲੇ ਗ੍ਰਿਫਤਾਰ, ਕੇਸ ਦਰਜ

Saturday, Sep 09, 2017 - 01:44 PM (IST)

ਟਰਾਂਸਫਾਰਮਰਾਂ ''ਚੋਂ ਸਾਮਾਨ ਚੋਰੀ ਕਰ ਕੇ ਵੇਚਣ ਵਾਲੇ ਗ੍ਰਿਫਤਾਰ, ਕੇਸ ਦਰਜ

ਤਰਨਤਾਰਨ (ਪਨੂੰ)-ਥਾਣਾ ਸਰਹਾਲੀ ਦੇ ਏ. ਐੱਸ. ਆਈ. ਬਲਰਾਜ ਸਿੰਘ ਨੇ ਪੁਲਸ ਪਾਰਟੀ ਸਮੇਤ ਰੇਡ ਕਰ ਕੇ ਟਰਾਂਸਫਾਰਮਰ ਤੋਂ ਸਾਮਾਨ ਚੋਰੀ ਕਰ ਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। 
ਏ. ਐੱਸ. ਆਈ. ਬਲਰਾਜ ਸਿੰਘ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਸੁਖਦੇਵ ਸਿੰਘ ਉਰਫ ਕਾਲਾ ਪੁੱਤਰ ਬਲਕਾਰ ਸਿੰਘ, ਬਿੰਦਾ ਪੁੱਤਰ ਗੇਜਾ ਸਿੰਘ, ਜੀਤੂ ਪੁੱਤਰ ਕਰਤਾਰ ਸਿੰਘ, ਜੋਗਾ ਸਿੰਘ ਪੁੱਤਰ ਬੰਤਾ ਸਿੰਘ, ਕਾਰਜ ਸਿੰਘ ਪੁੱਤਰ ਮੰਗਲ ਸਿੰਘ ਤੇ ਲੱਭੀ ਪੁੱਤਰ ਬਲਕਾਰ ਸਿੰਘ ਸਾਰੇ ਵਾਸੀ ਉਸਮਾਂ ਥਾਣਾ ਸਰਹਾਲੀ ਟਰਾਂਸਫਾਰਮਰਾਂ 'ਚੋਂ ਸਾਮਾਨ ਚੋਰੀ ਕਰ ਕੇ ਵੇਚਦੇ ਹਨ। ਜੇਕਰ ਅੱਜ ਹੀ ਉਨ੍ਹਾਂ ਦੇ ਘਰਾਂ 'ਚ ਰੇਡ ਕੀਤਾ ਜਾਵੇ ਤਾਂ ਕਾਫੀ ਭਾਰੀ ਮਾਤਰਾ ਵਿਚ ਚੋਰੀ ਦਾ ਸਾਮਾਨ ਬਰਾਮਦ ਹੋ ਸਕਦਾ ਹੈ। ਫਿਲਹਾਲ ਛਾਪੇਮਾਰੀ ਦੌਰਾਨ ਕੋਈ ਵੀ ਬਰਾਮਦਗੀ ਨਹੀਂ ਪਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News