ਸੂਬਾ ਸਰਕਾਰ ਵਲੋਂ ਪੰਜਾਬ ਦੇ ਵਪਾਰੀਆਂ ਨੂੰ ਵੱਡੀ ਰਾਹਤ

01/30/2018 7:44:57 PM

ਖੰਨਾ (ਸ਼ਾਹੀ) : ਸੂਬਾ ਸਰਕਾਰ ਨੇ ਪੰਜਾਬ ਵਿਚ ਵਪਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਫੈਸਲਾ ਲਿਆ ਹੈ ਕਿ ਸੂਬੇ 'ਚ ਹੋਣ ਵਾਲੀ ਵਿਕਰੀ 'ਤੇ 1 ਫਰਵਰੀ ਤੋਂ ਈ-ਵੇਅ ਬਿੱਲ ਨਹੀਂ ਲਗਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਾਇਨਾਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਐੱਮ. ਪੀ. ਸਿੰਘ ਨੇ ਦੱਸਿਆ ਕਿ ਪੰਜਾਬ ਵਿਚ 1 ਫਰਵਰੀ ਤੋਂ ਪੂਰੇ ਦੇਸ਼ ਦੇ ਨਾਲ ਸਿਰਫ ਅੰਤਰਰਾਜੀ ਵਿਕਰੀ 'ਤੇ ਈ-ਵੇਅ ਬਿੱਲ ਲਗਾਇਆ ਜਾ ਰਿਹਾ ਹੈ ਅਤੇ ਸੂਬੇ ਵਿਚ ਹੋਣ ਵਾਲੀ ਵਿਕਰੀ 'ਤੇ ਈ-ਵੇਅ ਬਿੱਲ ਲਾਗੂ ਕਰਨ ਦਾ ਫੈਸਲਾ ਬਾਅਦ ਵਿਚ ਲਿਆ ਜਾਵੇਗਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਨੇ ਅੰਤਰਰਾਜੀ ਵਿਕਰੀ ਦੇ ਨਾਲ-ਨਾਲ 1 ਫਰਵਰੀ ਤੋਂ ਹੀ ਸੂਬੇ ਅੰਦਰ ਹੋਣ ਵਾਲੀ ਵਿਕਰੀ 'ਤੇ ਈ-ਵੇਅ ਬਿੱਲ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।


Related News