ਸਾਦਿਕ ''ਚ ਏ. ਡੀ. ਸੀ ਸੰਧੂ ਨੇ ਸਵੱਛ ਭਾਰਤ ਮੁਹਿੰਮ ਦੀ ਕੀਤੀ ਸ਼ੁਰੂਆਤ

Wednesday, Sep 27, 2017 - 10:57 AM (IST)


ਸਾਦਿਕ (ਪਰਮਜੀਤ) - ਸੀ. ਐਚ. ਸੀ ਸਾਦਿਕ ਵਿਖੇ ਪੰਜਾਬ ਸਰਕਾਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਫਰੀਦਕੋਟ ਵੱਲੋਂ ਸ਼ੁਰੂ ਕੀਤੀ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਭਰਵਾਂ ਸਮਾਗਮ ਕਰਵਾਉਣ ਦੀ ਸੂਚਨਾ ਮਿਲੀ ਹੈ।ਇਸ ਮੌਕੇ ਮੈਡਮ ਮਧੂਮੀਤ ਕੌਰ ਸੰਧੂ ਏ. ਡੀ. ਸੀ ਫਰੀਦਕੋਟ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ । ਐਸ. ਐਮ. ਓ ਡਾ. ਮਨਜੀਤ ਕ੍ਰਿਸ਼ਨ ਭੱਲਾ ਤੇ ਸੀਨੀਅਰ ਕਾਂਗਰਸੀ ਆਗੂ ਸ਼ਿਵਰਾਜ ਸਿੰਘ ਢਿੱਲੋਂ ਵੱਲੋਂ ਉਨ੍ਹਾਂ ਨੂੰ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ। ਮੰਚ ਸੰਚਾਲਨ ਜਸਵਿੰਦਰ ਸਿੰਘ ਢਿੱਲੋਂ ਪੰਚਾਇਤ ਸਕੱਤਰ ਵੱਲੋਂ ਕੀਤਾ ਗਿਆ। ਡਾ. ਭੱਲਾ ਨੇ ਕਿਹਾ ਕਿ ਅਗਰ ਅਸੀਂ ਸਫਾਈ ਦਾ ਖਿਆਲ ਰੱਖਾਂਗੇ ਤਾਂ ਬਿਮਾਰੀਆਂ ਘਟਣ ਦੇ ਨਾਲ-ਨਾਲ ਆਲਾ ਦੁਆਲਾ ਸਾਫ ਰਹੇਗਾ। ਮੈਡਮ ਸੰਧੂ ਨੇ ਕਿਹਾ ਕਿ ਸਫਾਈ ਦਾ ਕੰਮ ਸਾਨੂੰ ਆਪਣੇ ਘਰ ਤੋਂ ਹੀ ਸ਼ੁਰੂ ਕਰਨਾ ਪਵੇਗਾ। ਇਸ ਤੋਂ ਪਹਿਲਾਂ ਮਨਾਂ ਦੀ ਸਫਾਈ ਜਰੂਰੀ ਹੈ ਤੇ ਜਾਤ-ਪਾਤ ਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਇਸ ਸਫਾਈ ਮੁਹਿੰਮ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਘਰ ਘਰ ਪਾਖਾਨੇ ਬਣਾ ਕੇ ਦਿੱਤੇ ਜਾ ਰਹੇ ਹਨ । ਉਨਾਂ ਖੁਦ ਹੱਥ ਵਿਚ ਝਾੜੂ ਫੜ੍ਹ ਕੇ ਸਫਾਈ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ । ਇਸ ਮੌਕੇ ਸ਼ਿਵਰਾਜ ਸਿੰਘ ਢਿੱਲੋਂ, ਡਾ. ਅਮਨਦੀਪ ਕੌਰ, ਡਾ. ਸ਼ਮਿੰਦਰ ਕੌਰ, ਪ੍ਰੀਤੀ ਟੰਡਨ ਜੀ.ਆਰ.ਐਸ ਨਰੇਗਾ ਆਦਿ ਮੈਂਬਰ ਹਾਜ਼ਰ ਸਨ।


Related News