ਜਲੰਧਰ : ਪੰਜਾਬ ਸਰਕਾਰ ਖਿਲਾਫ ਲੋਕਾਂ ਨੇ ਕੀਤਾ ਪ੍ਰਦਰਸ਼ਨ, ਜਾਣੋ ਕੀ ਹੈ ਮਾਮਲਾ

Saturday, Mar 24, 2018 - 02:27 PM (IST)

ਜਲੰਧਰ (ਜਸਪ੍ਰੀਤ, ਚੋਪੜਾ) : ਬਸਤੀ ਬਾਬਾ ਖੇਲ ਦੇ ਅਧੀਨ ਆਉਂਦੇ ਮੁਹੱਲਾ ਨਿਵਾਸੀਆਂ ਨੇ ਸ਼ਨੀਵਾਰ ਨੂੰ ਕਣਕ ਵੰਡਣ 'ਚ ਕਾਂਣੀ ਵੰਡ ਕਰਨ ਦਾ ਦੋਸ਼ ਲਗਾਉਂਦੇ ਹੋਏ ਸਰਕਾਰ ਖਿਲਾਫ ਰੋਸ ਜ਼ਾਹਿਰ ਕਰਦੇ ਹੋਏ ਰਾਜ ਨਗਰ ਮੋੜ 'ਤੇ ਜਾਮ ਲਗਾ ਦਿੱਤਾ। ਕਬੀਰ ਬਾਹਰ, ਮਧੂਬਨ ਕਲੋਨੀ, ਨਿਊ ਰਾਜਨਗਰ ਦੇ ਨਿਵਾਸੀਆਂ ਪਲਵਿੰਦਰ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ, ਬਲਬੀਰ ਕੌਰ, ਗੁਰਮੀਤ ਕੌਰ, ਜਸਵੀਰ ਕੌਰ, ਪਿੰਕੀ, ਕਮਲੇਸ਼, ਭੋਲੀ, ਪੂਨਮ, ਗੁਰਬਖਸ਼ ਕੌਰ, ਗੀਤਾ ਦੇਵੀ, ਸੁਭਾਸ਼ ਅਤੇ ਹੋਰਾਂ ਨੇ ਰੋਸ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਸਰਕਾਰ ਵਲੋਂ ਜਿਹੜੀ ਕਣਕ ਵੰਡੀ ਜਾ ਰਹੀ ਹੈ, ਉਸ ਵਿਚ ਭੇਦਭਾਵ ਕੀਤਾ ਜਾ ਰਿਹਾ ਹੈ। ਜਿਸ ਕਾਰਨ ਲੋਕਾਂ 'ਚ ਰੋਸ ਹੈ।
ਰੋਸ ਪ੍ਰਦਰਸ਼ਨ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਡ ਦੀ ਪੁਲਸ ਨੇ ਆ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਅਤੇ ਜਾਮ ਖੁਲਵਾਇਆ। ਪੁਲਸ ਦੇ ਭਰੋਸੇ ਤੋਂ ਬਾਅਦ ਲੋਕਾਂ ਨੇ ਜਾਮ ਖੋਲ੍ਹ ਦਿੱਤਾ। ਉਧਰ ਕਾਂਗਰਸ ਕੌਂਸਲਰ ਲਖਬੀਰ ਬਾਜਵਾ ਨੇ ਜਨਤਾ ਵਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।


Related News